ਫਗਵਾੜਾ-ਅੰਮ੍ਰਿਤਸਰ 28 ਮਾਰਚ (ਪ੍ਰੀਤ ਕੌਰ ਪ੍ਰੀਤੀ) ਨਗਰ ਨਿਗਮ ਦੇ ੳ. ਐੱਡ.ਐੱਮ.ਸੈੱਲ.ਵਿਭਾਗ ਤੋਂ ਸੇਵਾ ਮੁਕਤ ਹੋਣ ‘ਤੇ ਐੱਸ.ਡੀ.ੳ.ਸਰਦੂਲ ਸਿੰਘ ਨੂੰ ਨਗਰ ਨਿਗਮ ਟੈਕਨੀਕਲ ਯੂਨੀਅਨ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਯੂਨੀਅਨ ਪ੍ਰਧਾਨ ਲਖਵਿੰਦਰ ਸਿੰਘ,ਚਰਨਜੀਤ ਸਿੰਘ, ਦਲਜੀਤ ਸਿੰਘ,ਬਿਕਰਮਜੀਤ ਸਿੰਘ ਨੇ ਕਿਹਾ ਕਿ ਐਸਡੀਓ ਸਰਦੂਲ ਸਿੰਘ ਨੇ ਪੂਰੀ ਮਿਹਨਤ,ਲਗਨ,ਇਮਾਨਦਾਰੀ ਦੇ ਨਾਲ ਵਿਭਾਗ ਨੂੰ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਹਨ। ਜਿਨਾਂ ਨੂੰ ਵਿਭਾਗ ਵੱਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਯੂਨੀਅਨ ਵੱਲੋਂ ਸਰਦੂਲ ਸਿੰਘ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕਰਦੇ ਹੋਏ ਵਿਦਾਇਗੀ ਪਾਰਟੀ ਦੌਰਾਨ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਐੱਸ.ਈ.ਦੀਪਇੰਦਰ ਸਿੰਘ ਸੰਧੂ,ਐਕਸੀਅਨ ਮਨਜੀਤ ਸਿੰਘ, ਐਕਸੀਅਨ ਗੁਰਜਿੰਦਰ ਸਿੰਘ,ਐਕਸੀਅਨ ਸਵਰਾਜਇੰਦਰ ਸਿੰਘ ਵਾਲੀਆ,ਐੱਸ.ਡੀ.ੳ.ਤਰੁਣ ਪ੍ਰੀਤ ਸਿੰਘ,ਜੋਗਿੰਦਰਪਾਲ ਸਿੰਘ ਭੁੱਲਰ, ਕੁਲਦੀਪ ਕੁਮਾਰ,ਰਮਨ ਕੁਮਾਰ,ਸੁਖਜਿੰਦਰ ਸਿੰਘ,ਨਵਦੀਪ ਸਿੰਘ, ਸੁਖਵਿੰਦਰ ਸਿੰਘ (ਸਾਰੇ ਜੇ.ਈ.ਸਿਵਲ), ਨਗਰ ਨਿਗਮ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਨਾਗ, ਜਨਰਲ ਸਕੱਤਰ ਚਰਨਜੀਤ ਸਿੰਘ,ਮੁੱਖ ਸਲਾਹਕਾਰ ਦਲਜੀਤ ਸਿੰਘ,ਬਿਕਰਮਜੀਤ ਸਿੰਘ, ਗੁਰਬਚਨ ਸਿੰਘ,ਮਨਜੀਤ ਸਿੰਘ ਬੋਹੜੂ (ਸਾਰੇ ਸੀਨੀਅਰ ਮੀਤ ਪ੍ਰਧਾਨ), ਬਲਜੀਤ ਸਿੰਘ,ਸੁਖਜੀਤ ਸਿੰਘ,ਕੁਲਬੀਰ ਸਿੰਘ,ਸੰਦੀਪ ਮਹਿਤਾ, ਕਵਲਜੀਤ ਸਿੰਘ,ਗਿਰਜਾ ਸ਼ੰਕਰ,ਅਰੁਣ ਕੁਮਾਰ,ਮਲਕੀਤ ਸਿੰਘ ਆਦਿ ਹਾਜ਼ਰ ਸਨ।







