ਦਇਆਵੰਤੀ ਫਾਊਂਡੇਸ਼ਨ ਨੇ ਬਲੱਡ ਬੈਂਕ ਵਿਖੇ ਲਗਾਇਆ ਅੱਖਾਂ ਦਾ ਪਹਿਲਾ ਫਰੀ ਚੈਕਅੱਪ ਤੇ ਆਪ੍ਰੇਸ਼ਨ ਕੈਂਪ * ਫਾਉਂਡੇਸ਼ਨ ਦੇ ਚੇਅਰਮੈਨ ਸਤੀਸ਼ ਬੱਤਰਾ ਤੇ ਅਰਚਨਾ ਬੱਤਰਾ ਨੇ ਕੀਤਾ ਉਦਘਾਟਨ * 330 ਮਰੀਜ਼ਾਂ ਦੀ ਹੋਈ ਓ.ਪੀ.ਡੀ., 48 ਦੀ ਆਪ੍ਰੇਸ਼ਨ ਲਈ ਕੀਤੀ ਚੋਣ

Spread the love
ਫਗਵਾੜਾ 9 ਜੂਨ (  ਪ੍ਰੀਤ ਕੌਰ ਪ੍ਰੀਤੀ        ) ਦਇਆਵੰਤੀ ਫਾਉਂਡੇਸ਼ਨ ਨੇ ਸਮਾਜ ਸੇਵਾ ਦੇ ਖੇਤਰ ‘ਚ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਲੋੜਵੰਦ ਨੇਤਰ ਰੋਗੀਆਂ ਦੀ ਸਹੂਲਤ ਲਈ ਅੱਖਾਂ ਦਾ ਪਹਿਲਾ ਫਰੀ ਆਪ੍ਰੇਸ਼ਨ ਕੈਂਪ ਆਯੋਜਿਤ ਕੀਤਾ। ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਆਯੋਜਿਤ ਕੈਂਪ ਦਾ ਉਦਘਾਟਨ ਫਾਉਂਡੇਸ਼ਨ ਦੇ ਚੇਅਰਮੈਨ ਸਤੀਸ਼ ਬੱਤਰਾ (ਫਰੰਟੀਅਰ ਕਲਾਥ ਹਾਉਸ) ਅਤੇ ਵਾਈਸ ਚੇਅਰਪਰਸਨ ਅਰਚਨਾ ਬੱਤਰਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਗਿਆ। ਕੈਂਪ ਦੌਰਾਨ ਡਾ. ਰਾਜਨ ਆਈ ਕੇਅਰ ਹਸਪਤਾਲ ਦੇ ਐਮ.ਡੀ. ਅਤੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਦੀ ਅਗਵਾਈ ਹੇਠ 330 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੋਤੀਆਬਿੰਦ ਨਾਲ ਪੀੜ੍ਹਤ 48 ਮਰੀਜਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। ਜਿਹਨਾਂ ਦੀਆਂ ਅੱਖਾਂ ਦੀ ਫਰੀ ਸਰਜਰੀ ਦੀ ਪ੍ਰਕ੍ਰਿਆ ਡਾ. ਰਾਜਨ ਆਈ ਕੇਅਰ ਵਿਖੇ ਸ਼ੁਰੂ ਕੀਤੀ ਗਈ। ਜਦਕਿ ਜਦਕਿ 6 ਮਰੀਜ਼ਾਂ ਦਾ ਯਾਗ ਲੇਜ਼ਰ ਇਲਾਜ ਅਤੇ ਇੱਕ ਮਰੀਜ਼ ਦਾ ਟੈਰੀਜੀਅਮ ਆਪਰੇਸ਼ਨ ਕੀਤਾ ਗਿਆ। ਲੋੜ ਅਨੁਸਾਰ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਡਾ. ਸਰਬਜੀਤ ਰਾਜਨ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਰੰਟੀਅਰ ਕਲਾਥ ਹਾਊਸ ਅਤੇ ਦਇਆਵੰਤੀ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਅੱਖਾਂ ਦੀ ਸੰਭਾਲ ਅਤੇ ਅੱਖਾਂ ਦਾਨ ਦੇ ਮਹੱਤਵ ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਜੋ ਲੈਨਜ ਪਾਏ ਗਏ ਹਨ, ਉਹ ਉੱਚ ਗੁਣਵੱਤਾ ਵਾਲੇ ਅਤੇ ਆਮ ਤੌਰ ’ਤੇ ਉਮਰ ਭਰ ਚੱਲਣ ਵਾਲੇ ਹਨ। ਜੇਕਰ ਕਿਸੇ ਕਾਰਨ ਨਿਗਾਹ ਵਿੱਚ ਫਰਕ ਆਵੇ ਤਾਂ ਨਵੀਂ ਤਕਨੀਕ ਰਾਹੀਂ ਲੈਂਜ਼ ਦੇ ਅੱਗੇ ਇੱਕ ਹੋਰ ਲੈਂਜ਼ ਲਗਾ ਕੇ ਨਿਗਾਹ ਨੂੰ ਠੀਕ ਕੀਤਾ ਜਾ ਸਕਦਾ ਹੈ। ਚੇਅਰਮੈਨ ਸਤੀਸ਼ ਬੱਤਰਾ ਨੇ ਕੈਂਪ ਨੂੰ ਸਫਲ ਬਨਾਉਣ ਵਿੱਚ ਸਹਿਯੋਗ ਲਈ ਡਾ. ਰਾਜਨ ਅਤੇ ਉਹਨਾਂ ਦੀ ਸਮੁੱਚੀ ਟੀਮ, ਡਾ. ਐਮ.ਪੀ. ਸਿੰਘ, ਅਨਿਲ ਕੋਛੜ ਅਤੇ ਖ਼ਾਸ ਤੌਰ ’ਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਦਇਆਵੰਤੀ ਫਾਊਂਡੇਸ਼ਨ ਵੱਲੋਂ ਦੋ ਬਿਰਧ ਆਸ਼ਰਮਾਂ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਦਵਾਈਆਂ, ਡਾਕਟਰੀ ਸਹਾਇਤਾ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ 17 ਤੋਂ 18 ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਅਤੇ ਜਲੰਧਰ ਦੇ ਪਿਮਜ਼ ਹਸਪਤਾਲ ਵਿੱਚ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਇਆਵੰਤੀ ਫਾਉਂਡੇਸ਼ਨ ਵਲੋਂ ਫਰੀ ਆਯੁਰਵੈਦਿਕ ਕੈਂਪ ਲਗਾਏ ਜਾਂਦੇ ਹਨ। ਅਖੀਰ ਵਿੱਚ ਦਇਆਵੰਤੀ ਚੈਰੀਟੇਬਲ ਡਿਸਪੈਂਸਰੀ ਦੇ ਮੈਨੇਜਰ ਪਰਮਜੀਤ ਸਿੰਘ ਚੱਗਰ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸਵਿਤਾ ਪਰਾਸ਼ਰ, ਅਨਿਲ ਕੋਛੜ, ਰਣਜੀਤ ਸਿੰਘ ਰਾਣਾ, ਗੁਲਾਬ ਸਿੰਘ ਠਾਕੁਰ, ਸੁਧਾ ਬੇਦੀ, ਮੋਹਨ ਲਾਲ ਤਨੇਜਾ, ਗੁਲਸ਼ਨ ਕੁਮਾਰ, ਸੁਰਿੰਦਰ ਕੁਮਾਰ, ਸੁਧੀਰ ਸ਼ਰਮਾ, ਸਟਾਫ ਨਰਸ ਪ੍ਰੀਆ ਚੁੰਬਰ, ਨੈਨਸੀ, ਮਨਦੀਪ ਸੈਣੀ, ਸੰਦੀਪ ਕੌੜਾ, ਸੋਨੀ ਵਰਮਾ, ਜਤਿੰਦਰ ਕੁਮਾਰ (ਜਿੰਦੀ), ਨਰੇਸ਼ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਤਸਵੀਰ – ਫਗਵਾੜਾ ਦੇ ਬਲੱਡ ਬੈਂਕ ਵਿਖੇ ਆਯੋਜਿਤ ਅੱਖਾਂ ਦੇ ਫਰੀ ਕੈਂਪ ਦੇ ਦ੍ਰਿਸ਼।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *