ਵਿਧਾਨ ਸਭਾ ਹਲਕਾ 086 ਦੇ ਬੀ ਐਲ ਓ ਸਾਹਿਬਾਨ ਦੀ ਟਰੇਨਿੰਗ ਮੁਕੰਮਲ

Spread the love

ਸ੍ਰੀ ਮੁਕਤਸਰ ਸਾਹਿਬ 11ਜੁਲਾਈ ()- ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਬਲਜੀਤ ਕੌਰ ਐਸ ਡੀ ਐਮ- ਕਮ- ਚੋਣਕਾਰ ਰਜਿਸਟਰੇਸ਼ਨ ਅਫਸਰ, 086 ਮੁਕਤਸਰ ਦੀ ਯੋਗ ਅਗਵਾਈ ਵਿਚ ਸ਼੍ਰੀ ਰਜਤ ਗੋਪਾਲ ਕਾਰਜਕਾਰੀ ਇੰਜਨੀਅਰ- ਕਮ- ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਦੀ ਨਿਗਰਾਨੀ ਹੇਠ ਕੋਟਕਪੂਰਾ ਰੋਡ ਸਥਿਤ ਸਥਾਨਕ ਬਾਵਾ ਨਿਹਾਲ ਸਿੰਘ ਬੀ ਐਡ ਕਾਲਜ ਵਿਖੇ ਚਾਰ ਦਿਨਾਂ ਦੀ ਬੂਥ ਲੈਵਲ ਤੇ ਨਿਯੁਕਤ ਅਫਸਰਾਂ ਦੀ ਬੈਚ ਅਨੁਸਾਰ ਟਰੇਨਿੰਗ ਦਾ ਆਯੋਜਨ 8 ਜੁਲਾਈ ਤੋਂ 11 ਜੁਲਾਈ ਤੱਕ ਕੀਤਾ ਗਿਆ। ਇਸ ਟਰੇਨਿੰਗ ਵਿੱਚ ਚੋਣਾਂ ਸਬੰਧੀ ਸੰਵਿਧਾਨਕ ਧਾਰਾਵਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਟਰੇਨਿੰਗ ਦੌਰਾਨ ਬੀ ਐਲ ਓ ਐਪ ,ਘਰ ਤੋਂ ਘਰ ਸਰਵੇ ,ਬੂਥ ਲੈਵਲ ਐਪ ਤੇ ਨਵੀਂ ਵੋਟ ਬਣਵਾਉਣ ,ਸੋਧ ਕਰਵਾਉਣ ,ਸ਼ਿਫਟ ਕਰਵਾਉਣ ਅਤੇ ਕਟਵਾਉਣ ਸਬੰਧੀ ਫਾਰਮਾਂ ਦੀ ਜਾਣਕਾਰੀ ਅਤੇ ਨਿੱਜੀ ਤਜਰਬੇ ਸਾਂਝੇ ਕੀਤੇ ਗਏ। ਇਸ ਦੇ ਨਾਲ ਹੀ ਇਹਨਾਂ ਵਿਵਹਾਰਿਕ ਸਮੱਸਿਆਵਾਂ ਤੇ ਟਰੇਨਿੰਗ ਅਧਾਰਤ ਗਰੁੱਪ ਵਾਈਜ਼ ਬੀ ਐਲ ਓ ਸਾਹਿਬਾਨ ਵੱਲੋਂ ਰੋਲ ਪਲੇ ਵੀ ਕੀਤੇ ਗਏ। ਅੰਤ ਵਿੱਚ ਟਰੇਨਿੰਗ ਪ੍ਰਾਪਤ ਕਰਨ ਵਾਲੇ ਬੀਐਲਓ ਸਾਹਿਬਾਨ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਟਰੇਨਿੰਗ ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਗੁਰਪ੍ਰੀਤ ਤਹਿਸੀਲਦਾਰ, ਗੁਰਪ੍ਰੀਤ ਸਿੰਘ(ਸਟੈਨੋ) ਟਵਿੰਕਲ ਕੰਬੋਜ ਚੋਣ ਕਲਰਕ, ਗੁਰਪ੍ਰੀਤ ਸਿੰਘ ਕਲਰਕ ਅਤੇ ਮਾਸਟਰ ਟਰੇਨਰ ਗੁਰਮੁਖ ਸਿੰਘ, ਸ਼ਮਿੰਦਰ ਬੱਤਰਾ, ਸੰਦੀਪ ਕਾਠਪਾਲ, ਮਨਵੀਰ ਭੁੱਲਰ, ਗੁਰਨਾਮ ਸਿੰਘ, ਜਗਦੀਸ਼ ਸਿੰਘ ਬੀ ਐਲ ਓ, ਨਵਦੀਪ ਸੁਖੀ ਬੀ ਐਲ ਓ, ਗੁਰਮੇਲ ਸਿੰਘ, ਅੰਮ੍ਰਿਤ ਪਾਲ ਸਿੰਘ ਪਾਲੀ ਨੇ ਸਹਿਯੋਗ ਦਿੱਤਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *