ਪੈਨਸ਼ਨਰਜ ਐਸੋਸੀਏਸ਼ਨ ਜੋਧ ਬੀਰ ਸ਼ਰਮਾਂ ਅਤੇ ਵਿਜੇ ਕੁਮਾਰ ਵਿਨਾਇਕ ਦੂਜੀ ਵਾਰ ਪ੍ਰਧਾਨ/ਸੈਕਟਰੀ ਬਣੇ

Spread the love
ਪੱਟੀ ,17 ਫਰਵਰੀ ( ਕੰਵਲਦੀਪ ਸਿੰਘ ਸਾਬੀ, ਹਰਭਜਨ ਸਿੰਘ ) ਪੈਨਸ਼ਨਰਜ ਐਁਡ ਫੈਮਿਲੀ ਪੈਨਸ਼ਨਰਜ ਐਸੋਸੀਏਸ਼ਨ ਪੱਟੀ (ਤਰਨ ਤਾਰਨ ) ਦੀ ਚੋਣ ਮੀਟਿੰਗ ਜਿਲ੍ਹਾ ਪ੍ਰਧਾਨ ਅਜੀਤ ਸਿੰਘ ਫ਼ਤਿਹ ਚਕ ਦੀ ਅਗਵਾਈ ਹੇਠ ਸੰਪੰਨ ਹੋਈ । ਚੋਣ ਪੈਨਲ ਲਈ ਪ੍ਰਧਾਨ ਫ਼ਤਿਹ ਚੱਕ ਚੇਅਰਮੈਨ ਅਤੇ ਜਗਦੀਸ਼ ਰਾਜ ਹਾਂਡਾ ਅਤੇ ਸੁਰਜੀਤ ਲਾਲ ਪਾਸੀ ਪੈਨਲ ਮੈਂਬਰ ਚੁਣੇ ਗਏ । ਮੁੱਖ ਸਲਾਹਕਾਰ ਬਲਵਿੰਦਰ ਕੁਮਾਰ ਕਪੂਰ ਨੇ ਹਾਜ਼ਰ ਪੈਨਸ਼ਨਰਾਂ ਨਾਲ ਸਲਾਹ ਮਸ਼ਵਰਾ ਕਰਕੇ ਤਹਿਸੀਲ ਕਮੇਟੀ ਲਈ ਪ੍ਰਧਾਨ ਸੈਕਟਰੀ ਅਤੇ ਖਜ਼ਾਨਚੀ ਦੇ ਨਾਮ ਤਜਵੀਜ਼ ਕੀਤੇ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਅਤੇ ਪ੍ਰਵਾਨਗੀ ਦੇ ਦਿੱਤੀ । ਉਪਰੰਤ ਚੁਣੇ ਗਏ ਜਨਰਲ ਸਕੱਤਰ ਵਿਜੇ ਵਿਨਾਇਕ ਨੇ ਅਹੁਦੇਦਾਰਾਂ ਦਾ ਪੈਨਲ ਪੇਸ਼ ਕੀਤਾ ਜਿਸ ਨਾਲ ਸਹਿਮਤੀ ਪ੍ਰਗਟ ਕਰਦਿਆਂ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ । ਇਸ ਤਰ੍ਹਾਂ ਮੀਟਿੰਗ ਵਿੱਚ ਪੱਟੀ ਤਹਿਸੀਲ ਦੇ ਪੈਨਸ਼ਨਰ ਆਗੂਆਂ ਵਿਚੋਂ ਵਿਚਾਰ ਵਟਾਂਦਰਾ ਕਰਕੇ 21 ਸਰਗਰਮ ਵਰਕਰ ਲੈ ਕੇ ਸਾਲ 2025 -2027 ਲਈ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ । ਚੁਣੇ ਗਏ ਅਹੁਦੇਦਾਰਾਂ ਵਿੱਚੋਂ ਮੁੱਖ ਸਲਾਹਕਾਰ ਵਜੋਂ ਬਲਵਿੰਦਰ ਕੁਮਾਰ ਕਪੂਰ, ਸੀਨੀਅਰ ਮੀਤ ਪ੍ਰਧਾਨ ਵਜੋਂ ਪ੍ਰਿੰਸੀਪਲ ਸੁੱਖਾ ਸਿੰਘ , ਮਨਜੀਤ ਕੌਰ ਬੁਰਜ ਅਤੇ ਵਿਰਸਾ ਸਿੰਘ ਪੰਨੂ , ਮੀਤ ਪ੍ਰਧਾਨ ਵਜੋਂ ਸਰਬਜੀਤ ਸਿੰਘ, ਸੁਖਬੀਰ ਕੌਰ ਅਤੇ ਵਿਜੇ ਕੁਮਾਰ ਸ਼ਰਮਾ, ਵਿਤ ਸਕੱਤਰ ਰਕੇਸ਼ ਕੁਮਾਰ ਸ਼ਰਮਾ ਅਤੇ ਵਧੀਕ ਵਿੱਤ ਸਕੱਤਰ ਰਜਿੰਦਰ ਪਾਲ ਪਾਸੀ , ਜਨਰਲ ਸਕੱਤਰ ਵਜੋਂ ਵਿਜੇ ਕੁਮਾਰ ਵਿਨਾਇਕ ਅਤੇ ਵਧੀਕ ਜਨਰਲ ਸਕੱਤਰ ਗੁਰਦੇਵ ਸਿੰਘ , ਪ੍ਰੈਸ ਸਕੱਤਰ ਪ੍ਰਿੰਸੀਪਲ ਦਲੀਪ ਕੁਮਾਰ, ਦਫ਼ਤਰ ਸਕੱਤਰ ਵਜੋਂ ਕੁਲਦੀਪ ਰਾਏ ਸ਼ਰਮਾਂ, ਸੰਗਠਨ ਸਕੱਤਰ ਵਜੋਂ ਭੁਪਿੰਦਰ ਪਾਲ ਬੇਦੀ, ਗੁਰਨਾਮ ਸਿੰਘ ਅਤੇ ਰਜੇਸ਼ ਕੁਮਾਰ ਸ਼ਰਮਾ , ਸੰਯੁਕਤ ਸਕੱਤਰ ਵਜੋਂ ਬੇਅੰਤ ਸਿੰਘ , ਮੇਜਰ ਸਿੰਘ ਅਤੇ ਅਰਜਨ ਸਿੰਘ , ਦੇ ਇਲਾਵਾ ਕਾਰਜਕਾਰਨੀ ਮੈਂਬਰ ਵਜੋਂ ਜਸਬੀਰ ਸਿੰਘ ਅਤੇ ਸਵਰਨ ਸਿੰਘ, ਆਦਿ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ ।ਇਸ ਮੌਕੇ ਤੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫ਼ਤਿਹ ਚੱਕ ਨੇ ਨਵੀਂ ਚੁਣੀ ਹੋਈ ਟੀਮ ਨੂੰ ਵਧਾਈ ਦਿੰਦਿਆਂ ਜਥੇਬੰਦਕ ਦਾਇਰਾ ਵਧਾਉਣ ਅਤੇ ਇੱਕ ਦੂਜੇ ਦੇ ਕੰਮ ਆਉਣ ਦੀ ਅਪੀਲ ਕੀਤੀ । ਉਨ੍ਹਾਂ ਪੰਜਾਬ ਸਰਕਾਰ ਦੀਆਂ ਪੈਨਸ਼ਨਰਾਂ ਵਿਰੋਧੀ ਨੀਤੀਆਂ ਅਤੇ ਜ਼ਿਲ੍ਹੇ ਅਤੇ ਸਟੇਟ ਪੱਧਰ ਦੀਆਂ ਜਥੇਬੰਦਕ ਗਤੀਵਿਧੀਆਂ ਤੋਂ ਜਾਣੂ ਕਰਵਾਇਆ ।ਅਖੀਰ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਜੋਧ ਬੀਰ ਸ਼ਰਮਾਂ ਨੇ ਜਿਲ੍ਹਾ ਪ੍ਰਧਾਨ ਫ਼ਤਿਹ ਚੱਕ ਅਤੇ ਉਨ੍ਹਾਂ ਨਾਲ ਆਏ ਪੈਨਸ਼ਨਰ ਆਗੂਆਂ ਸਮੇਤ ਸਮੂਹ ਹਾਜ਼ਰੀਨ ਦਾ ਹਾਰਦਿਕ ਸਵਾਗਤ ਅਤੇ ਧੰਨਵਾਦ ਕੀਤਾ । ਉਨ੍ਹਾਂ ਕਾਰਜਕਾਰਨੀ ਪ੍ਰਤੀ ਸਹਿਮਤੀ ਅਤੇ
ਸਰਬਸੰਮਤੀ ਲਈ ਹਾਜ਼ਰ ਮੈਂਬਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਿਆਂ ਹਰੇਕ ਦੇ ਕੰਮ ਆਉਣ ਦਾ ਵਾਅਦਾ ਕੀਤਾ । ਇਸ ਚੋਣ ਮੀਟਿੰਗ ਵਿੱਚ ਸ਼ਾਮਲ ਪੈਨਸ਼ਨਰ ਆਗੂਆਂ ਵਿੱਚ ਜ਼ਿਲ੍ਹਾ ਕਮੇਟੀ ਦੇ ਖ਼ਜ਼ਾਨਾ ਸਕੱਤਰ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ, ਆਡੀਟਰ ਹਰਭਜਨ ਸਿੰਘ ,ਪ੍ਰੈਸ ਸਕੱਤਰ ਹਰਸੁਖਦੇਵ ਸਿੰਘ, ਤਹਿਸੀਲ ਪ੍ਰਧਾਨ ਸੁਰਿੰਦਰ ਸਿੰਘ , ਬਲਰਾਮ ਕੁਮਾਰ ਸ਼ਰਮਾ ਤੋਂ ਇਲਾਵਾ ਬਲਵਿੰਦਰ ਸਿੰਘ, ਸਤਿੰਦਰਪਾਲ ਸਿੰਘ, ਦਇਆ ਸਿੰਘ, ਅਸ਼ੋਕ ਕੁਮਾਰ ਸਭਰਾ , ਗੁਰਸੇਵਕ ਸਿੰਘ , ਲੈਕ ਮੇਜਰ ਸਿੰਘ , ਮੰਗਤ ਰਾਮ, ਸੁਰਿੰਦਰ ਸਿੰਘ ਕੰਬੋਜ , ਸੁਖਦੇਵ ਰਾਜ , ਸੁਖਵਿੰਦਰ ਸਿੰਘ , ਸੁਖਵਿੰਦਰ ਸਿੰਘ ਜਤਿੰਦਰ ਪਾਲ ਕੌਰ, ਰੀਟਾ ਰਾਣੀ , ਨਿੰਦਰ ਕੌਰ, ਅਨੀਤਾ ਕੁਮਾਰੀ ਆਦਿ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *