ਘਨੌਰ ਵਿਖ਼ੇ ਧੂਮਧਾਮ ਨਾਲ ਮਨਾਇਆ ਈਦ—ਉਲ—ਫਿ਼ਤਰ ਦਾ ਤਿਉਹਾਰ

Spread the love

ਘਨੌਰ 31 ਮਾਰਚ(ਅਭਿਸ਼ੇਕ ਸੂਦ) : ਘਨੌਰ ਵਿਖੇ ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਈਦ—ਉਲ ਫਿ਼ਤਰ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਭਾਰੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਜਾਮਾ ਮਸਜਿਦ ਘਨੌਰ ਵਿਚ ਨਮਾਜ ਅਦਾ ਕੀਤੀ। ਨਮਾਜ ਤੋਂ ਬਾਅਦ ਸਾਰੇ ਇੱਕ ਦੂਜੇ ਦੇ ਗਲੇ ਲੱਗ ਕੇ ਮਿਲਕੇ ਈਦ ਮੁਬਾਰਕ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਨਗਰ ਪੰਚਾਇਤ ਪ੍ਰਧਾਨ ਮਨਦੀਪ ਕੌਰ ਹੰਜਰਾਂ,ਚਰਨਜੀਤ ਕੌਰ ਐਮ ਸੀ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾਂ ਬਲਾਕ ਪ੍ਰਧਾਨ ਨਜ਼ੀਰ ਖਾਨ ਮੱਖਣ, ਮੁਖਤਿਆਰ ਸਿੰਘ ਗੁਰਾਇਆ ਐਮ ਸੀ ,ਸੀਨੀਅਰ ਆਪ ਆਗੂ ਸੁਰਿੰਦਰ ਤੁਲੀ, ਆਪ ਆਗੂ ਹਰਦੀਪ ਸਿੰਘ ਗੁਰਾਇਆ,ਆਪ ਆਗੂ ਪ੍ਰੇਮ ਵੜੈਚ,ਆਪ ਆਗੂ ਗੁਰਨਾਮ ਸਿੰਘ,ਸਮੀਰ ਖਾਨ, ਕੁਲਵਿੰਦਰ ਅੰਟਾਲ, ਚਰਨਜੀਤ ਖਾਨ, ਸਰਦਾਰ ਬੇਗਮ, ਆਸ਼ਿਫ ਖਾਨ  ਨੇ ਸਾਰੇ ਦੇਸਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਗਈ। ਇਸ ਮੌਕੇ ਮਨਦੀਪ ਕੌਰ ਹੰਜਰਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਇਕ ਫੁਲਵਾਰੀ  ਦੀ ਤਰਾਂ ਹਾਂ ਘਨੌਰ ਵਿਚ ਹਰ ਸਾਲ ਬਿਨਾਂ ਭੇਦਭਾਵ ਤੋਂ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ।ਇਸ ਮੌਕੇ ਲੰਗਰ ਅਤੁੱਟ ਵਾਰਤਾਇਆ ਗਿਆ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *