ਫਰੀਦਕੋਟ ਪੁਲਿਸ ਵੱਲੋਂ 11 ਲੜਕਿਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗਿ੍ਫਤਾਰ

Spread the love

ਫਰੀਦਕੋਟ 3 ਜੂਨ(ਵਿਪਨ ਮਿੱਤਲ):- ਡਾ. ਪ੍ਰਗਿਆ ਜੈਨ ਐੇਸਐੇਸਪੀ ਫਰੀਦਕੋਟ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ 8 ਵੱਖ-ਵੱਖ ਥਾਵਾਂ ਤੋਂ 11 ਲੜਕਿਆਂ ਨੂੰ ਅਫੀਮ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਏਐੱਸਆਈ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸਕਾਰਪੀਉ ਗੱਡੀ ਕੋਲ ਖੜ੍ਹੇ ਨੌਜਵਾਨ ਮਨਪ੍ਰੀਤ ਸਿੰਘ ਵਾਸੀ ਪਿੰਡ ਝੋਕ ਮੋਹੜੇ ਜ਼ਿਲ੍ਹਾ ਫਿਰੋਜ਼ਪੁਰ ਦੀ ਤਲਾਸ਼ੀ ਕੀਤੀ ਤਾਂ ਉਸ ਕੋਲੋਂ 39.75 ਗ੍ਰਾਮ ਅਫੀਮ ਬਰਾਮਦ ਹੋਈ। ਇਸੇ ਤਰ੍ਹਾਂ ਥਾਣੇਦਾਰ ਬੂਟਾ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਬਖਸ਼ੀਸ਼ ਸਿੰਘ ਵਾਸੀ ਸੰਜੇ ਨਗਰ, ਫਰੀਦਕੋਟ ਨੂੰ 50 ਨਸ਼ੀਲੀਆਂ ਗੋਲੀਆਂ ਅਤੇ 100 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ। ਏਐੱਸਆਈ ਸਵਰਨ ਸਿੰਘ ਨੇ ਨਸ਼ਾ ਕਰਨ ਦੇ ਦੋਸ਼ ਹੇਠ ਸੁਮਨਦੀਪ ਵਾਸੀ ਘਣੀਆ ਨੂੰ ਕਾਬੂ ਕਰਕੇ ਉਸ ਕੋਲੋਂ ਪੰਨੀ, ਲਾਇਟਰ ਅਤੇ 10 ਰੁਪਏ ਦਾ ਪਾਈਪ ਬਣਿਆ ਇਕ ਸਾਈਡ ਤੋਂ ਸੜਿਆ ਨੋਟ ਬਰਾਮਦ ਕੀਤਾ। ਥਾਣੇਦਾਰ ਸੁਖਦਰਸ਼ਨ ਸ਼ਰਮਾ ਨੇ ਸਿਲਵਰ ਪੰਨੀ, ਲਾਈਟਰ ਅਤੇ ਪੰਜ ਰੁਪਏ ਦਾ ਗੋਲ ਕੀਤਾ ਸੜੇ ਹੋਏ ਨੋਟ ਸਮੇਤ ਅੰਮ੍ਰਿਤਪਾਲ ਸਿੰਘ ਵਾਸੀ ਸੰਜੇ ਨਗਰ, ਫਰੀਦਕੋਟ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਏਐੱਸਆਈ ਹਾਕਮ ਸਿੰਘ ਨੇ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਲੜਕਿਆਂ ਅੰਮ੍ਰਿਤਪਾਲ, ਮਨਤਾਜ ਅਤੇ ਜਸ਼ਨ ਨੂੰ 80 ਗ੍ਰਾਮ ਹੈਰੋਇਨ, ਕੰਪਿਊਟਰ ਕੰਡਾ ਅਤੇ 3 ਮੋਬਾਇਲ ਫੋਨਾ ਸਮੇਤ ਹਿਰਾਸਤ ਵਿਚ ਲਿਆ। ਏਐਸਆਈ ਕਰਮਜੀਤ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਹੇਠ ਜਗਮੀਤ ਸਿੰਘ ਉਰਫ ਮੀਤ ਵਾਸੀ ਪਿੰਡ ਮਹਿਮੂਆਣਾ, ਏਐਸਆਈ ਜੈਜੀਤ ਸਿੰਘ ਨੇ ਨਸ਼ਾ ਕਰਨ ਦੇ ਦੋਸ਼ ਹੇਠ ਪਿੱਪਲ ਸਿੰਘ ਵਾਸੀ ਪਿੰਡ ਦੀਪ ਸਿੰਘ ਵਾਲਾ ਨੂੰ ਕਾਬੂ ਕੀਤਾ। ਏਐਸਆਈ ਹਰਪਾਲ ਸਿੰਘ ਨੇ ਅਰਸ਼ਦੀਪ ਸਿੰਘ ਉਰਫ ਅਰਸ਼ੂ ਵਾਸੀ ਪਿੰਡ ਲੰਭਵਾਲੀ ਅਤੇ ਹਰਮੇਲ ਸਿੰਘ ਉਰਫ ਮੋਟੂ ਵਾਸੀ ਪਿੰਡ ਘਣੀਆ ਨੂੰ ਕਾਬੂ ਕਰਕੇ ਉਕਤਾਨ ਕੋਲੋਂ ਪੰਨੀ, ਲਾਈਟਰ ਅਤੇ 20 ਰੁਪਏ ਦਾ ਅੱਧ ਸੜਿਆ ਪਾਈਪ ਬਣਾਇਆ ਨੋਟ ਵੀ ਬਰਾਮਦ ਕੀਤਾ। ਡਾ ਪ੍ਰਗਿਆ ਜੈਨ ਐਸਐਸਪੀ ਮੁਤਾਬਿਕ ਉਕਤਾਨ ਖਿਲਾਫ ਐਨਡੀਪੀਐਸ ਐਕਟ ਤਹਿਤ 8 ਵੱਖ ਵੱਖ ਥਾਣਿਆਂ ’ਚ ਮਾਮਲੇ ਦਰਜ ਕਰਕੇ ਉਕਤਾਨ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੱਡੇ ਨਸ਼ਾ ਤਸਕਰ ਦਾ ਸੁਰਾਗ ਲਾਇਆ ਜਾ ਸਕੇ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *