ਯੁੱਧ ਨਸ਼ਿਆਂ ਵਿਰੁੱਧ ਨੂੰ ਚੈਲੰਜ

Spread the love

ਫੱਤੂ ਢੀਂਗਾ 31 ਮਾਰਚ ਅਮਨਦੀਪ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਆਰ ਪਾਰ ਦੀ ਲੜ੍ਹਾਈ ਲੜ੍ਹ ਰਹੀ ਹੈ । ਨਿੱਤ ਦਿਨ ਨਸ਼ਾ ਤਸਕਰਾਂ ਦੇ ਇਨਕਾਉਂਟਰ ਕੀਤੇ ਜਾ ਰਹੇ ਹਨ ਤੇ ਘਰਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ।ਜਿਥੇ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਪਹਿਲਾਂ ਹੀ ਹਥਿਆਰਾਂ, ਲੱਚਰ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣਿਆਂ “ਤੇ ਪਬੰਦੀ ਲਗਾਈ ਗਈ ਪਾਬੰਦੀ ਦੇ ਬਾਵਜੂਦ ਇਸ ਦੇ ਸਮਾਜ ਵਿਚ ਕੁਝ ਘਟਨਾਵਾਂ ਅਜਿਹੀਆਂ ਘਟਨਾਵਾ ਜੋ ਪੰਜਾਬ ਹਿਤੈਸ਼ੀ ਲੋਕਾਂ ਨੂੰ ਸ਼ਰਮਸ਼ਾਰ ਕਰ ਰਹੀਆਂ ਹਨ।ਅਜਿਹਾ ਮਾਮਲਾ ਸ਼ਿਵ ਕਲੋਨੀ ਮੁਹੱਲਾ ਮਤਾਬਗੜ੍ਹ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿਥੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਮਿਤੀ 29 ਮਾਰਚ ਨੂੰ ਵਿਦਿਆਰਥੀਆਂ ਦੇ ਆਏ ਨਤੀਜਿਆਂ ਦੀ ਖੁਸ਼ੀ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਦ ਆਯੋਜਨ ਦੀ ਅਗਵਾਈ ਹੈਂਡ ਮਾਸਟਰ ਰਾਜੀਵ ਸਹਿਗਲ  ਕਰ ਰਹੇ ਸਨ ਤਾਂ ਡੀ. ਜੇ ‘ਤੇ “ਲਹਿੰਗੇ ਤੇ ਸ਼ਰਾਬ ਡੌਲ ਦੂੰ “ਅਤੇ “ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ” ਬੋਲਾਂ ਤੋਂ ਅਨਜਾਣ ਛੋਟੀਆਂ ਬੱਚੀਆਂ ਉਕਤ ਗੀਤਾਂ ਤੇ ਨੱਚਦੀਆਂ ਨਜ਼ਰ ਆਈਆਂ। ਇਥੇ ਇਹ ਦੱਸਣਾ ਲਾਜ਼ਮੀ ਹੈ ਕਿ ਉਕਤ ਮੁਹੱਲੇ ਪਹਿਲਾਂ ਹੀ ਵੱਡੇ ਪੱਧਰ ਤੇ ਨਸ਼ਿਆਂ ਦੀ ਗ੍ਰਿਫ ਵਿੱਚ ਹਨ ।ਇਹ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ ਕਿ ਹੈੱਡ ਮਾਸਟਰ ਤੇ ਅਧਿਆਪਕ ਵੀ ਇਸ ਗੈਰਜਿੰਮੇਵਾਰੀ ਦਾ ਹਿੱਸਾ ਬਣੇ।ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ,ਸਮਾਜ ਸੇਵੀ ਜੋਗਾ ਸਿੰਘ ਅਟਵਾਲ, ਪ੍ਰੇਮ ਸਿੰਘ ਮਤਾਬਗੜ੍ਹ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਬੱਚਿਆਂ ਦਾ ਮਨ ਇੱਕ ਕੋਰਾ ਕਾਗਜ਼ ਹੁੰਦਾ ਹੈ ਉਸ ਉੱਪਰ ਤੁਸੀਂ ਜੋ ਵੀ ਲਿਖ ਦੇਵੋਗੇ ਲਿਖਿਆ ਜਾਵੇਗਾ ਤੇ ਉਸ ਦਾ ਪ੍ਰਭਾਵ ਤਾ ਉਮਰ ਨੀ ਜਾਂਦਾ।ਉਕਤ ਅਗੂਆਂ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਨੱਚ ਰਹੀਆਂ ਬੱਚੀਆਂ ਨਾਲ ਸਟੇਜ ਤੇ ਮੁੱਖ ਅਧਿਆਪਕ ਰਾਜੀਵ ਸਹਿਗਲ ਨਜ਼ਰ ਆ ਰਹੇ ਹਨ ਤੇ ਸਾਹਮਣੇ ਠਾਕੁਰ ਦਾਸ ਗਿੱਲ ਮੌਜੂਦ ਐਮ ਸੀ ਤੇ ਹੋਰ ਪੰਤਵੰਤੇ ਸੱਜਣ ਬੈਠੇ ਹਨ।ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਲਿਖ਼ਤੀ ਸ਼ਿਕਾਇਤ ਵੀ ਦਿੱਤੀ ਜਾਵੇਗੀ ਤੇ ਚੇਤਾਵਨੀ ਵੀ ਦਿੰਦੇ ਹਾਂ ਕਿ ਉਕਤ ਅਧਿਆਪਕਾਂ ਤੇ ਸਖਤ ਤੋਂ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *