ਸ਼੍ਰੀ ਮੁਕਤਸਰ ਸਾਹਿਬ, 26 ਮਾਰਚ ( ਮਨਪ੍ਰੀਤ ਮੋਨੂੰ )
ਨੇੜਲੇ ਪਿੰਡ ਉਦੇਕਰਨ ਦੇ ਡੇਰਾ ਬਿਆਸ ਨਜ਼ਦੀਕ ਤੋਂ ਲੰਘਦੇ ਰੇਲਵੇ ਟ੍ਰੈਕ ਨੇੜਿਓਂ ਅੱਜ ਦੁਪਿਹਰ 12 ਵਜੇ ਦੇ ਕਰੀਬ ਲਵਾਰਿਸ ਹਾਲਤ ਵਿੱਚ ਇੱਕ ਮ੍ਰਿਤੱਕ-ਦੇਹ ਮਿਲਣ ਨਾਲ ਇਲਾਕੇ ਵਿੱਚ ਸਨਸਨੀਂ ਦਾ ਮਾਹੌਲ ਬਣ ਗਿਆ। ਇੰਚਾਰਜ ਥਾਣਾ ਰੇਲਵੇ ਪੁਲਿਸ ਸ਼੍ਰੀ ਮੁਕਤਸਰ ਸਾਹਿਬ, ਏ.ਐਸ.ਆਈ. ਜਗਤਾਰ ਸਿੰਘ ਨੇਂ ਰਿਕਾਰਡ ਮੁਤਾਬਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਲਾਈਨ 27/7-8 ਕਿਲੋਮੀਟਰ, ਦਰਮਿਆਨ ਰੇਲਵੇ ਸਟੇਸ਼ਨ ਬਰੀਵਾਲਾ ਅਤੇ ਰੇਲਵੇ ਸਟੇਸ਼ਨ ਸ਼੍ਰੀ ਮੁਕਤਸਰ ਸਾਹਿਬ ਤੋਂ ਇੱਕ ਅਣਪਛਾਤੇ ਵਿਅਕਤੀ, ਜਿਸ ਦੀ ਉਮਰ 50 ਸਾਲ ਪ੍ਰਤੀਤ ਹੋਈ, ਦੀ ਮ੍ਰਿਤਕ-ਦੇਹ ਬਰਾਮਦ ਹੋਈ ਹੈ। ਜਿਸ ਨੂੰ ਯੋਗ ਸ਼ਨਾਖਤ ਵਾਸਤੇ ਆਉਂਦੇ 72 ਘੰਟਿਆਂ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ਵਿੱਚ ਰਖ਼ਵਾਇਆ ਗਿਆ ਹੈ।
ਇੰਚਾਰਜ ਰੇਲਵੇ ਪੁਲਿਸ, ਏ.ਐਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਤੌਰ ‘ਤੇ ਨੇੜਲੇ ਇਲਾਕਿਆਂ ਦੇ ਉਹ ਪਰਿਵਾਰ ਅਤੇ ਬਾਸ਼ਿੰਦੇ ਵਿਸ਼ੇਸ਼ ਧਿਆਨ ਦੇਣ ਜਿੰਨਾਂ ਦੇ ਪਰਿਵਾਰਕ ਮੈਂਬਰ, ਸਾਕ-ਸਬੰਧੀ ਜਾਂ ਸਮਾਜਿਕ ਜਾਣਕਾਰ ਅਕਸਰ ਹੀ ਰੇਲਵੇ ਰਾਹੀਂ ਬਠਿੰਡਾ ਤੋਂ ਫਾਜ਼ਿਲਕਾ ਜਾਂ ਕੋਟਕਪੂਰਾ ਤੋਂ ਫਾਜ਼ਿਲਕਾ ਦਰਮਿਆਨ ਸਫ਼ਰ ਕਰਨ ਵਾਲੇ ਜੋ ਸ਼੍ਰੀ ਮੁਕਤਸਰ ਸਾਹਿਬ, ਲੱਖੇਵਾਲੀ ਸਮੇਤ ਕਿਸੇ ਵੀ ਹੋਰ ਇਲਾਕੇ ਨਾਲ ਸਬੰਧਿਤ ਹੋਣ।






