ਪੰਜਾਬੀਆਂ ਦੇ ਢਿੱਡ ਆਫਰ ਗਏ !

Spread the love
ਪਿੰਡਾਂ ਵਿੱਚ ਜਦੋਂ ਡੰਗਰ ਵੱਧ ਪੱਠੇ ਖਾ ਕੇ ਆਫਰ ਜਾਂਦੇ ਸਨ ਤਾਂ ਕਈ ਵਾਰ ਸੂਆ ਮਾਰ ਕੇ ਹਵਾ ਕੱਢ ਦਿੰਦੇ ਸਨ । ਆਦਮੀਆਂ ਵਿੱਚ ਵੀ ਜੇ ਪੇਟ ਜ਼ਿਆਦਾ ਭਰ ਜਾਵੇ ਤਾਂ ਐਨਟਾਸਿਡ ਨਾਮ ਦੀ  ਦਵਾਈ ਦੇ ਕੇ ਖਾਣਾ ਪਚਾਇਆ  ਜਾਂਦਾ । ਜੇਕਰ  ਇਸ ਤਰ੍ਹਾਂ ਨਾ ਕੀਤਾ ਜਾਵੇ ਬਹੁਤ ਔਖਾ ਹੋਣਾ ਪੈਂਦਾ ਤੇ ਕਈ ਵਾਰ ਉਲਟੀ ਨਾਲ ਖਾਣਾ ਬਾਹਰ ਨਿਕਲ ਜਾਂਦਾ।  ਪੰਜਾਬ ਦੀ ਆਪ ਸਰਕਾਰ ਦੀਆਂ ਸਚਾਈਆਂ ਨਾਲ ਪੰਜਾਬੀਆਂ ਦਾ ਢਿੱਡ ਆਫਰ ਗਿਆ ਹੈ ਤੇ ਹੁਣ ਸਰਕਾਰ ਨੂੰ ਬੇਨਤੀ ਕਿ ਬੱਸ ਕਰੋ , ਹੋਰ ਸੱਚ ਨਾ ਬੋਲੋ ਕਿਤੇ ਪੇਟ ਹੀ ਨਾ ਫੱਟ ਜਾਵੇ ਤੇ ਸਾਰੇ ਸੱਚ ਬਾਹਰ ਆ ਜਾਣ ।
ਪੜ੍ਹੋ ਸਚਾਈਆਂ ਦੀ ਲਿਸਟ—-
ਨਸ਼ਾ ਖਤਮ ,ਰਿਸ਼ਵਤ ਖਤਮ ,ਬੇਅਦਬੀ ਮਾਮਲੇ ਹੱਲ , ਸਾਰੇ ਮੁਲਾਜ਼ਮ ਪੱਕੇ ,ਨਾਜਾਇਜ਼ ਮਾਈਨਿੰਗ ਬੰਦ  ,ਸਿਹਤ ਵਰਡ ਕਲਾਸ , ਅੰਗਰੇਜ ਦਿਹਾੜੀ ਕਰ ਰਹੇ ਕਿਸਾਨਾਂ ਕੋਲ,
        ਪੰਜਾਬੀਆਂ ਦੇ ਬੱਚੇ ਆਈ ਏ ਐਸ ਬਣ ਕੇ ਸਾਰੇ ਭਾਰਤ ਵਿੱਚ ਰਾਜ ਕਰ ਰਹੇ, ਪੁਰਾਣੀ ਪੈਨਸ਼ਨ ਮਿਲ ਗਈ ,ਦੋ ਲੱਖ ਨੌਕਰੀਆਂ , ਅੱਸੀ ਹਜ਼ਾਰ ਕਰੋੜ ਦਾ ਨਿਵੇਸ਼, ਮਰਸੀਡੀਜ  ਭੱਜ ਰਹੀਆਂ ਪੰਜਾਬ ਦੀਆਂ ਸੜਕਾਂ ਤੇ ,ਗੋਲਡੀ ਬਰਾੜ ਫੜ ਲਿਆ ,ਰੇਤਾ ਪੰਜ ਰੁਪਏ ,ਬਿਜਲੀ ਸਮਝੌਤੇ ਰੱਦ ,ਸਾਰੇ ਮੰਤਰੀ ਸਮੇਤ ਮੁੱਖ ਮੰਤਰੀ ਲਾਈਨਾਂ ਵਿੱਚ ਲੱਗ ਕੇ ਸਲੰਡਰ ਲੈਂਦੇ  ,ਮੁਆਵਜਾ ਬਿਨਾ ਗਿਰਦਾਵਰੀ ਮਿਲ ਰਿਹਾ ,ਐਮ ਐਸ ਪੀ ਚੁਟਕੀ ਵਿਚ ਮਿਲ ਗਈ ਸਾਰੀਆਂ ਫਸਲਾਂ ਤੇ ,ਅਫਸਰ ਸਾਡੇ ਘਰਾਂ ਵਿਚ ਆ ਰਹੇ ,  ਮੰਤਰੀ/  ਐਮ ਐਲ ਏ ਸਾਈਕਲਾਂ ਤੇ ਘੁੰਮਦੇ , ਮੁਲਾਜ਼ਮਾਂ ਦੇ  ਪੇ  ਕਮਿਸ਼ਨ ਦੇ ਏਰੀਅਰ ਨਾਲ ਬੈਂਕ ਭਰ ਗਏ,
             ਪੈਟਰੋਲ ਡੀਜ਼ਲ ਚੰਡੀਗੜ੍ਹ ਤੋਂ ਸਸਤਾ , ਬਿਜਲੀ ਚੌਵੀ ਘੰਟੇ , ਹੜਾਂ ਤੋਂ ਬਚਣ ਲਈ ਨਹਿਰਾਂ ਸਾਫ ,  ਮੀਡੀਆ ਨੂੰ ਕੋਈ  ਇਸ਼ਤਿਹਾਰ ਨਹੀਂ , ਮੁੱਖ ਮੰਤਰੀ ਦੀ ਫੋਟੋ ਕਿਤੇ ਲੱਗੀ ਨਜ਼ਰ ਨਹੀਂ ਆਉਂਦੀ , ਹਰ ਇੱਕ ਨੂੰ ਨਿਆਂ ਮਿਲ ਰਿਹਾ , ਬੱਕਰੀਆਂ ਮੁਰਗੀਆਂ ਨਵੀਆਂ ਲੈ ਦਿੱਤੀਆਂ  , ਪੰਜਾਬ ਕਰਜ਼ਾ ਮੁਕਤ ਹੋ ਗਿਆ, ਲੋਕ ਪਾਲ ਰੋਜ਼ਾਨਾ ਮੁੱਖ ਮੰਤਰੀ/ ਮੰਤਰੀਆਂ ਤੇ ਅੱਖ ਰੱਖ ਰਿਹਾ।
           “ ਪੰਜਾਬ ਦੇ ਵੋਟਰਾਂ ਨੂੰ ਜੇ ਅਜੇ ਵੀ ਤਸੱਲੀ ਨਹੀ ਤਾਂ ਫਿਰ ਅਗਲੀ ਵਾਰ ਮੌਕਾ ਨਾ ਦਿਓ ਪਰ ਅਸੀਂ ਸੱਚ ਬੋਲਣ ਤੋਂ ਨਹੀਂ ਹਟਣਾ “  ਆਮ ਆਦਮੀ ਪਾਰਟੀ ਬੁਲਾਰੇ  ਨਿੱਤ ਮੀਡੀਆ ਵਿਚ ਦੱਸ ਰਹੇ। ਜੇ ਨਹੀਂ ਯਕੀਨ ਤਾਂ ਰੋਜ਼ਾਨਾ ਅਖਬਾਰਾਂ ਪੜ੍ਹੋ ਜਿਥੇ ਅਸੀਂ ਬਿਨਾਂ ਕੋਈ ਵਿਗਿਆਪਨ ਖ਼ਬਰਾਂ ਭੇਜ ਰਹੇ।  ਹੁਣ ਤਾਂ ਅਸੀਂ ਨਿਰਪੱਖ ਮੀਡੀਆ ਸਲਾਹਕਾਰ ਵੀ ਬਾਹਰੋਂ ਲਿਆ ਕੇ ਲਾਏ ਤਾਂ ਕਿ  ਵਿਰੋਧੀ ਇਲਜ਼ਾਮ ਨਾ ਲਾ ਸਕਣ ਕੇ ਪੰਜਾਬੀ ਸਲਾਹਕਾਰ ਲਾਏ ਹੋਏ ਤੇ ਵਿਤਕਰੇ ਕਰ ਰਹੇ ।
ਪੰਜਾਬੀ ਕਹਿ ਰਹੇ “ ਪੰਜਾਬੀਆਂ ਵਰਗਾ ਖੁੱਲੇ ਦਿਲ ਵਾਲਾ ਸਾਰੇ ਸੰਸਾਰ ਵਿੱਚ ਕੋਈ ਨਹੀਂ ਲੱਭਣਾ ਜੋ ਅਪਣਾ ਘਰ ਲੁਟਾ ਕੇ ਵੀ ਕਹਿੰਦੇ , ਦਿੱਲੀਓਂ  ਆਏ ਖਾਲੀ ਹੱਥ ਨਹੀਂ ਜਾਣੇ ਚਾਹੀਦੇ। “  ਨਾਲੇ ਪੰਜਾਬੀ ਕਹੀ ਜਾਂਦੇ ਜੇ ਥੋੜੀ ਬਹੁਤੀ ਢਿੱਲ ਮੱਠ ਰਹਿ ਗਈ ਤਾਂ 2027 ਵਿੱਚ  ਹੋਰ ਬਹੁਤ ਬੈਠੇ, ਉਹਨਾਂ ਨੂੰ ਦੇ ਕੇ ਪੂਰੀ ਕਰ ਦੇਣੀ ਕਿਉਂਕਿ ਪੰਜਾਬ ਨੂੰ ਸਚਾਈ ਨਾਲ ਹੀ ਢਿੱਡ ਭਰਨ ਦੀ ਗੁੜ੍ਹਤੀ ਮਿਲੀ ਹੋਈ । ਡਾਕਟਰ ਕਹੀ ਜਾਂਦੇ ਗੁੜ੍ਹਤੀ ਦੀ ਰੀਤ ਪੁਰਾਣੀ ਹੋ ਗਈ ਜੇ ਬੱਚੇ ਨੂੰ ਜੰਮਦੇ ਹੀ ਮਾਂ ਦੇ ਦੁੱਧ ਤੇ ਨਾ ਲਾਇਆ ਤਾਂ ਬੱਚੇ ਨੂੰ ਆਦਤ ਕੋਈ ਹੋਰ ਪੈ ਜਾਣੀ। ਪੰਜਾਬੀਆਂ ਨੂੰ ਬੇਨਤੀ ਕਿ ਘਰ ਲੁਟਾਉਣ ਦੀ ਗੁੜ੍ਹਤੀ ਨਾ  ਛੱਡਿਓ ਤਾਂ ਕਿ ਪੰਜਾਬੀ ਕਿਤੇ ਦਿਸਣ ਨਾ ਲੱਗ ਜਾਣ ।
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ  (ਰਿਟਾ )
9814127296
7717319896
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *