ਭਾਰਤ ਵਿਕਾਸ ਪ੍ਰੀਸ਼ਦ ਛੇਹਰਟਾ  ਵਲੋਂ ਇੰਜ਼ ਦਲਜੀਤ ਸਿੰਘ ਕੋਹਲੀ ਸਨਮਾਨਿਤ

Spread the love
   ਸ਼੍ਰੀਮਤੀ ਜੋਤੀ ਨੂੰ ਵ੍ਹੀਲ ਚੇਅਰ ਦਿਤੀ ਗਈ : ਜਨਕ ਜੋਸ਼ੀ
ਅੰਮ੍ਰਿਤਸਰ 12 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ )  ਭਾਰਤ ਵਿਕਾਸ ਪ੍ਰੀਸ਼ਦ ਛੇਹਰਟਾ ਅੰਮ੍ਰਿਤਸਰ ਦੀ ਜਨਰਲ ਸਕੱਤਰ ਡੌਲੀ ਭਾਟਿਆ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਖੰਂਡਵਾਲਾ ਚੋਂਕ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਛੇਹਰਟਾ ਅੰਮ੍ਰਿਤਸਰ ਵਲੋਂ ਐਮ ਸੀ ਐਕਸ ਹੋਟਲ ਵਿੱਚ ਮੈਡਮ ਜਨਕ ਜੋਸ਼ੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸ਼ਾਮਲ ਹੋਣ ਲਈ ਸਪੈਸ਼ਲ ਪਹੁੰਚੇ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਸ੍ਰੀ ਰਾਜੇਸ਼ ਪ੍ਰਭਾਕਰ ਨੇ ਪ੍ਰੀਸ਼ਦ ਦੇ ਫੈਸਲੇ ਅਨੁਸਾਰ ਮੈਂਬਰਾਂ ਨਾਲ ਮਿਲਕੇ ਇੰਜ ਦਲਜੀਤ ਸਿੰਘ ਕੋਹਲੀ ਨੂੰ ਉਨ੍ਹਾਂ ਦੀਆਂ ਵਾਤਾਵਰਨ ਅਤੇ ਪਾਣੀ ਬਚਾਉਣ ਲਈ ਕੀਤੀਆਂ ਸੇਵਾਵਾਂ ਅਤੇ ਉਨ੍ਹਾਂ ਵਲੋਂ ਆਪਣੀ ਟੀਮ ਨਾਲ ਮਿਲਕੇ ਵਿਸ਼ੇਸ਼ ਕਰਕੇ ਅਮ੍ਰਿਤਸਰ ਤੇ ਅਮ੍ਰਿਤਸਰ ਦੇ ਆਲੇ ਦੁਆਲੇ ਲਗਾਏ ਗਏ 30-32 ਮਿੰਨੀ ਜੰਗਲਾਂ ਨੂੰ ਮੁੱਖ ਰੱਖਦਿਆਂ ਸਨਮਾਨਿਤ ਕੀਤਾ ਗਿਆ। ਸੂਬਾ ਪ੍ਰਧਾਨ ਸ੍ਰੀ ਪ੍ਰਭਾਕਰ ਵੱਲੋਂ ਮੀਟਿੰਗ ਵਿੱਚ ਵਿਕਾਸ ਪ੍ਰੀਸ਼ਦ ਲਈ ਨਵੀਂ ਕਾਰਜਕਾਰਨੀ ਦੇ ਗਠਨ ਦਾ ਐਲਾਨ ਕੀਤਾ ਗਿਆ। ਪ੍ਰਧਾਨ ਮੈਡਮ ਜਨਕ ਜੋਸ਼ੀ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮਿਤੀ 16/4/26 ਨੂੰ ਭਾਰਤ ਵਿਕਾਸ ਪ੍ਰੀਸ਼ਦ ਛੇਹਰਟਾ ਅੰਮ੍ਰਿਤਸਰ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਦੀ ਇੰਸਟਾਲੇਸਨ ਮਾਨਯੋਗ ਸੂਬਾ ਪ੍ਰਧਾਨ ਸ੍ਰੀ ਰਾਜੇਸ਼ ਪ੍ਰਭਾਕਰ ਅਤੇ ਸੂਬਾ ਜਨਰਲ ਸਕੱਤਰ ਰਵਿੰਦਰ ਪਠਾਣੀਆਂ ਜੀ ਕਰਾਉਣਗੇ ਪ੍ਰਧਾਨ ਸ੍ਰੀਮਤੀ ਜਨਕ ਜੋਸ਼ੀ ਜੀ ਨੇ ਦੱਸਿਆ ਕਿ ਸ੍ਰੀ ਵਿਸ਼ਾਲ ਵਧਾਵਨ, ਸਹਾਇਕ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਅਮ੍ਰਿਤਸਰ ਏਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਰਹਿਣਗੇ। ਮੈਡਮ ਡੌਲੀ ਭਾਟਿਆ ਨੇ ਕਿਹਾ ਕਿ ਸ੍ਰੀ ਕਮਲ ਕਿਸ਼ੋਰ ਅਭੀ ਜੀ ਇਸ ਮੌਕੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਣਗੇ। *ਸ੍ਰੀ *ਸਤੀਸ਼ ਕੁਮਾਰ ਜੀ ਬੱਲੂ ਨੂੰ ਪ੍ਰੀਸ਼ਦ ਦੀਆਂ ਸਾਰੀਆਂ ਗਤੀਵਿਧੀਆਂ ਵਾਸਤੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਕਰਨ ਲਈ ਜ਼ਿੰਮੇਵਾਰੀਆ ਦਿਤੀਆਂ ਗਈਆਂ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅਗਾਂਹੂ ਲਏ ਹੋਏ ਫੈਸਲੇ ਅਨੁਸਾਰ ਸੂਬੇ ਦੇ ਪ੍ਰਧਾਨ ਸ੍ਰੀ ਰਾਜੇਸ਼ ਪ੍ਰਭਾਕਰ ਜੀ ਦੀ ਅਗਵਾਈ ਹੇਠ ਸ੍ਰੀਮਤੀ ਜੋਤੀ ਵਾਸੀ ਛੇਹਰਟਾ ਨੂੰ ਉਨ੍ਹਾਂ ਦੇ ਘਰ ਜਾ ਕੇ ਵ੍ਹੀਲਚੇਅਰ ਦਿਤੀ ਗਈ ਮੀਟਿੰਗ ਵਿੱਚ ਇੰਜ ਦਲਜੀਤ ਸਿੰਘ ਕੋਹਲੀ ਨੂੰ ਵਾਤਾਵਰਨ ਮੁਖੀ, ਮੈਡਮ ਨੀਰੂ ਵਰਸ਼ਾ ਭਾਟਿਆ ਨੂੰ ਵਿੱਤ ਸਕੱਤਰ, ਮੈਡਮ ਸਰੋਜ਼ ਚਾਵਲਾ ਵੂਮਨ ਸੈਲ ਦੀ ਮੁਖੀ, ਹਰਿੰਦਰ ਧਵਨ ਜਾਇੰਟ ਵਿੱਤ ਸਕੱਤਰ, ਸ੍ਰੀ ਵਿਜੇ ਸ਼ਰਮਾ ਉਪ ਪ੍ਰਧਾਨ, ਉਪਰੋਕਤ ਨਿਯੁਕਤੀਆਂ ਤੈਅ ਕੀਤੀਆਂ ਗਈਆਂ ਅਤੇ ਮੀਟਿੰਗ ਵਿੱਚ ਸ਼ਾਮਲ ਹੋਰ ਵੀ ਸਤਿਕਾਰਯੋਗ ਮੈਂਬਰਾਨ ਨੇ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਦਾ ਪ੍ਰਣ ਕੀਤਾ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *