ਪੁਲੀ ਤੋਂ ਹੇਠਾਂ ਡਿੱਗੇ ਟਿੱਪਰ ਨੂੰ  ਤੀਸਰੇ ਦਿਨ ਬਾਹਰ ਕੱਢਿਆ 

Spread the love

ਪੁਲੀ ਤੋਂ ਹੇਠਾਂ ਡਿੱਗੇ ਟਿੱਪਰ ਨੂੰ  ਤੀਸਰੇ ਦਿਨ ਬਾਹਰ ਕੱਢਿਆ

ਨੂਰਪੁਰਬੇਦੀ, 9 ਦਸੰਬਰ (ਦਲਜੀਤ ਚਨੌਲੀ)-ਪਿੰਡ ਕਾਹਨਪੁਰ ਖੂਹੀ ਵਿਖੇ ਪੁਲੀ ਤੋਂ ਹੇਠਾਂ ਖੱਡ ‘ਚ ਡਿੱਗੇ ਇਕ ਰੇਤ ਦੇ ਭਰੇ ਟਿੱਪਰ ਨੂੰ  ਅੱਜ ਤੀਸਰੇ ਦਿਨ ਹਾਈਡਰਾ ਮਸ਼ੀਨ ਦੀ ਸਹਾਇਤਾ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ | ਜਿਸ ਦੌਰਾਨ ਮੁੱਖ ਮਾਰਗ ‘ਤੇ ਕੁਝ ਸਮੇਂ ਲਈ ਟ੍ਰੈਫਿਕ ਵਿਵਸਥਾ ਵੀ ਪ੍ਰਭਾਵਿਤ ਹੋਈ | ਜ਼ਿਕਰਯੋਗ ਹੈ ਕਿ ਬੀਤੀ 6 ਦਸੰਬਰ ਨੂੰ  ਪਿੰਡ ਕਾਹਨਪੁਰ ਖੂਹੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਗੇ ਇਕ ਰੇਤ ਨਾਲ ਭਰਿਆ ਟਿੱਪਰ ਅਚਾਨਕ ਅਸੰਤੁਲਿਤ ਹੋ ਕੇ ਪੁਲੀ ਤੋਂ ਹੇਠਾਂ ਖੱਡ ‘ਚ ਡਿੱਗ ਗਿਆ ਸੀ | ਇਸ ਭਾਰੀ ਆਵਾਜਾਈ ਵਾਲੇ ਨੂਰਪੁਰਬੇਦੀ-ਗੜ੍ਹਸ਼ੰਕਰ ਮਾਰਗ ‘ਤੇ ਹਾਦਸੇ ਦੌਰਾਨ ਚਾਲਕ ਸਹਿਤ ਰਾਹਗੀਰਾਂ ਦਾ ਬਾਲ-ਬਾਲ ਬਚਾਅ ਹੋ ਗਿਆ ਸੀ | ਜਦਕਿ ਹਾਦਸੇ ਦੌਰਾਨ ਟਿੱਪਰ ਦਾ ਭਾਰੀ ਨੁਕਸਾਨ ਹੋਇਆ | ਇਸ ਹਾਦਸੇ ਦੇ ਕਾਰਨਾਂ ਦਾ ਭਾਵੇਂ

ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ | ਮਗਰ ਅੱਜ ਬਾਅਦ ਦੁਪਹਿਰ ਉਕਤ ਨੁਕਸਾਨੇ ਗਏ ਟਿੱਪਰ ਨੂੰ  ਹਾਈਡਰਾ ਮਸ਼ੀਨ ਦੀ ਸਹਾਇਤਾ ਨਾਲ ਬਾਹਰ ਕੱਢ ਲਿਆ ਗਿਆ |

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *