ਪ੍ਰਧਾਨ ਸ਼ਿਵ ਵਰਮਾ ਦੀ ਅਗਵਾਈ ਵਿੱਚ ਸਵਰਨਕਾਰ ਸਭਾ ਕੁਰਾਲੀ ਦੇ ਹੋਈ ਇਕੱਤਰਤਾ
ਅਨੀਲ ਕੁਮਾਰ ਬੋਬੀ ਵਰਮਾ ਜਨਰਲ ਸਕੱਤਰ ਨਿਯੁਕਤ
ਕੁਰਾਲੀ, 23 ਨਵੰਬਰ (ਪਰਮਜੀਤ ਛੰਮਾ ਪਪਰਾਲੀ):- ਬੀਤੇ ਕੱਲ ਸਵਰਨਕਾਰ ਸਭਾ ਕੁਰਾਲੀ ਦੀ ਇੱਕ ਮੀਟਿੰਗ ਸਭਾ ਦੇ ਪ੍ਰਧਾਨ ਸ਼ਿਵ ਵਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਵਰਨਕਾਰ ਭਰਾਵਾਂ ਦੇ ਹਿਤਾਂ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸੰਚਾਰੁ ਢੰਗ ਨਾਲ ਚਲਾਉਣ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ । ਜਿਸ ਵਿੱਚ ਅਨੀਲ ਕੁਮਾਰ ਬੋਬੀ ਵਰਮਾ ਜਨਰਲ ਸਕੱਤਰ, ਮੁਨੀਸ਼ ਵਰਮਾ ਖਜਾਨਚੀ, ਦੀਪਕ ਦੀਪੂ ਵਰਮਾ ਸ਼ਹਿ ਸਕੱਤਰ, ਰਾਹੁਲ ਵਰਮਾ ਸ਼ਹਿ ਖ਼ਜ਼ਾਨਚੀ, ਦਿਨੇਸ਼ ਵਰਮਾ ਖਜਾਨਚੀ 2, ਕੌਂਸਲਰ ਭਾਰਤ ਭੂਸ਼ਣ ਵਰਮਾ ਮੈਂਬਰ, ਚੇਤਨ ਵਰਮਾ ਮੈਂਬਰ, ਨਰੇਸ਼ ਵਰਮਾ (ਨੀਟੂ) ਮੈਂਬਰ ਨਿਯੁਕਤ ਕੀਤੇ ਗਏ । ਇਸ ਮੌਕੇ ਪ੍ਰਧਾਨ ਸ਼ਿਵ ਵਰਮਾ ਨੇ ਕਿਹਾ ਕਿ ਸਵਰਨਕਾਰਾਂ ਦੀਆਂ ਜਿੰਨੀਆਂ ਵੀ ਮੁਸ਼ਕਿਲਾਂ ਭਾਵੇਂ ਲੋਕਲ ਹੋਣ ਜਾਂ ਸਟੇਟ ਲੈਵਲ ਤੇ ਹੋਣ ਉਹਨਾਂ ਨੂੰ ਮਿਲ ਜੁਲ ਕੇ ਹੱਲ ਕੀਤਾ ਜਾਵੇਗਾ । ਇਸੇ ਤਰ•ਾਂ ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਕੁਝ ਮਤੇ ਵੀ ਪਾਸ ਕੀਤੇ ਗਏ । ਅੱਜ ਦਿੱਤੀ ਨਿਯੁਕਤੀਆਂ ਨੂੰ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਇੱਕ ਮਤ ਹੋਕੇ ਸਹਿਮਤੀ ਦਿੱਤੀ ਗਈ । ਇਸ ਮੌਕੇ ਚੁਣੇ ਗਏ ਮੈਂਬਰਾਂ ਵੱਲੋਂ ਸਭਾ ਦੇ ਸਮੂਹ ਮੈਂਬਰਾਂ ਨੂੰ ਪੂਰਾ ਭਰੋਸਾ ਦਵਾਇਆ ਕਿ ਅਸੀਂ ਤਨ ਮਨ ਧਨ ਨਾਲ ਸਭਾ ਲਈ
ਕੰਮ ਕਰਦੇ ਹੋਏ ਸਵਰਨਕਾਰ ਭਰਾਵਾਂ ਦੀ ਸੇਵਾ ਵਿੱਚ ਦਿਨ ਰਾਤ ਹਾਜਰ ਰਹਿਣਗੇ । ਇਸ ਮੌਕੇ ਗੁਨਦੀਪ ਵਰਮਾ, ਸੰਜੀਵ ਕੁਮਾਰ ਗੋਗਨਾ, ਸਤੀਸ਼ ਕੁਮਾਰ ਚੇਅਰਮੈਨ, ਪਵਨ ਕੁਮਾਰ ਵਰਮਾ ਉਪ ਪ੍ਰਧਾਨ, ਦੀਪਕ ਕੁਮਾਰ ਵਰਮਾ ਕੈਸ਼ੀਅਰ, ਰੋਸ਼ਨ ਲਾਲ ਵਰਮਾ, ਗੋਰਵ ਵਰਮਾ ਭੀਮ ਸੈਨ, ਸੁੱਖੀ ਵਰਮਾ, ਆਰੀਅਨ ਵਰਮਾ ਅਤੇ ਨਿਤੀਸ਼ ਕੁਮਾਰ ਵਰਮਾ ਆਦਿ ਹਾਜ਼ਰ ਸਨ ।







