ਕਪੂਰਥਲਾ, 22 ਅਗਸਤ (ਕੌੜਾ)- ਅਧਿਆਪਕ ਦਲ ਪੰਜਾਬ, ਮਾਸਟਰ ਕੇਡਰ ਯੂਨੀਅਨ ਤੇ ਪਸਸਫ ਦੀ ਇੱਕ ਹੰਗਾਮੀ ਇਕੱਤਰਤਾ ਕੈਮਰਾ ਬਾਗ਼ ਕਪੂਰਥਲਾ ਵਿਖੇ ਹੋਈ । ਜਿਸ ਵਿੱਚ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਮਾਸਟਰ ਕੇਡਰ ਯੂਨੀਅਨ ਦੇ ਆਗੂ ਸ੍ਰੀ ਨਰੇਸ਼ ਕੋਹਲੀ ਤੇ ਪ ਸ ਸ ਫ ਦੇ ਤਰਮਿੰਦਰ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ । ਮੀਟਿੰਗ ਵਿੱਚ ਆਗੂਆਂ ਨੇ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਕੋਲੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਵਰਗ ਨੂੰ ਤਿਓਹਾਰਾਂ ਤੋਂ ਪਹਿਲਾਂ ਪੇਅ ਕਮਿਸ਼ਨ ਦਾ ਬਕਾਇਆ ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ । ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਅਕਾਲੀ ਦਲ ਦੀ ਸਰਕਾਰ ਵਾਂਗ ਮੁਲਾਜ਼ਮ ਵਰਗ ਨੂੰ ਡੀਏ ਦੇ ਬਕਾਏ ਦੇ ਕੇ ਮੁਲਾਜ਼ਿਮ ਹਿਤੈਸ਼ੀ ਸਰਕਾਰ ਹੋਣ ਦਾ ਵਾਅਦਾ ਪੂਰਾ ਕਰੇ ਅਤੇ ਸਰਕਾਰ ਮੁਲਾਜ਼ਮ ਵਰਗ ਲਈ ਖਜ਼ਾਨੇ ਦਾ ਹੁਣ ਬੂਹਾ ਖੋਲ ਦੇਵੇ ਨਾ ਕਿ ਉਹ ਪਹਿਲੀ ਸਰਕਾਰ ਦੇ ਵਿੱਤ ਮੰਤਰੀ ਵਾਂਗ ਖਾਲੀ ਖਜ਼ਾਨਾ ਮੰਤਰੀ ਨਾ ਬਣਨ ਦੀ ਬਜਾਇ ਮੁਲਾਜ਼ਮਾਂ ਨੂੰ ਵੱਧਦੀ ਹੋਈ ਮਹਿੰਗਾਈ ਦੀ ਦਰ ਦੇ ਅਨੁਸਾਰ ਸੈਂਟਰ ਸਰਕਾਰ ਦੀ ਤਰਜ਼ ਤੇ ਡੀ ਏ ਦੇਣ ਦਾ ਐਲਾਨ ਕਰਨ, ਕਿਉਂਕਿ ਹੁਣ ਤਿਓਹਾਰਾਂ ਦੇ ਦਿਨ ਆ ਰਹੇ ਹਨ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਰਗ ਨੂੰ ਡੀਏ ਦੀਆਂ ਕਿਸਤਾਂ ਦੀ ਬਹੁਤ ਉਡੀਕ ਹੈ ਤਾਂ ਜੋ ਮੁਲਾਜ਼ਮ ਵਰਗ ਮਹਿੰਗਾਈ ਦੀ ਮਾਰ ਤੋਂ ਬਚ ਸਕਣ ਕਿਉਂਕਿ ਮੁਲਾਜ਼ਮ ਵਰਗ ਦਾ ਡੀਏ ਤੇ ਪੇਅ ਕਮਿਸ਼ਨ ਦਾ ਬਕਾਇਆ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਆਗੂਆਂ ਨੇ ਇਸ ਦੇ ਨਾਲ ਹੀ ਪੇਂਡੂ ਭੱਤਾ ਤੇ ਬਾਰਡਰ ਏਰੀਆ ਦਾ ਪਤਾ ਵੀ ਬਹਾਲ ਕਰਨ ਦੀ ਮੰਗ ਕੀਤੀ । ਇਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਸ੍ਰ ਭਜਨ ਸਿੰਘ ਮਾਨ, ਹਰਦੇਵ ਸਿੰਘ ਖਾਨੋਵਾਲ, ਰਮੇਸ਼ ਕੁਮਾਰ ਭੇਟਾਂ, ਸੁਖਜਿੰਦਰ ਸਿੰਘ ਢੋਲਣ, ਗੁਰਮੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ ।





