ਪੱਟੀ 27 ਮਾਰਚ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ )ਪੈਨਸ਼ਨਰ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਤਹਿਸੀਲ ਪੱਟੀ ਦੀ ਇੱਕ ਵਿਸ਼ਾਲ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਜੰਡ ਦੀ ਪ੍ਰਧਾਨਗੀ ਹੇਠ ਹੋਈ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਜਨਰਲ ਸਕੱਤਰ ਜਗਤਾਰ ਸਿੰਘ ਆਸਲ ਨੇ ਕਿਆ ਕਿ ਪੰਜਾਬ ਸਰਕਾਰ ਨੇ ਜਿਹੜਾ ਬਜਟ ਸਾਲ 2025 ਪੇਸ਼ ਕੀਤਾ ਹੈ ਉਹ ਮੁਲਾਜ਼ਮ ਪੈਨਸ਼ਨਰ ਅਤੇ ਲੋਕ ਵਿਰੋਧੀ ਹੈ ਪੈਨਸ਼ਨਰ ਅਤੇ ਮੁਲਾਜ਼ਮਾਂ ਦਾ ਬਣਦਾ ਡੀਏ ਜੋ 53% ਬਣਦਾ ਹੈ ਬਜਟ ਵਿੱਚ ਉਸ ਦਾ ਕੋਈ ਪਰਾਵਧਾਨ ਨਹੀਂ ਕੀਤਾ ਗਿਆ 2, 59 ਦਾ ਗੁਣਾਂਕ ਅਤੇ ਡੀਏ ਨਾਲ ਬਕਾਇਆ ਨਹੀਂ ਦਿੱਤਾ ਜਾ ਰਿਹਾ ਨਾ ਹੀ ਕੈਸ਼ਲੈਸ ਸਕੀਮ ਬਾਰੇ ਕੋਈ ਗੱਲ ਕੀਤੀ ਗਈ ਹੈ ਇਹ ਬਜਟ ਸਮੁੱਚੇ ਰੂਪ ਵਿੱਚ ਲੋਕ ਵਿਰੋਧੀ ਸਾਬਤ ਹੋਇਆ ਹੈ ਪੰਜਾਬ ਸਰਕਾਰ ਨੇ ਜੋ ਵਾਅਦੇ ਲੋਕਾਂ ਦੇ ਮੁਲਾਜ਼ਮਾਂ ਪੈਨਸ਼ਨਰਾਂ ਨਾਲ ਕੀਤੇ ਸਨ ਉਹ ਹਾਲੇ ਤੱਕ ਪੂਰੇ ਨਹੀਂ ਹੋਏ ਮੀਟਿੰਗ ਵਿੱਚ ਸੱਤਪਾਲ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 24 ਮਾਰਚ ਦੀ ਮੁਹਾਲੀ ਰੈਲੀ ਵਿੱਚ ਸ਼ਾਮਿਲ ਹੋਣਾ ਜਾਇਜ਼ ਸੀ ਰੈਲੀ ਅਤੇ ਮੁਜਾਹਰਾ ਗਿਣਤੀ ਪੱਖ ਤੋਂ ਵਿਸ਼ਾਲ ਸੀ ਪੱਟੀ ਅਤੇ ਜਿਲਾ ਤਰਨ ਤਾਰਨ ਤੋ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਏ ਡੀਐਸਪੀ ਸਲਵਿੰਦਰ ਸਿੰਘ ਧਾਲੀਵਾਲ ਨੇ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਦਾ ਪ੍ਰਾਣ ਲਿਆ ਜੇਲ ਵਿਭਾਗ ਵੱਲੋਂ ਸੂਬਾ ਸਕੱਤਰ ਮਹੇਸ਼ ਲਾਲ ਦੀ ਅਗਵਾਈ ਵਾਲੇ ਸਾਥੀ ਰਣਜੀਤ ਸਿੰਘ ਤੇ ਦੀਪ ਸਿੰਘ ਨੇ ਕਿਹਾ ਕਿ ਅਸੀਂ ਪੈਨਸ਼ਨਰ ਅਸੋਸੀਏਸ਼ਨ ਤਹਿਸੀਲ ਪੱਟੀ ਅਤੇ ਜਿਲਾ ਤਰਨ ਤਾਰਨ ਤੇ ਅੰਗ ਸੰਗ ਰਹਿ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰਾਂਗੇ ਸਾਥੀ ਸਕੱਤਰ ਸਿੰਘ ਸਭਰਾ ਨੇ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ ਸੁਪਰਡੈਂਟ ਮਲਕੀਤ ਸਿੰਘ ਅਤੇ ਸੁਪਰਡੈਂਟ ਮੋਹਨ ਸਿੰਘ ਚੌਧਰੀ ਨੇ ਪੇ ਕਮਿਸ਼ਨ ਦੇ ਬਕਾਏ ਇੱਕੋ ਕਿਸ਼ਤ ਵਿੱਚ ਦੇਣ ਦੀ ਮੰਗ ਕੀਤੀ ਮੀਟਿੰਗ ਉਪਰੰਤ ਪੰਜਾਬ ਸਰਕਾਰ ਦੇ ਪੈਨਸ਼ਨਰ ਮੁਲਾਜ਼ਮ ਅਤੇ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਉਹਨਾਂ ਤੋਂ ਇਲਾਵਾ ਮੀਟਿੰਗ ਵਿੱਚ ਸਰਪ੍ਰਸਤ ਗੋਪਾਲ ਸਿੰਘ ਚਾਨਣ ਸਿੰਘ ਕਸ਼ਮੀਰ ਸਿੰਘ ਬਿਕਰਮਜੀਤ ਸਿੰਘ ਗੁਰਮੀਤ ਸਿੰਘ ਮਾਨ ਦੀਪ ਸਿੰਘ ਰਣਜੀਤ ਸਿੰਘ ਸੁਖਵਿੰਦਰ ਸਿੰਘ ਦਰਸ਼ਨ ਸਿੰਘ ਬੀਰ ਮਸੀਹ ਰਾਮ ਲੁਭਾਇਆ ਅਨੋਖ ਸਿੰਘ ਕੁਲਵਿੰਦਰ ਸਿੰਘ ਚਰਨ ਸਿੰਘ ਜਸਵੰਤ ਸਿੰਘ ਅਮਰਜੀਤ ਸਿੰਘ ਜਿਲੇਦਾਰ ਦਰਸ਼ਨ ਸਿੰਘ ਪਟਵਾਰੀ ਭੁਪਿੰਦਰ ਸ਼ਰਮਾ ਪ੍ਰਗਟ ਸਿੰਘ ਸਰਹਾਲੀ ਗੁਰਦੀਪ ਸਿੰਘ ਪਟਵਾਰੀ ਬਲਬੀਰ ਸਿੰਘ ਤੇਜ ਦਵਿੰਦਰ ਸਿੰਘ ਵਾਲੀਆ ਸਰਬਜੀਤ ਸਿੰਘ ਰਾਜ ਸਿੰਘ ਇੰਸਪੈਕਟਰ ਨਿਰੰਜਨ ਸਿੰਘ ਬਲਵਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਸਾਥੀ ਸ਼ਾਮਿਲ ਹੋਏ ਅੰਤ ਵਿੱਚ ਹਰਜਿੰਦਰ ਸਿੰਘ ਜੰਡ ਪ੍ਰਧਾਨ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਮੁਲਾਜ਼ਮ ਅਤੇ ਪੈਨਸ਼ਨਰਸ ਜੋਇੰਟ ਫਰੰਟ ਦੇ ਹਰ ਸੱਦੇ ਨੂੰ ਤਨਦੇਹੀ ਨਾਲ ਨਿਭਾਉਣ ਦਾ ਸੱਦਾ ਦਿੱਤਾSpread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…