ਬਲਾਕ ਨੋਡਲ ਅਫਸਰ ਨੇ ਸਕੂਲ ਮੁਖੀ ਦੀ ਤਾਰੀਫ ਕਰਦੇ ਹੋਏ ਪੀ.ਐਮ. ਸ੍ਰੀ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦਾਖਲਾ ਮੁਹਿੰਮ ਦੀ ਅਪੀਲ ਕੀਤੀ। ਪਿੰਡ ਵੱਲੋਂ ਮੁੱਖ ਬੁਲਾਰੇ ਸ੍ਰੀ ਸ਼ਾਮ ਪ੍ਰਤਾਪ ਸ਼ਰਮਾ ਜੀ ਨੇ ਸਕੂਲ ਭਲਾਈ ਟਰੱਸਟ ਪਹਿਲੀਆਂ ਤੇ ਹੁਣ ਵਾਲੀਆਂ ਪੰਚਾਇਤਾਂ ਦੇ ਉੱਦਮ ਨੂੰ ਖੂਬ ਸਰਾਹਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਸਕੂਲ ਦੇ ਨਾਮ ਵਾਲੀਆਂ ਨੋਟ ਬੁੱਕਸ ਅਤੇ ਸਕੂਲ ਬੈਗ ਇਨਾਮ ਵਜੋਂ ਦਿੱਤੇ ਗਏ। ਪ੍ਰੋਗਰਾਮ ਵਿੱਚ ਸਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਨੂੰ ਨੋਟ ਬੁੱਕ ਅਤੇ ਮੈਡਲ ਦਿੱਤੇ ਗਏ। ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਵਿੱਚ ਸ੍ਰੀਮਤੀ ਕੁਲਵੀਰ ਕੌਰ, ਸਰਪੰਚ ਕੁਲਦੀਪ ਸਿੰਘ ਡੋਡ ,ਸਾਬਕਾ ਸਰਪੰਚ ਗੁਰਜਿੰਦਰ ਸਿੰਘ, ਕਾਮਰੇਡ, ਸ੍ਰੀ ਸ਼ੰਮੀ ਟੇਲਰ, ਚਮਕੌਰ ਸਿੰਘ ਡੋਡ ਮੈਂਬਰ , ਅੰਮ੍ਰਿਤਪਾਲ ਸਿੰਘ ਬਰਾੜ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਜਸਮੇਲ ਕੌਰ, ਮਾਸਟਰ ਲਾਭ ਸਿੰਘ, ਜਸਵੀਰ ਸਿੰਘ (ਜੱਸਾ) ਸ਼ਿੰਦਰ ਸਿੰਘ ਸਾਬਕਾ ਸਰਪੰਚ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਪਹੁੰਚੀਆਂ। ਇਸ ਸੈਸ਼ਨ ਵਿੱਚ ਸਕੂਲ ਵਿੱਚ ਦਾਨ ਦੇਣ ਵਾਲਿਆਂ ਸ਼ਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਤਰਸੇਮ ਲਾਲ ਮੋਂਗਾ ਨੇ ਸਕੂਲ ਦੀ ਸਮੁੱਚੀ ਟੀਮ ਦੀ ਤਾਰੀਫ਼ ਕੀਤੀ ਜਿਹਨਾਂ ਦੀ ਪ੍ਰੇਰਨਾ ਸਦਕਾ ਪੀ. ਐਮ. ਸ੍ਰੀ ਯੋਜਨਾ ਅਧੀਨ ਪ੍ਰਾਪਤ ਗ੍ਰਾਟਾਂ ਨੂੰ ਖਰਚਣ ਵਿੱਚ ਭਰਪੂਰ ਯੋਗਦਾਨ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਗੁਰਜੀਵਨ ਸਿੰਘ ਨੇ ਨਿਭਾਈ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…