ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਵੀ ਦਰਬਾਰ ਦੀਨਾ ਸਾਹਿਬ ਵਿਖੇ ਕਰਵਾਇਆ ਗਿਆ : ਜਸਵੀਰ ਸ਼ਰਮਾ ਦੱਦਾਹੂਰ 

Spread the love
 ਸ੍ਰੀ ਮੁਕਤਸਰ ਸਾਹਿਬ, 16 ਫਰਵਰੀ ( ਮਨਪ੍ਰੀਤ ਮੋਨੂੰ ) ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵਲੋਂ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀ ਪ੍ਰਧਾਨਗੀ ਅਤੇ ਸਭਾ ਦੇ ਸਰਪ੍ਰਸਤ ਮੰਗਲਮੀਤ ਪੱਤੋ ਦੀ ਦੇਖ ਰੇਖ ਹੇਠ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਗੁਰਦੁਆਰਾ ਜ਼ਫ਼ਰਨਾਮਾ ਲੋਹਗੜ੍ਹ ਦੀਨਾ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿੱਚ ਠੇਠ ਪੰਜਾਬੀ ਦੇ ਅਲੋਪ ਹੋ ਰਹੇ ਸ਼ਬਦਾਂ ਨੂੰ ਸੁਰਜੀਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਅਹਿਦ ਲਿਆ ਗਿਆ ਇਸ ਸਮੇਂ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਨੇ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੇਸ਼ੱਕ ਸਾਨੂੰ ਦੂਸਰੀਆਂ ਭਾਸ਼ਾਵਾਂ ਵੀ ਸਿਖਣੀਆਂ ਚਾਹੀਦੀਆਂ ਹਨ ਪਰ ਮਾਂ ਬੋਲੀ ਪੰਜਾਬੀ ਨੂੰ ਵਿਸ਼ੇਸ਼ ਸਤਿਕਾਰ ਅਤੇ ਸਨਮਾਨ ਦੇਣਾ ਚਾਹੀਦਾ ਹੈ ਅਤੇ ਇੱਕ ਦੂਜੇ ਨਾਲ ਠੇਠ ਪੰਜਾਬੀ ਵਿੱਚ ਗੱਲ ਬਾਤ ਕਰਨੀ ਚਾਹੀਦੀ ਹੈ। ਉੱਘੇ ਗੀਤਕਾਰ ਜਸਵੰਤ ਬੋਪਾਰਾਏ ਨੇ ਮਾਪਿਆਂ ਵਲੋਂ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਣ ਲਈ ਚਿੰਤਾ ਜ਼ਾਹਰ ਕੀਤੀ। ਉਪਰੰਤ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਪਹੁੰਚੇ ਉੱਘੇ ਲੇਖਕਾਂ,ਕਵੀਆਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਅਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸਿਫਤ ਸਾਲਾਹ ਕਰਕੇ ਖੂਬ ਰੰਗ ਬੰਨ੍ਹਿਆ।ਇਸ ਮੌਕੇ ਹਾਜ਼ਰ ਕਵੀਆਂ ਵਿੱਚ ਉੱਘੇ ਗੀਤਕਾਰ ਜਸਵੰਤ ਬੋਪਾਰਾਏ, ਉੱਘੇ ਲੇਖਕ ਜਸਵੀਰ ਸ਼ਰਮਾ ਦੱਦਾਹੂਰ, ਫਿਲਮੀ ਕਲਾਕਾਰ ਤੇ ਵਿਅੰਗਕਾਰ ਸ਼ਮਸ਼ੇਰ ਮੱਲ੍ਹੀ ਫੂਲ, ਉੱਘੇ ਵਿਅੰਗਕਾਰ ਸਰਵਨ ਸਿੰਘ ਪਤੰਗ, ਮੰਗਲਮੀਤ ਪੱਤੋ, ਪ੍ਰਗਟ ਢਿੱਲੋਂ ਸਮਾਧ ਭਾਈ, ਦਮਨਪ੍ਰੀਤ ਤੇ ਅਰਸ਼ਦੀਪ ਭਾਗੀਕੇ, ਦਰਸ਼ਨ ਸਿੰਘ ਪੱਖਰਵੱਢ, ਗੁਰਦੀਪ ਕੈੜਾ ਭਦੌੜ, ਬਲਵਿੰਦਰ ਮਾਨ, ਕੁਲਵੰਤ ਮਾਨ ਭਦੌੜ, ਜਗਵਿੰਦਰ ਲੰਬੀ, ਕੁਲਵੰਤ ਅਲਕੜੇ, ਮਾਸਟਰ ਲਾਭ ਸਿੰਘ ਡੋਡ, ਕਵੀ ਜੀਤ ਜਗਪਾਲ ਗਾਜੀਆਣਾ, ਗੁਰਮੀਤ ਖਾਈ,ਜਗਜੀਵਨ ਗਾਜੀਆਣਾ, ਬੂਟਾ ਸਿੰਘ ਅਲਕੜੇ, ਕਰਨੈਲ ਸਿੰਘ ਸੈਦੋਕੇ, ਗੁਰਜੰਟ ਦੀਨਾ, ਜਸਵਿੰਦਰ ਦੀਨਾ, ਨਵਜੋਤ ਕੌਰ ਦੀਨਾ, ਨਛੱਤਰ ਸਿੰਘ ਦੀਨਾ, ਸ਼ਿਵਕਰਨ ਮਾਣੂੰਕੇ, ਹਰਭਜਨ ਸਿੰਘ ਸਰਪੰਚ ਗੌਂਸਪੁਰਾ,ਹਾਜ਼ਰ ਸਨ ਹਰਦੀਪ ਟਿਵਾਣਾ ਅਸਟ੍ਰੇਲੀਆ ਨੇ
ਆਨਲਾਈਨ ਹਾਜ਼ਰੀ ਲਵਾਈ ਤੇ ਸਭਾ ਦੇ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਨੇ ਸਿਹਤ ਠੀਕ ਨਾ ਹੋਣ ਕਾਰਨ ਆਨਲਾਈਨ ਹਿੱਸਾ ਲਿਆ। ਮੰਦਰ ਦਿਓਲ ਅਲਕੜੇ ਨੇ ਸਾਰੇ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਕੀਤਾ। ਸਟੇਜ ਦੀ ਕਾਰਵਾਈ ਅਮਰਜੀਤ ਸਿੰਘ ਫ਼ੌਜੀ ਨੇ ਬਾਖੂਬੀ ਨਿਭਾਈ ਅਖੀਰ ਵਿੱਚ ਮੰਗਲਮੀਤ ਪੱਤੋ ਜੀ ਨੇ ਪਹੁੰਚੇ ਲੇਖਕ ਕਵੀਆਂ ਬੁੱਧੀਜੀਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਅਜਿਹੇ ਪ੍ਰੋਗਰਾਮ ਅੱਗੇ ਤੋਂ ਜਾਰੀ ਰੱਖਣ ਲਈ ਬੇਨਤੀ ਕੀਤੀ।ਪ੍ਰੈਸ ਨੂੰ ਜਾਣਕਾਰੀ ਸਭਾ ਦੀ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਤੇ ਜਸਵੀਰ ਸ਼ਰਮਾ ਦੱਦਾਹੂਰ ਨੇ ਸਾਂਝੇ ਤੌਰ ਤੇ ਦਿੱਤੀ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *