ਸ੍ਰੀ ਮੁਕਤਸਰ ਸਾਹਿਬ, 04 ਜੁਲਾਈ ()– ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ਰਾਰਤੀ ਅੰਨਸਰਾਂ ਅਤੇ ਅਣਚਾਹੀਆਂ ਗਤੀਵਿਧੀਆਂ ਖਿਲਾਫ ਨਿਰੰਤਰ ਕਾਰਵਾਈ ਜਾਰੀ ਹੈ। ਸੀਨੀਅਰ ਸੂਪਰਡੈਂਟ ਆਫ ਪੁਲਿਸ ਡਾ. ਅਖਿਲ ਚੌਧਰੀ, ਆਈ.ਪੀ.ਐੱਸ. ਦੀਆਂ ਹਦਾਇਤਾਂ ਅਨੁਸਾਰ, ਅੱਜ ਡੀਐਸਪੀ ਐਚ ਅਮਨਦੀਪ ਸਿੰਘ ਵੱਲੋਂ ਟਰੈਫਿਕ ਸਟਾਫ ਦੀ ਮੌਜੂਦਗੀ ਵਿੱਚ ਮੰਗੇ ਦੇ ਪੰਪ ਨਜ਼ਦੀਕ ਚੌਂਕ ਵਿਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੌਕਸੀ ਨਾਲ ਚੈੱਕਿੰਗ ਕੀਤੀ ਗਈ। ਨਾਕਾਬੰਦੀ ਦੌਰਾਨ ਕੀਤੇ ਮੁੱਖ ਉਪਰਾਲੇ: V181N ਐਪ ਰਾਹੀਂ ਵਹੀਕਲ ਨੰਬਰ ਰਜਿਸਟਰੇਸ਼ਨ ਦੀ ਜਾਂਚ ਕੀਤੀ ਗਈ। P19S ਐਪ ਰਾਹੀਂ ਸ਼ੱਕੀ ਵਿਅਕਤੀਆਂ ਦੀ ਪਿਛੋਕੜ ਜਾਂਚੀ ਗਈ ਅਤੇਨੰਬਰ ਪਲੇਟ ਤੋਂ ਬਿਨਾਂ ਅਤੇ ਗ਼ਲਤ ਲਗੀਆਂ ਨੰਬਰ ਪਲੇਟ ਵਾਲੇ ਵਾਹਨਾਂ ਦੀ ਵਿਸ਼ੇਸ਼ ਤੌਰ ’ਤੇ ਜਾਂਚ ਤੇਜ਼ ਕੀਤੀ ਗਈ। ਡੀਐਸਪੀ ਅਮਨਦੀਪ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਬੁਜ਼ਾਰਾ ਅੰਦਰ ਕਰਨ ਵਾਲੀਆਂ ਗੱਡੀਆਂ, ਦੂਰੀ ਦਰਾਜ਼ ਤੋਂ ਆ ਰਹੇ ਵਾਹਨਾਂ, ਅਤੇ ਆਵਾਜਾਈ ਕਰ ਰਹੇ ਵਿਅਕਤੀਆਂ ਦੀ ਵੀ ਚੌਕਸੀ ਨਾਲ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਬਹਿਤਰ ਬਣਾਉਣ ਲਈ ਇਨ੍ਹਾਂ ਨਾਕਾਬੰਦੀਆਂ ਨੂੰ ਨਿਯਮਤ ਤੌਰ ਅੱਗੇ ਵੀ ਲਾਗੂ ਕੀਤਾ ਜਾਵੇਗਾ। ਇਸ ਮੌਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ। ਪੁਲਿਸ ਵੱਲੋਂ ਨਸ਼ਾ ਤੇ ਅਪਰਾਧ ਵਿਰੁੱਧ ਸੰਵੇਦਨਸ਼ੀਲ ਰਵੱਈਏ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸਆਈ ਸੁਖਦੇਵ ਸਿੰਘ ਇੰਚਾਰਜ ਜਿਲ੍ਹਾ ਟਰੈਫਿਕ ਸ੍ਰੀ ਮੁਕਤਸਰ ਸਾਹਿਬ, ਏਐਸਆਈ ਤਰਸੇਮ ਸਿੰਘ ਇਨਚਾਰਜ ਟਰੈਫਿਕ ਸ੍ਰੀ ਮੁਕਤਸਰ ਸਾਹਿਬ ਅਤੇ ਟਰੈਫਿਕ ਸਟਾਫ ਹਾਜ਼ਰ ਸਨ।






