ਸ਼੍ਰੀ ਮੁਕਤਸਰ ਸਾਹਿਬ ਦਾ ਬੱਸ ਅੱਡਾ ਕਈ ਘਾਟਾਂ ਤੇ ਊਣਤਾਈਆਂ ਦਾ ਸ਼ਿਕਾਰ

Spread the love

ਸ਼੍ਰੀ ਮੁਕਤਸਰ ਸਾਹਿਬ, 03 ਜੁਲਾਈ (ਗੁਰਮੀਤ ਕੁਮਾਰ)- ਸ਼੍ਰੀ ਮੁਕਤਸਰ ਸਾਹਿਬ ਜਿਥੋਂ ਦਾ ਬੱਸ ਅੱਡਾ ਕਰੀਬ ਸਵਾ ਪੰਜ ਕਰੋੜ ਰੁਪਏ ਖਰਚ ਕੇ ਬਣਾਇਆ ਗਿਆ ਸੀ, ਜੋ ਬਹੁਤ ਸਾਰੀਆਂ ਘਾਟਾਂ ਤੇ ਊਣਤਾਈਆਂ ਦਾ ਸ਼ਿਕਾਰ ਹੈ। ਜਦੋਂ ਵੀ ਮੀਂਹ ਪੈਂਦਾ ਹੈ ਤਾਂ ਉਕਤ ਬੱਸ ਅੱਡੇ ਦੇ ਮੁੱਖ ਗੇਟਾਂ ’ਤੇ ਪਾਣੀ ਖੜ੍ਹ ਜਾਂਦਾ ਹੈ। ਅੱਡੇ ਦੇ ਅੰਦਰ ਦੇ ਬਾਹਰ ਜਾਣ ਵਾਲੀਆਂ ਸਵਾਰੀਆਂ ਨੂੰ ਪਾਣੀ ਵਿੱਚੋ ਦੀ ਲੰਘਣਾ ਪੈਂਦਾ ਹੈ। ਜਿਸ ਪਾਸਿਓ ਬੱਸਾਂ ਅੱਡੇ ਦੇ ਅੰਦਰ ਵੜਦੀਆਂ ਹਨ, ਉਸ ਪਾਸੇ ਦੋ ਸੜ੍ਹਕਾਂ ਬਣਾਈਆਂ ਗਈਆਂ ਸਨ, ਜਿਨ੍ਹਾ ਵਿਚੋਂ ਇੱਕ ਸੜ੍ਹਕ ਬੰਦ ਪਈ ਹੈ। ਇਸ ਪਾਸੇ ਗੰਦਾ ਪਾਣੀ ਹਰ ਸਮੇਂ ਭਰਿਆ ਰਹਿੰਦਾ ਹੈ ਅਤੇ ਸਾਫ਼ ਸਫਾਈ ਦਾ ਵਲੀ ਕੋਈ ਪੁਖਤਾ ਪ੍ਰਬੰਧ ਨਹੀਂ ਹੈ। ਇਸ ਵੇਲੇ ਤਾਂ ਦੇਵੋ ਸੜ੍ਹਕਾਂ ’ਤੇ ਪਾਣੀ ਖੜ੍ਹਾ ਰਹਿੰਦਾ ਹੈ। ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸਵੱਛ ਭਾਰਤ ਵਰਗੀਆਂ ਮੁਹਿੰਮਾਂ ਚਲਾਈਆਂ ਗਈਆਂ ਸਨ, ਪਰ ਦੂਜੇ ਪਾਸੇ ਉਕਤ ਬੱਸ ਅੱਡੇ ’ਤੇ ਬਣਾਏ ਗਏ ਪਖਾਨਿਆਂ ਦਾ ਹਾਲ ਮਾੜਾ ਹੀ ਹੈ। ਇਥੇ ਆਮ ਲੋਕਾਂ ਲਈ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦਾ ਵੀ ਖੁਖਤਾ ਪ੍ਰਬੰਧ ਨਹੀਂ ਹੈ। ਮਿੰਨੀ ਬੱਸ ਅੱਡੇ ਦੇ ਗੇਟ ਅੱਗੇ ਥਾਂ ਬਹੁਤ ਨੀਵਾਂ ਹੈ, ਤੇ ਮੀਂਹ ਪਏ ਤੋਂ ਪਾਣੀ ਖੜ੍ਹ ਜਾਂਦਾ ਹੈ। ਇਥੇ ਵੱਡਾ ਟੋਆ ਵੀ ਹੈ, ਜਿਥੇ ਹਰ ਵਾਹਨ ਆਕੇ ਵਿੱਚ ਵੱਜਦਾ ਹੈ। ਬੱਸਾਂ ਵੀ ਬਹੁਤ ਔਖੀਆਂ ਮੁੜਦੀਆਂ ਹਨ। ਇਸ ਤੋਂ ਇਲਾਵਾ ਸਕੂਟਰ, ਮੋਟਰਸਾਇਕਲ ਆਦਿ ਠੱਲ੍ਹਣ ਲਈ ਜੋ ਸਟੈਂਡ ਬਣਾਇਆ ਗਿਆ, ਉਹ ਬਿਲਕੁੱਲ ਧੁੱਪੇ ਹੈ ਤੇ ਵਾਹਨ ਸਾਰਾ ਦਿਨ ਧੁੱਪ ਵਿੱਚ ਸੜ੍ਹਦੇ ਰਹਿੰਦੇ ਹਨ। ਇਥੇ ਛਾਂ ਦਾ ਪ੍ਰਬੰਧ ਕੀਤਾ ਜਾਵੇ। ਲੋਕਾਂ ਨੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਤੇ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਬੱਸ ਅੱਡੇ ’ਤੇ ਰੜ੍ਹਕ ਰਹੀਆਂ ਸਾਰੀਆਂ ਘਾਟਾਂ ਨੂੰ ਦੂਰ ਕਰਵਾਇਆ ਜਾਵੇ ਤਾਂ ਕਿ ਇੱਥੇ ਆਉਣ ਜਾਣ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ।
ਬਾਥਰੂਮਾਂ ਦਾ ਹਾਲ ਹੈ ਮਾੜਾ
ਇਕ ਪਾਸੇ ਸਰਕਾਰ ਨੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਚਲਾਈ ਸੀ ਅਤੇ ਦੂਜੇ ਪਾਸੇ ਉਕਤ ਬੱਸ ਸਟੈਂਡ ’ਤੇ ਬਣਾਏ ਗਏ ਬਾਥਰੂਮਾਂ ਦਾ ਹਾਲ ਮਾੜਾ ਹੈ। ਬਾਥਰੂਮਾਂ ਅੰਦਰ ਪਾਣੀ ਦਾ ਕੋਈ ਕੋਈ ਪ੍ਰਬੰਧ ਨਹੀਂ ਹੈ।
ਇਸ ਤੋਂ ਇਲਾਵਾ ਜੇਕਰ ਬੱਸ ਸਟੈਡ ਦੇ ਬਾਹਰ ਸਾਹਮਣੇ ਦੀ ਗੱਲ ਕਰੀਏ ਤਾਂ ਇੱਥੇ ਸੜ੍ਹਕ ਦੇ ਵਿਚਕਾਰੋਂ ਲੰਘਦੇ ਡਵਾਈਡਰ ’ਤੇ ਕੁਝ ਸਮਾਜ ਸੇਵੀ ਲੋਕਾਂ ਵੱਲੋਂ ਪੌਂਦੇ ਲਗਾਏ ਗਏ ਸਨ, ਜੋ ਸਾਂਭ ਸੰਭਾਲ ਤੋਂ ਸਖਣੇ ਧੁੱਪ ਕਾਰਨ ਸੜ੍ਹ ਰਹੇ ਹਨ, ਇਸ ਤੋਂ ਇਲਾਵਾ ਸੜ੍ਹਕ ਦੇ ਨਜ਼ਦੀਕ ਲੱਗਦੀਆਂ ਸਬਜੀ, ਫਰੂਟਾਂ ਦੀਆ ਰੇਹੜੀਆਂ ਤੇ ਦੁਕਾਨਾਂ ਜੋ ਪ੍ਰਵਾਸੀ ਵਿਅਕਤੀਆਂ ਵੱਲੋਂ ਲਗਾਈਆਂ ਗਈਆਂ, ਸ਼ਾਮ ਦੇ ਸਮੇਂ ਗਲੀ ਸੜ੍ਹੀ ਸਬਜ਼ੀ ਤੇ ਫਰੂਟ ਡਿਵਾਈਡਰ ’ਤੇ ਹੀ ਸੁੱਟ ਦਿੱਤੇ ਜਾਂਦੇ ਹਨ, ਜਿਥੇ ਅਵਾਰਾਂ ਪਸ਼ੂ ਮੂੰਹ ਮਾਰਦੇ ਹਨ ਤੇ ਗੰਦਗੀ ਫੈਲਾਉਂਦੇ ਹਨ, ਇਸ ਦੇ ਨਾਲ ਹੀ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਲੋਕਾਂ ਨੇ ਨਗਰ ਕੌਂਸਲ ਦੇ ਬਾਬੂਆਂ ਤੋਂ ਮੰਗ ਕੀਤੀ ਕਿ ਉਕਤ ਰੇਹੜੀ ਚਾਲਕਾਂ ਤੇ ਸਬਜ਼ੀ ਵਾਲਿਆਂ ਨੂੰ ਸਖ਼ਤੀ ਨਾਲ ਵਰਜ਼ਿਆ ਜਾਵੇ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਹਿਯੋਗ ਮੰਗਿਆ ਜਾਵੇ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *