ਮਦੀਨਾ ਮਸਜਿਦ ਪਿੰਡ ਲੱਖਪੁਰ ਵਿਖੇ ਉਤਸ਼ਾਹ ਨਾਲ ਮਨਾਇਆ ਈਦ-ਉਲ-ਫਿਤਰ ਦਾ ਤਿਓਹਾਰ

Spread the love

ਫਗਵਾੜਾ 31 ਮਾਰਚ ( ਪ੍ਰੀਤ ਕੌਰ ਪ੍ਰੀਤੀ) ਮਦੀਨਾ ਮਸਜਿਦ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਰਮਜਾਨ ਦੇ ਪਵਿੱਤਰ ਮਹੀਨੇ ਦੌਰਾਨ ਤੀਹ ਰੋਜੇ ਰੱਖਣ ਤੋਂ ਬਾਅਦ ਈਦ-ਉਲ-ਫਿਤਰ ਦਾ ਤਿਓਹਾਰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮਦੀਨਾ ਮਸਜਿਦ ਦੇ ਇਮਾਮ ਕਾਰੀ ਜੀਸ਼ਾਨ ਰਜਾ ਦੀ ਅਗਵਾਈ ਹੇਠ ਸਮੂਹ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ ਅਦਾ ਕੀਤੀ। ਇਮਾਮ ਕਾਰੀ ਜੀਸ਼ਾਨ ਰਜਾ ਨੇ ਦੱਸਿਆ ਕਿ ਪੈਗੰਬਰ ਮੁਹੰਮਦ ਸਾਹਿਬ ਨੇ ਰਮਜਾਨ ਦੇ ਪਵਿੱਤਰ ਮਹੀਨੇ ‘ਚ ਹਰ ਮੁਸਲਮਾਨ ‘ਤੇ ਰੋਜੇ ਫਰਜ਼ ਕੀਤੇ ਹਨ। ਜਿਸ ਦਾ ਉਦੇਸ਼ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸੰਜਮ ਨਾਲ ਕਾਬੂ ਵਿਚ ਰੱਖਣਾ ਅਤੇ ਲੋੜਵੰਦਾ ਦੀ ਹਮਦਰਦੀ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਦਿਨ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇਕ ਦੂਸਰੇ ਨਾਲ ਗਲੇ ਮਿਲਦਿਆਂ ਪਿਆਰ ਮੁਹੱਬਤ ਦਾ ਸੁਨੇਹਾ ਦੇਣਾ ਚਾਹੀਦਾ ਹੈ। ਉਹਨਾਂ ਦੇਸ਼ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਦੁਆ ਵੀ ਕੀਤੀ। ਕਮੇਟੀ ਪ੍ਰਧਾਨ ਮੁਹੰਮਦ ਰਫੀ ਨੇ ਸਮੂਹ ਰੋਜੇਦਾਰਾ ਅਤੇ ਨਮਾਜੀਆਂ ਨੂੰ ਈਦ ਦੀ ਵਧਾਈ ਦਿੰਦਿਆਂ ਮੁਸਲਿਮ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਦੁਆਉਣ ਦੀ ਅਪੀਲ ਕੀਤੀ। ਉਹਨਾਂ ਸਮੂਹ ਮੁਸਲਿਮ ਭਾਈਚਾਰੇ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਨੇਕੀ ਦੇ ਰਸਤੇ ‘ਤੇ ਚੱਲਦੇ ਹੋਏ ਦੇਸ਼ ਅਤੇ ਸਮਾਜ ਦੀ ਏਕਤਾ ਤੇ ਤੱਰਕੀ ਵਿਚ ਆਪਣਾ ਯੋਗਦਾਨ ਪਾਉਣ। ਇਸ ਦੌਰਾਨ ਮੁਸਲਿਮ ਭਾਈਚਾਰੇ ਨੇ ਆਪਸ ਵਿਚ ਗਲੇ ਮਿਲ ਕੇ ਇਕ ਦੂਸਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਪ੍ਰਬੰਧਕਾਂ ਵਲੋਂ ਹਾਜਰੀਨ ਨੂੰ ਸੇਂਵੀਆਂ ਤੇ ਫਲ ਫਰੂਟ ਵੰਡੇ ਗਏ। ਇਸ ਮੌਕੇ ਬਾਬਾ ਯਸ਼ਪਾਲ ਅਲਾਵਲਪੁਰ, ਰਫੀਕ ਮੁਹੰਮਦ, ਇਮਰਾਨ, ਬੂਟਾ ਮੁਹੰਮਦ, ਰੌਸ਼ਨ ਦੀਨ, ਤਾਰੂ ਦੀਨ, ਮੁਖਤਿਆਰ ਮੁਹੰਮਦ, ਯੂਨੁਸ, ਮੁਹੰਮਦ ਸ਼ਰੀਫ, ਸਲੀਮ ਮੁਹੰਮਦ, ਸ਼ਾਕ ਅਲੀ ਪੰਡੋਰੀ, ਮੌਜ ਅਲੀ, ਜਮਾਤ ਅਲੀ, ਕਰਮਦੀਨ, ਅਮੀਨ ਅਲੀ, ਸਲੀਮ ਮੁਹੰਮਦ ਸੰਗਤਪੁਰ, ਹਸਨਦੀਨ, ਅਰਮਾਨ ਮੁਹੰਮਦ, ਰਾਜਵੀਰ ਮੁਹੰਮਦ, ਮੁਰੀਦ ਅਲੀ, ਚੇਤਨ ਸ਼ਰਮਾ ਡਰੋਲੀ, ਇਸ਼ਾਕ ਅਲੀ, ਅਸ਼ਰਫ ਅਲੀ, ਸਦੀਕ ਮੁਹੰਮਦ, ਤੇਗ ਅਲੀ, ਸਲਾਮ ਦੀਨ, ਸ਼ੌਂਕੀ, ਮੀਨ ਅਲੀ, ਅਤਰਦੀਨ, ਸੈਫ ਅਲੀ ਆਦਿ ਹਾਜਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *