ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਅਮ੍ਰਿਤਸਰ ਜੋਨ ਦੀ ਮਹੀਨਾਵਾਰ ਮੀਟਿੰਗ ਹੋਈ: ਇੰਜੀ. ਕੁਲਦੀਪ ਸਿੰਘ ਬੋਪਾਰਾਏ

Spread the love

ਅੰਮ੍ਰਿਤਸਰ 13ਅਪ੍ਰੈਲ(ਦਿਨੇਸ਼ ਸੋਨੀ)   ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਇੰਜੀ. ਹਰਜਿੰਦਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਏਲਡੋ ਰੋਲਡੋ ਹੋਟਲ ਅਮ੍ਰਿਤਸਰ ਵਿੱਚ ਕੀਤੀ ਗਈ। ਜਿਸ ਵਿਚ ਸਰਵ ਸ੍ਰੀ ਇੰਜੀ. ਦਲਜੀਤ ਸਿੰਘ ਕੋਹਲੀ , ਇੰਜ ਹਰਦੇਵ ਸਿੰਘ ਕਾਹਲੋ, ਇੰਜ ਹਰਜੀਤ ਸਿੰਘ, ਇੰਜ ਕੁਲਦੀਪ ਸਿੰਘ ਬੋਪਾਰਾਏ, ਇੰਜ ਨਵਜੋਤ ਸਿੰਘ, ਇੰਜ ਕਸ਼ਮੀਰ ਸਿੰਘ ਵਡਾਲਾ, ਇੰਜ ਸ਼ਮਸ਼ੇਰ ਸਿੰਘ ਜੋਸ਼ਨ, ਇੰਜ ਹਰਜੀਤ ਸਿੰਘ ਹਾਜ਼ਰ ਸਨ।ਮੀਟਿੰਗ ਦੌਰਾਨ ਇੰਜੀ. ਕਸ਼ਮੀਰ ਸਿੰਘ ਵਡਾਲਾ ਨੇ ਵੈਸਾਖੀ ਮੁਬਾਰਕ ਦੇ ਮੌਕੇ ਗੀਤ ਗਾਇਆ।ਅੱਜ ਦੀ ਇਕੱਤਰਤਾ  ਉਪਰੰਤ ਜਥੇਬੰਦੀ ਵਲੋਂ ਹੇਠ ਅਨੁਸਾਰ ਫ਼ੈਸਲੇ ਲਏ ਗਏ :-ਰਿਟਾਇਰਡ ਸਾਥੀਆਂ ਦੇ ਅਹਿਮ ਮੁੱਦਿਆ ਤੇ ਸਮੱਰਥ ਅਧਿਕਾਰੀਆਂ/ਸਰਕਾਰ ਨਾਲ ਪਹੁੰਚ ਕਰਨ ਲਈ ਬਾਰ ਬਾਰ ਮਿਲ਼ਣ ਦਾ ਨਿਰਣਾ ਲਿਆ ਗਿਆ। ਇੰਜ ਹਰਦੇਵ ਸਿੰਘ ਕਾਹਲੋ ਨੇ, ਜਿਲਾ ਪਧਰੀ ਕਮੇਟੀ ਵਲੋਂ ਜ਼ਿਲ੍ਹਾ ਲੈਵਲ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਸਰਕਾਰ ਤਕ ਭੇਜਣ ਦੇ ਸੁਝਾਅ ਦਿੱਤਾ।ਮੀਟਿੰਗ ਦੇ ਅੰਤ ਵਿੱਚ ਇੰਜ ਕੁਲਦੀਪ ਸਿੰਘ ਬੋਪਾਰਾਏ ਵਲੋਂ ਸੂਬਾ ਫ਼ੋਰਮ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਰਿਟਾਇਰਡ ਇੰਜੀਨੀਅਰਜ ਜਮਾਤ ਦੇ ਸਮੂਹ ਮੈਂਬਰਾਨ ਨੂੰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਸਾਰਥਕ ਯਤਨ ਕਰਨ ਦਾ ਭਰੋਸਾ ਦਿੰਦਿਆਂ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *