ਖੂਨਦਾਨੀ ਹਰਬੰਸ ਸਿੰਘ ਜੋਧਪੁਰ ਰੋਮਾਣਾ ਦੇ ਭੋਗ ਤੇ ਲਾਇਆ ਖੂਨਦਾਨ ਕੈਂਪ

Spread the love
ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇਂ ਵਿਛੜੇ ਸਾਥੀ ਨੂੰ ਸੇਜ਼ਲ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
ਬਠਿੰਡਾ, 10 ਅਪ੍ਰੈਲ  ( ਅਸ਼ੋਕ ) ਪਿਛਲੇ 40 ਸਾਲਾਂ ਤੋਂ ਖੂਨਦਾਨ ਦੇ ਖੇਤਰ ਵਿੱਚ ਅਹਿਮ ਸਥਾਨ ਰੱਖਣ ਵਾਲੇ ਬਠਿੰਡਾ ਜਿਲ੍ਹਾ ਦੇ ਪਿੰਡ ਜੋਧਪੁਰ ਰੋਮਾਣਾ ਦੇ ਹਰਬੰਸ ਸਿੰਘ ਰੋਮਾਣਾ ਦੇ ਅੱਜ ਸ਼ਰਧਾਂਜਲੀ ਸਮਾਗਮ ਮੌਕੇ ਯੂਨਾਇਟਡ ਵੈਲਫੇਅਰ ਸੁਸਾਇਟੀ ਵੱਲੋਂ ਸਵੈ ਇੱਛਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ 21 ਖੂਨਦਾਨੀਆਂ ਨੇ ਸਵੈ- ਖੂਨਦਾਨ ਕੀਤਾ ਗਿਆ, ਇਸ ਖੂਨਦਾਨ ਕੈਂਪ ਵਿੱਚ ਯੁਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਖੂਨਦਾਨੀ ਅਤੇ ਮਰਹੂਮ ਹਰਬੰਸ ਸਿੰਘ ਰੋਮਾਣਾ ਦੇ ਕਰੀਬੀ ਸਾਥੀ ਰਮਨਦੀਪ ਗੋਲਡ, ਹਰਦੀਪ ਸਰਾਂ ਨਰੂਆਣਾ ( ਇਸ ਕੈਂਪ ਵਿਚ 130 ਵੀਂ ਵਾਰ ਖੂਨਦਾਨ ਕੀਤਾ ) , ਰਜਿੰਦਰ ਸੇਠੀ, ਰਜਿੰਦਰ ਜਿੰਦੂ, ਬੀਰੂ ਬਾਂਸਲ, ਵਿਜੇ ਕਾਲਾ, ਰਾਜੂ ਜਲਾਲ, ਗੁਰਵਿੰਦਰ ਸਿੰਘ ਗਹਿਰੀ ਭਾਗੀ, ਪੱਤਰਕਾਰ ਗੁਰਮੀਤ ਸੰਧੂ ਮਾਨਵਾਲਾ, ਦਿਨੇਸ਼ ਨੀਟਾ, ਰਾਜ ਕੁਮਾਰ ਜੋਸ਼ੀ ਰਾਮਪੁਰਾਫੂਲ, ਨਮਤੇਜ ਸਿੰਘ ਸਾਬਕਾ ਸਰਪੰਚ ਹਰਰੰਗਪੁਰਾ, ਹਰਵਿੰਦਰ ਸਿੰਘ,ਗੁਰਪ੍ਰੀਤ ਭੰਮੇ ਮਾਨਸਾ ਖੁਰਦ, ਰਾਜੂ ਜਲਾਲ,ਜ਼ਸਕਰਨ ਮੀਤ, ਗੁਰਨੈਬ ਸਾਜਨ ਦਿਓਣ,ਸਰਬਜੀਤ ਕੌਰ ਨੇ 58ਵੀਂ ਹਰਬੰਸ ਨਗਰ ਬਠਿੰਡਾ ਵਾਰ ਖੂਨਦਾਨ ਕੀਤਾ ਅਤੇ ਉਨਾਂ ਦੇ ਜੀਵਨ ਸਾਥੀ ਨੇ ਚਮਕੌਰ ਸਿੰਘ ਨੇ ਵੀ ਉਹਨਾਂ ਨਾਲ ਖੂਨਦਾਨ ਕੀਤਾ। ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ ਹਲਕਾ ਇੰਚਾਰਜ ਬਠਿੰਡਾ ਦਿਹਾਤੀ ਤੇ ਸੁਖਜਿੰਦਰ ਸਿੰਘ ਰੋਮਾਣਾ ਸਰਪੰਚ ਨੇ ਹਰਬੰਸ ਸਿੰਘ ਰੋਮਾਣਾ ਵੱਲੋਂ ਪਿਛਲੇ 40 ਸਾਲ ਤੋਂ ਖੂਨਦਾਨ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ,ਖੇਡਾਂ ਅਤੇ ਸਮਾਜ ਪ੍ਰਤੀ ਕੀਤੇ ਸਮਾਜਿਕ ਕਾਰਜਾਂ ਬਾਰੇ ਚਾਨਣਾ ਪਾਇਆ ।ਮਾਸਟਰ ਬਲਜਿੰਦਰ ਸਿੰਘ ਨੇਂ ਹਰਬੰਸ ਸਿੰਘ ਜੋਧਪੁਰ ਰੋਮਾਣਾ ਦੇ ਕੰਮਾਂ ਤੇ ਉਸ ਦੀ ਪਿੰਡ ਤੇ ਸਮਾਜ ਨੂੰ ਦੇਣ ਦਾ ਜ਼ਿਕਰ ਕਰਦਿਆਂ ਹਰਬੰਸ ਦੇ ਅਚਾਨਕ ਤੁਰ ਜਾਣ ਨੂੰ ਪਰਿਵਾਰ ਪਿੰਡ ਤੇ ਸੋਸਾਇਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਸੋਸਾਇਟੀ ਦੇ ਮੈਂਬਰਾਂ ਨੂੰ ਹੋਰ ਤਣ ਦੇਹੀ ਨਾਲ ਕੰਮ ਕਰਕੇ ਵੀਰ ਹਰਬੰਸ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਹਾ ।ਇਸ ਮੌਕੇ ਲੈਕਚਰਾਰ ਹਰਪਾਲ ਸਿੰਘ,ਮਾਸਟਰ ਗੁਰਮੇਲ ਸਿੰਘ, ਮਨਜਗਮੀਤ ਸਿੰਘ ਐਮਸੀ ਸੰਗਤ, ਗੁਰਸੇਵਕ ਬੀੜ ਅਤੇ ਜਗਸੀਰ ਸਿੰਘ ਪੰਚ ਬੀੜ ਬਹਿਮਣ, ਅਤੇ ਹਰਬੰਸ ਸਿੰਘ ਰੋਮਾਣਾ ਦੇ ਜਵਾਈ ਰਵਿੰਦਰ ਸਿੰਘ ਬਠਿੰਡਾ ਵੱਲੋਂ ਖੂਨਦਾਨ ਕੀਤਾ ਗਿਆ । ਡਾਕਟਰ ਗੁੰਜਣ ਦੀ ਅਗਵਾਈ ਵਿੱਚ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਬਲੱਡ ਇਕੱਤਰ ਕੀਤਾ। ਖੂਨਦਾਨੀਆਂ ਦੀ ਸੇਵਾ ਸੰਭਾਲ ਪਰਮਜੀਤ ਸਿੰਘ ਪੰਮਾਂ,ਗੋਰਾ ਕੋਟ ਸ਼ਮੀਰ ਤੇ ਮਹਾਂਵੀਰ ਪ੍ਰਸਾਦ ਨੇਂ ਨਿਭਾਈ।ਉਨਾਂ ਦੇ ਬੇਟੇ ਰਣਧੀਰ ਸਿੰਘ ਧੀਰਾ ਨੇ ਯੁਨਾਇਟਡ ਵੈਲਫੇਅਰ ਸੁਸਾਇਟੀ ਅਤੇ ਉਹਨਾਂ ਦੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਰਿਸ਼ਤੇਦਾਰਾਂ, ਦੋਸਤਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *