ਬਠਿੰਡਾ6 ਜੁਲਾਈ(ਐੱਸ ਐੱਸ ਰਾਹੀ): ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਦਾ ਟੈਗ ਲਗਾ ਕੇ ਜਿੱਥੇ ਅਨੇਕਾਂ ਕੰਪਨੀਆਂ ਨੇ ਵੱਖ ਵੱਖ ਸ਼ਹਿਰਾਂ ਵਿਚ ਦਫਤਰ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਉੱਥੇ ਚਿੱਟਫੰਡ ਕੰਪਨੀ ‘ ਸ਼ਿਕਾਗੋ ਕਿਸਾਨ ਕਰੈਡਿਟ ‘ ਦੇ ਮਾਲਕ ਗਗਨਦੀਪ ਸਿੰਘ , ਹਰਜੀਤ ਕੌਰ ਦਲਜੀਤ ਸਿੰਘ , ਦਵਿੰਦਰ ਕੌਰ ਅਤੇ ਗੁਲਜ਼ਾਰ ਸਿੰਘ ਨੇ ਵੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਦਫਤਰ ਬਣਾ ਕੇ ਵੱਧ ਵਿਆਜ ਦਾ ਝਾਂਸਾ ਦੇ ਕੇ ਲੋਕਾਂ ਨੂੰ ਬੁਰੀ ਤਰਾਂ ਲੁੱਟਿਆ ਅਤੇ ਜਦੋ ਹੁਣ ਪੈਸੇ ਵਾਪਿਸ ਕਰਨ ਦਾ ਸਮਾਂ ਆਇਆ ਤਾ ਦਫਤਰ ਬੰਦ ਕਰਕੇ ਆਪਣੇ ਫੋਨ ਵੀ ਬੰਦ ਕਰ ਲਏ ! ਪੀੜ੍ਹਤ ਲੋਕ ਆਪਣਾ ਪੈਸੇ ਵਾਪਿਸ ਲੈਣ ਲਈ ਦਰ ਦਰ ਦੀਆ ਠੋਕਰਾਂ ਖਾਣ ਤੋਂ ਬਾਅਦ ਪਿਛਲੇ ਦਿਨੀ ਜਥੇਬੰਦੀ ” ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਕੋਲ ਫਰਿਆਦ ਲੈ ਕੇ ਪਹੁੰਚੇ ਤਾਂ ਜਥੇਬੰਦੀ ਦੇ ਆਗੂਆਂ ਨੇ ਸੰਘਰਸ਼ ਕਰਕੇ ਪੰਜਾਬ ਪੁਲਿਸ਼ ਕੋਲ ਦਰਖ਼ਾਸਤ ਦੇ ਕੇ ਇੱਕ ਪਰਚਾ ਨਾਬਰ 0125 ਮਿਤੀ 14-08-2024 ਨੂੰ ਥਾਣਾ ਰਣਜੀਤ ਐਵੇਨਿਊ ਅਮ੍ਰਿਤਸਰ ਵਿਖੇ ਦਰਜ ਕਰਵਾਇਆ ਜਦੋ ਕਿ ਇੱਕ ਹੋਰ ਪਰਚਾ ਅੰਮ੍ਰਿਤਸਰ ਦੇ ਹੀ ਥਾਣਾ ਬੀ ਡਵੀਜਨ ਵਿਚ FIR ਨਾਬਰ 312 ਜੋ ਕਿ ਮਿਤੀ 03-10-2023 ਵਿਚ ਦਰਜ ਹੈ ਜਥੇਬੰਦੀ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਅੱਜ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀਆਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ! ਚੇਅਰਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਕੰਪਨੀ ਦੀ ਲੁੱਟ ਦੇ ਸੰਬੰਧ ਵਿਚ ਅਤੇ ਪਰਚੇ ਸੰਬੰਧੀ ਯੋਗ ਕਾਰਵਾਈ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਪੁਵਾਉਂਣ ਲਈ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ , ਮਾਨਯੋਗ DGP ਪੰਜਾਬ ਅਤੇ ਪੰਜਾਬ ਦੇ ਸਾਰੇ ਜਿਲਿਆ ਦੇ SSP ਨੂੰ ਪੱਤਰ ਲਿਖੇ ਹਨ ਤਾ ਜੋ ਗਰੀਬ ਅਤੇ ਭੋਲੇ ਭਾਲੇ ਲੋਕ ਦੇ ਖੂਨ ਪਸੀਨੇ ਦੀ ਕਮਾਈ ਵਾਪਿਸ ਉਹਨਾਂ ਦੇ ਹੱਥਾਂ ਵਿਚ ਵਾਪਿਸ ਦਿਵਾਈ ਜਾ ਸਕੇ।






