ਕਪੂਰਥਲਾ, ਜੂਨ ( ਕੌੜਾ ) – ਇੱਥੋਂ ਦੇ ਮੰਦਿਰ ਸ੍ਰੀ ਗੁਰੂ ਰਵਿਦਾਸ ਖੋਜੇਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਸੋਸਾਇਟੀ (ਰਜਿ)ਖੋਜੇਵਾਲ ਵਿਖੇ ਐੱਨਆਰਆਈ ਭਰਾਵਾਂ ਪਿੰਡ ਦੀ ਪੰਚਾਇਤ ਅਤੇ ਸੰਗਤ ਦੇ ਸਹਿਯੋਗ ਨਾਲ ਗੁਬੰਧ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ(ਰਜਿ) ਪੰਜਾਬ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ,ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਗ਼ਾ,ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੌਕੇ ਤੇ ਗੱਲਬਾਤ ਸ੍ਰੀ ਗੁਰੂ ਰਵਿਦਾਸ ਮੰਦਿਰ ਸੋਸਾਇਟੀ (ਰਜਿ)ਖੋਜੇਵਾਲ ਦੇ ਪ੍ਰਧਾਨ ਨਿਰਮਲ ਲਾਲ ਨੇ ਦੱਸਿਆ ਕਿ ਵਿਖੇ ਐੱਨਆਰਆਈ ਭਰਾਵਾਂ ਪਿੰਡ ਦੀ ਪੰਚਾਇਤ ਅਤੇ ਸੰਗਤ ਦੇ ਸਹਿਯੋਗ ਨਾਲ ਗੁਬੰਧ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।ਸੰਤ ਬਾਬਾ ਨਿਰਮਲ ਦਾਸ ਜੀ ਨੇ ਕਿਹਾ ਕਿ ਇਨਸਾਨ ਦੇ ਮਨ ਵਿਚ ਸੇਵਾ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ।ਸੇਵਾ ਮਨੁੱਖੀ ਜੀਵਨ ਦੀ ਸ਼ੋਭਾ ਹੈ ਤੇ ਸਹੀ ਅਰਥਾਂ ਵਿਚ ਇਹੋ ਪਰਮਾਤਮਾ ਦੀ ਸੱਚੀ ਅਰਾਧਨਾ ਵੀ ਹੈ।ਮਨੁੱਖ ਸੇਵਾ ਭਾਵ ਨਾਲ ਪਰਮਾਤਮਾ ਦੇ ਤੁੱਲ ਹੋ ਜਾਂਦਾ ਹੈ।ਪਰਮਾਤਮਾ ਸਾਰਿਆਂ ਨਾਲ ਪ੍ਰੇਮ ਕਰਦਾ ਹੈ ਅਤੇ ਸਭ ਪ੍ਰਤੀ ਇੱਕੋ ਜਿਹਾ ਭਾਵ ਰੱਖਦਾ ਹੈ ਤੇ ਜਦੋਂ ਇਨਸਾਨ ਵੀ ਉਸ ਦੇ ਮਾਰਗ ਤੇ ਚੱਲਦਾ ਹੈ ਤਾਂ ਉਹ ਉਸ ਤੋਂ ਬਹੁਤ ਪ੍ਰਸੰਨ ਹੁੰਦਾ ਹੈ।ਸੇਵਾ ਲਈ ਉੱਠੇ ਹੱਥ ਓਨੇ ਹੀ ਮਹਾਨ ਹੁੰਦੇ ਹਨ,ਜਿੰਨੇ ਪਰਮਾਤਮਾ ਅੱਗੇ ਪ੍ਰਾਰਥਨਾ ਵਿਚ ਉੱਠਣ ਵਾਲੇ ਹੱਥ ਹੁੰਦੇ ਹਨ।ਉਨ੍ਹਾਂਨੇ ਕਿਹਾ ਕਿ ਦੂਜਿਆਂ ਦੀ ਸੇਵਾ ਕਰਨ ਵਾਲੇ ਇਨਸਾਨ ਤੇ ਪਰਮਾਤਮਾ ਦੀ ਸਦਾ ਕਿਰਪਾ ਬਣੀ ਰਹਿੰਦੀ ਹੈ।ਸਾਡੀ ਸੇਵਾ ਤੋਂ ਖ਼ੁਸ਼ ਹੋਣ ਵਾਲੇ ਲੋਕ ਸਾਨੂੰ ਪਿਆਰ,ਸਨੇਹ,ਅਸ਼ੀਰਵਾਦ ਤੇ ਦੁਆਵਾਂ ਦਿੰਦੇ ਹਨ,ਜਿਸ ਕਾਰਨ ਸਾਡੇ ਕਸ਼ਟ ਦੂਰ ਹੋ ਜਾਂਦੇ ਹਨ।ਪਰਮਾਤਮਾ ਵੀ ਸਾਨੂੰ ਕਸ਼ਟ ਸਹਿਣ ਦੀ ਅਸੀਮ ਸ਼ਕਤੀ ਪ੍ਰਦਾਨ ਕਰਦਾ ਹੈ।ਇਸ ਮੌਕੇ ਸੰਤ ਜਗੀਰ ਸਿੰਘ,ਸਰਪੰਚ ਸਿਮਰਨਜੀਤ ਸਿੰਘ,ਜਗਦੀਸ਼ ਸਿੰਘ ਜੋਸ਼,ਪ੍ਰਧਾਨ ਸੁਖਵਿੰਦਰ ਸਿੰਘ ਪੱਪਾ,ਕਪੂਰ ਸਿੰਘ,ਮਨੋਹਰ ਲਾਲ,ਰਾਜ ਕੁਮਾਰ,ਮਾਸਟਰ ਸ਼ਿੰਦਰਪਾਲ,ਸ਼ਿੰਦਾ ਠੇਕੇਦਾਰ,ਰਾਜ ਕੁਮਾਰ ਰਾਜੂ,ਮੁਨੀਸ਼ਮੀਨਾ ਕੁਮਾਰੀ,ਧਰਮਜੀਤ ਕੌਰ ਸਪਨਾ ਰਾਣੀ,ਗਿਆਨੀ ਗੁਰਨਾਮ ਸਿੰਘ,ਗਿਆਨੀ ਜੋਗਿੰਦਰ ਸਿੰਘ,ਅਜਾਇਬ ਸਿੰਘ,ਅਮਰਜੀਤ ਸਿੰਘ ਥਾਣੇਦਾਰ,ਦਲਬੀਰ ਸਿੰਘ, ਸਤਪਾਲ,ਮੱਖਣ ਸਿੰਘ,ਸਤਪਾਲ ਰੋਣਕੀ ਰਾਮ,ਪ੍ਰੇਮ ਸਿੰਘ ਸਰਬਜੀਤ ਸਿੰਘ ਦਿਓਲ,ਸਰਬਜੀਤ ਪਵਾਰ ਆਦਿ ਹਾਜ਼ਰ ਸਨ।





