ਫਰੀਦਕੋਟ ਪੁਲਿਸ ਨੇ ਖਿੱਚ ਦਿੱਤੀ ਪੀਲੀ ਲਕੀਰ

Spread the love
ਫ਼ਰੀਦਕੋਟ 19 ਜੂਨ(ਵਿਪਨ ਮਿੱਤਲ):-ਫਰੀਦਕੋਟ ਪੁਲਿਸ ਨੇ ਖਿੱਚ ਦਿੱਤੀ ਪੀਲੀ ਲਕੀਰ। ਵਾਹਨਾਂ ਅਤੇ ਦੁਕਾਨਦਾਰਾਂ ਨੂੰ ਰਹਿਣਾ ਹੋਵੇਗਾ ਇਸ ਦੇ ਅੰਦਰ ਅੰਦਰ ਟਿੱਲਾ ਬਾਬਾ ਫਰੀਦ ਨੂੰ ਜਾਦੇ ਰਸਤੇ, ਜਿੱਥੇ ਕਦੇ ਟ੍ਰੈਫਿਕ ਜਾਮ ਅਤੇ ਗਲਤ ਪਾਰਕਿੰਗ ਦੇ ਕਾਰਨ ਹਰ ਰੋਜ਼ ਸੰਗਤ ਅਤੇ ਸਥਾਨਕ ਨਿਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਟ੍ਰੈਫਿਕ ਪੁਲਿਸ ਵੱਲੋਂ ਟਿੱਲਾ ਬਾਬਾ ਫਰੀਦ ਨੂੰ ਜਾਦੇ ਰਸਤੇ ਪਰ ਪੀਲੀ ਪੱਟੀ (ਯੈਲੋ ਲਾਈਨ) ਲਗਾ ਦਿੱਤੀ ਗਈ ਹੈ।ਇਸ ਸਬੰਧੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਦੱਸਿਆ ਕਿ ਟਿੱਲਾ ਬਾਬਾ ਫਰੀਦ ਆਉਣ ਵਾਲੀ ਸੰਗਤ ਅਤੇ ਸਥਾਨਕ ਨਿਵਾਸੀਆਂ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈ ਕਿ ਹੁਣ ਸਥਾਨਿਕ ਦੁਕਾਨਦਾਰਾਂ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਰਸਤੇ ਦੇ ਦੋਹੇ ਪਾਸੇ ਪੀਲੀਆਂ ਲਾਈਨਾਂ ਲਗਾਈਆਂ ਗਈਆਂ ਹਨ, ਤਾਂ ਜੋ ਰਸਤੇ ਉੱਪਰ ਗਲਤ ਪਾਰਕਿੰਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਨਾ ਸਿਰਫ ਟ੍ਰੈਫਿਕ ਦੇ ਪ੍ਰਬੰਧਨ ਨੂੰ ਸੁਚੱਜਾ ਬਣਾਏਗਾ, ਸਗੋਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਰਾਹ ਖੁੱਲ੍ਹਾ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਵਹੀਕਲ ਪਾਰਕ ਕਰਨ ਲਈ ਨਿਰਧਾਰਤ ਪਾਰਕਿੰਗ ਸਥਾਨਾਂ ਦੀ ਹੀ ਵਰਤੋਂ ਕਰਨ। ਉਹਨਾ ਕਿਹਾ ਕਿ ਰਿਹਾਇਸ਼ੀ ਏਰੀਆਂ ਹੋਣ ਕਰਕੇ ਵਹੀਕਲ ਖੜੇ ਹੋਣ ਕਾਰਨ ਇਥੇ ਕਿਸੇ ਸਮੇਂ ਵੀ ਕੋਈ ਵੀ ਐਮਰਜੈਸੀ ਦੀ ਸਥਿਤੀ ਵਿੱਚ ਦਿੱਕਤ ਪੈਦਾ ਹੋ ਜਾਦੀ ਸੀ। ਹੁਣ ਯੈਲੋ ਲਾਈਨ ਦੇ ਲੱਗਣ ਨਾਲ ਸਾਰੇ ਵਾਹਨ, ਸਕੂਟਰ ਮੋਟਰ ਸਾਈਕਲ ਅਤੇ ਦੁਕਾਨਦਾਰ ਆਪਣਾ ਸਮਾਨ ਇਸ ਪੀਲੀ ਪੱਟੀ ਦੇ ਬਾਹਰ ਨਹੀਂ ਰੱਖ ਸਕਣਗੇ। ਅਗਰ ਕਿਸੇ ਨੇ ਅਜਿਹਾ ਕੀਤਾ ਤਾਂ ਕਾਰਵਾਈ ਕੀਤੀ ਜਾਵੇਗੀ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *