‘ਦਾ ਗਲੈਡੀਓਲਸ ਸਕੂਲ’ ਵਿੱਚ ਮਨਾਈਆ ਗਈਆਂ ‘ਧੀਆਂ ਦੀਆਂ ਤੀਆਂ’

Spread the love

ਸ਼੍ਰੀ ਮੁਕਤਸਰ ਸਾਹਿਬ, 30 ਜੁਲਾਈ ()- ‘ਦ ਗਲੈਡੀਓਲਸ ਸਕੂਲ’ ਵਿੱਚ 29 ਜੁਲਾਈ ਦਿਨ ਮੰਗਲਵਾਰ ਨੂੰ ਪ੍ਰਿੰਸੀਪਲ ਸਾਹਿਬਾ ਸੰਦੀਪ ਕੌਰ ਦੀ ਅਗਵਾਈ ਹੇਠ ‘ਧੀਆਂ ਦੀਆਂ ਤੀਆਂ’ ਦਾ ਤਿਉਹਾਰ ਬਹੁਤ ਹਰਸ਼ੋ ਉਲਾਸ ਨਾਲ ਮਨਾਇਆ ਗਿਆ। ਇਸ ਵਿੱਚ  ਮੈਨੇਜਮੈਂਟ ਕਮੇਟੀ ਦੇ ਮੈਂਬਰ ਮੈਡਮ ਪ੍ਰਿਆ ਗਰਗ ਅਤੇ ‘ਮਾਈ ਛੋਟਾ ਸਕੂਲ’ ਦੇ ਡਾਇਰੈਕਟਰ ਮੈਡਮ ਰੇਣੂ ਗਿਰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ‘ਯੂਰੋ ਕਿਡਸ ਪ੍ਰੀ ਸਕੂਲ’, ‘ਮਾਈ ਛੋਟਾ ਸਕੂਲ’ਦੇ ਸਟਾਫ਼ ਮੈਂਬਰ ਅਤੇ ਮਾਪੇ ਅਤੇ ‘ਦ ਗਲੈਡੀਓਲਸ ਸਕੂਲ’ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਅਤੇ ਭੈਣਾਂ ਨੇ ਓਪਨ ਐਂਟਰੀ ਦੌਰਾਨ ਸਕੂਲ ਵਿੱਚ ਕਰਵਾਏ ਜਾ ਰਹੇ ਤੀਜ ਕਵੀਨ ਕੋਂਨਟੈਸਟ ਵਿੱਚ ਸ਼ਿਰਕਤ ਕੀਤੀ । ਇਸ ਦੌਰਾਨ ਮੰਚ ਸੰਚਾਲਨ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਮਨਜੋਤ ਕੌਰ ਅਤੇ ਸਤਵੀਰ ਕੌਰ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਚੌਪਈ ਸਾਹਿਬ ਦੇ ਪਾਠ ਨਾਲ ਕੀਤੀ ਗਈ। ਇਸ ਉਪਰੰਤ ਮੈਡਮ ਪ੍ਰਗਤੀ  ਨੇ ਭਾਸ਼ਣ ਦੇ ਕੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਵਿਦਿਆਰਥਣਾਂ ਨੂੰ ਸਾਉਣ ਦੇ ਮਹੀਨੇ ਵਿੱਚ ਮਨਾਏ ਜਾਂਦੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ। ਸਭ ਤੋਂ ਪਹਿਲਾਂ ਕਿੰਡਰ ਗਾਰਡਨ ਵਿੰਗ ਦੀਆਂ ਵਿਦਿਆਰਥਣਾਂ , ਫਿਰ ਦੂਜੀ ਤੋਂ ਚੌਥੀ ਜਮਾਤ ਤੱਕ ਦੀਆਂ ਵਿਦਿਆਰਥਣਾਂ, ਫਿਰ ਪੰਜਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਦੁਆਰਾ ਅਲੱਗ-ਅਲੱਗ ਗਰੁੱਪ ਬਣਾ ਕੇ ਅਲੱਗ-ਅਲੱਗ ਪੰਜਾਬੀ ਗਾਣਿਆਂ ਤੇ ਡਾਂਸ ਪੇਸ਼ ਕੀਤਾ ਗਿਆ। ਇਸ ਉਪਰੰਤ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋ ਮਿਲ ਕੇ ਸੁਹਾਗ ‘ਮੋਰਾ ਨੇ ਪੈਲਾਂ ਪਾ ਲਈਆਂ’ ਬਹੁਤ ਸੋਹਣੇ ਰੂਪ ਵਿੱਚ ਗਾ ਕੇ ਪੁਰਾਣਾ ਰੰਗ ਪੇਸ਼ ਕੀਤਾ ਗਿਆ।  ਫਿਰ ਨੌਵੀਂ ਤੋਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਮਿਲ ਕੇ ਗਿੱਧਾ ਪੇਸ਼ ਕਰਕੇ ਮੰਚ ਤੇ ਖੂਬ ਰੰਗ ਬੰਨਿ•ਆਂ। ਵਿਦਿਆਰਥਣਾਂ ਦੇ ਪ੍ਰੋਗਰਾਮ ਤੋਂ ਬਾਅਦ ਵਿੱਚ ਓਪਨ ਐਂਟਰੀਸ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਸਭ ਤੋਂ ਪਹਿਲਾਂ ਲੋਕ ਨਾਚ ਫਿਰ ਲੋਕ ਗੀਤ ਅਤੇ ਅੰਤ ਵਿੱਚ ਤੀਜ ਕਵੀਨ ਕੋਨਟੈਸਟ ਕਰਵਾਇਆ ਗਿਆ। ਜਿਸ ਵਿੱਚ ਪਹਿਲਾਂ ਰਾਊਂਡ ਰੈਂਪ ਵਾਕ , ਦੂਜਾ ਇੰਨਟਰੋਡਕਸ਼ਨ ਰਾਊਂਡ, ਅਤੇ ਤੀਜਾ ਸਵਾਲ-ਜਵਾਬ ਅਲੱਗ- ਅਲੱਗ ਤਿੰਨ ਰਾਊਂਡ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾਂ ਤੇ ਦੂਜਾ ਸਥਾਨ ਹਾਸਿਲ ਕਰਨ ਵਾਲਿਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਤੀਜ ਕਵੀਨ ਇਸੇ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀ ਗੁਰਸਿਮਰਨ ਸਿੰਘ ਦੇ ਮਦਰ ਸਰਬਜੀਤ ਕੌਰ ਅਤੇ ਤੀਜ਼ ਕਵੀਨ ਕੋਂਨਟੈਸਟ ਦੇ ਫਸਟ ਰਨਰਅੱਪ ਪਹਿਲੀ ਜਮਾਤ ਦੇ ਵਿਦਿਆਰਥੀ ਈਸ਼ਾਨ  ਸੱਚਦੇਵਾ ਦੇ ਮਦਰ ਸੀਮਾ ਸੱਚਦੇਵਾ ਬਣੇ। ਤੀਜ ਕਵੀਨ ਨੂੰ ਕਰਾਉਨ, ਟਰਾਫ਼ੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਹੁੰਚੀਆਂ ਹੋਈਆਂ ਮਾਤਾਵਾਂ ਦੀ ਦਿੱਖ ਦੇ ਅਨੁਸਾਰ ਟਾਈਟਲਾਂ ਦੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਾਹਿਬਾ ਸੰਦੀਪ ਕੌਰ ਵੱਲੋਂ ਪਹੁੰਚੇ ਹੋਏ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਵਿੱਚ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਪਹੁੰਚਣ ਤੇ ਬਹੁਤ ਧੰਨਵਾਦ ਕੀਤਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *