ਸਫ਼ਰ ਜਿੰਦਗੀ ਫਾਊਂਡੇਸ਼ਨ ਗੁੰਮਟੀ ਕਲਾਂ ਵੱਲੋ ਵਿਦਿਆਰਥੀ ਸਨਮਾਨਿਤ।

Spread the love

ਬਠਿੰਡਾ/ਭਾਈਰੂਪਾ ,30 ਮਾਰਚ (ਰਾਮ ਸਿੰਘ ਕਲਿਆਣ)

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੰਮਟੀ ਕਲਾਂ ਅਤੇ ਸਫਰ ਜਿੰਦਗੀ ਫਾਊਂਡੇਸ਼ਨ ਵੱਲੋਂ ਪਹਿਲੀ ਜਮਾਤ ਤੋਂ ਬਾਰਵੀ ਕਲਾਸ ਤੱਕ ਪਹਿਲੀਆ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਖਿਡਾਰੀ ਵਿਦਿਆਰਥੀਆ ਨੂੰ ਸਨਮਾਨ ਚਿੰਨ੍ਹ ਵਜੋਂ ਫਲਦਾਰ ਪੌਦੇ/ਟਰਾਫੀ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

ਗੁਰਜੀਤ ਬਰਾੜ ਸੰਚਾਲਕ ਸਫ਼ਰ ਜਿੰਦਗੀ ਫਾਊਂਡੇਸ਼ਨ ਗੁੰਮਟੀ ਕਲਾਂ, ਲਖਵਿੰਦਰ ਸਿੰਘ ਲਾਇਬ੍ਰੇਰੀਅਨ, ਚਰਨਜੀਤ ਸਿੱਧੂ, ਚਮਕੌਰ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਐਨਆਰਆਈ ਸੁਖਦੀਪ ਬਰਾੜ ਕੈਨੇਡਾ, ਜਗਰੂਪ ਸਿੱਧੂ ਨਿਊਜੀਲੈਂਡ, ਸਮੂਹ ਨਵੀਂ ਪੁਰਾਣੀ ਪੰਚਾਇਤ, ਮੌਜੂਦਾ ਸਰਪੰਚ ਕੁਲਜਿੰਦਰ ਸਿੰਘ ਰਵੀ, ਐੱਸ ਐੱਮ ਐੱਸ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਵੱਲੋਂ ਅਧਿਆਪਕ ਸਾਹਿਬਾਨਾਂ ਦਾ ਵਧੀਆ ਕਾਰਗੁਜਾਰੀ ਲਈ ਸਨਮਾਨ ਕੀਤਾ ਗਿਆ।

ਲਖਵਿੰਦਰ ਸਿੰਘ ਲਾਇਬ੍ਰੇਰੀਅਨ ਵੱਲੋਂ ਸਿੱਖਿਆ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੱਚਿਆਂ ਨੂੰ ਲਾਇਬ੍ਰੇਰੀ ਨਾਲ ਜੁੜਨ ਲਈ ਕਿਹਾ ਗਿਆ।

ਸ:ਸ:ਸ:ਸਕੂਲ ਗੁੰਮਟੀ ਕਲਾਂ ਦੇ ਇੰਚਾਰਜ ਪ੍ਰਿੰਸੀਪਲ ਨਾਇਬ ਸਿੰਘ , ਗ੍ਰਾਮ ਪੰਚਾਇਤ ਗੁੰਮਟੀ ਕਲਾਂ, ਮੌਜੂਦਾ ਸਰਪੰਚ ਕੁਲਜਿੰਦਰ ਸਿੰਘ ਰਵੀ, ਮਾਸਟਰ ਗੁਰਦੇਵ ਸਿੰਘ (ਸੇਵਾ ਮੁਕਤ), ਮਾਸਟਰ ਰਾਜਵਿੰਦਰ ਸਿੰਘ (ਸੇਵਾ ਮੁਕਤ), ਮਾ ਸੁਖਮੰਦਰ ਸਿੰਘ ਬਰਾੜ (ਸੇਵਾ ਮੁਕਤ) ਜਗਦੀਪ ਸਿੰਘ ਕੂਕਾ, ਦੱਮਨ ਸਿੰਘ ਸਾਬਕਾ ਸਰਪੰਚ, ਡੂੰਗਰ ਸਿੰਘ ਸਾਬਕਾ ਸਰਪੰਚ, ਨਰਪਿੰਦਰ ਸਿੰਘ ਨੰਬਰਦਾਰ,ਜਸਵਿੰਦਰ ਸਿੰਘ, ਕਿਰਨਜੀਤ ਸਿੰਘ, ਗੁਰਸੇਵਕ ਸਿੰਘ, ਜਗਤਾਰ ਸਿੰਘ, ਸ਼ਹੀਦ ਭਗਤ ਸਿੰਘ ਕਲੱਬ ਅਤੇ ਸਮੂਹ ਸਟਾਫ ਞੱਲੋ ਸਫਰ ਜਿੰਦਗੀ ਫਾਊਂਡੇਸ਼ਨ ਦਾ ਵਿਸੇਸ਼ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਵਿਸ਼ੇਸ਼ ਤੌਰ ਤੇ ਹੌਸਲਾ ਅਫਜਾਈ ਕੀਤੀ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *