ਘਨੌਰ, 24 ਅਗਸਤ (ਅਭਿਸ਼ੇਕ ਸੂਦ): ਪ੍ਰਸ਼ਾਂਤੀ ਨਿਲਯਮ ਪੁਟਪੱਰਤੀ ਤੋਂ ਰਵਾਨਾ ਹੋਈ ਸ੍ਰੀ ਸਤਿਆ ਸਾਈ ਪ੍ਰੇਮ ਵਾਹਿਨੀ ਦਾ ਅੱਜ ਸੰਭੂ ਨੇੜੇ ਨਾਮਧਾਰੀ ਪੈਟਰੋਲ ਪੰਪ ’ਤੇ ਸ੍ਰੀ ਸਤਿਆ ਸਾਈ ਸੇਵਾ ਸਮਿਤੀ ਪੰਜਾਬ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੇਵਾ ਸਮਿਤੀ ਦੇ ਮੈਂਬਰਾਂ ਨੇ ਫੁੱਲ ਮਾਲਾਵਾਂ ਨਾਲ ਸਵਾਗਤ ਕਰਦੇ ਹੋਏ ਪੂਜਾ–ਅਰਦਾਸ ਕੀਤੀ ਅਤੇ ਪ੍ਰੇਮ ਵਾਹਿਨੀ ਨੂੰ ਸ਼ਰਧਾ ਭਰਿਆ ਨਮਨ ਕਰਕੇ ਰਾਜਪੁਰਾ ਸਾਈ ਮੰਦਰ ਵੱਲ ਰਵਾਨਾ ਕੀਤਾ।
ਸਮਿਤੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ੍ਰੀ ਸਤਿਆ ਸਾਈ ਪ੍ਰੇਮ ਵਾਹਿਨੀ ਸਿਰਫ਼ ਇਕ ਯਾਤਰਾ ਨਹੀਂ, ਸਗੋਂ ਪਿਆਰ, ਸੱਚਾਈ, ਸ਼ਾਂਤੀ, ਅਹਿੰਸਾ ਅਤੇ ਧਰਮ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪਵਿੱਤਰ ਜ਼ਰੀਆ ਹੈ। ਇਹ ਯਾਤਰਾ ਭਗਤਾਂ ਦੇ ਮਨਾਂ ਵਿੱਚ ਵਿਸ਼ਵਾਸ, ਅਧਿਆਤਮਿਕ ਸ਼ਕਤੀ ਅਤੇ ਚੰਗਿਆਈ ਦਾ ਸੰਦੇਸ਼ ਜਗਾਉਂਦੀ ਹੈ।
ਰਵਾਨਗੀ ਸਮੇਂ ਭਗਤਾਂ ਨੇ ਭਜਨ ਗਾ ਕੇ, ਨਾਮ ਸਿਮਰਨ ਕਰਦੇ ਹੋਏ ਅਤੇ “ਸਾਈ ਰਾਮ, ਸਾਈ ਰਾਮ” ਦੇ ਜੈਕਾਰਿਆਂ ਨਾਲ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਪ੍ਰੇਮ ਵਾਹਿਨੀ ਦੇ ਦਰਸ਼ਨ ਲਈ ਭਗਤਾਂ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ।ਇਸ ਮੌਕੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ,ਜੋਨਲ ਪ੍ਰਧਾਨ ਸੰਜੇ ਅਗਰਵਾਲ,ਟਰਸਟ ਕਨਵੀਨਰ ਐਸ. ਕੇ. ਪੁੰਜ, ਦੀਪ ਸਰਵਾਲ, ਕੇ. ਸੀ. ਦੱਤਾ ਜਿਲਾ ਪ੍ਧਾਨ, ਮਨੋਜ ਮੋਦੀ, ਜੀਵਨ ਕੁਮਾਰ, ਕੇ.ਸੀ. ਚੁਘ, ਸੁਰਜੀਤ ਵਰਮਾ, ਟੀ.ਐਲ. ਜੋਸ਼ੀ, ਡਾ. ਰੂਪ ਚੰਦ ਉਲਾਣਾ, ਸਰਵਨ ਕੁਮਾਰ ਸੰਭੂ, ਓਮਕਾਰ ਸ਼ਰਮਾ, ਯੋਗੇਸ਼ ਸ਼ਰਮਾ ਜਿਲਾ ਪਟਿਆਲਾ ਦੀ ਸੰਮਤੀਆਂ ਦੇ ਸਮੂਹ ਕਨਵੀਨਰ ਤੇ ਬਾਲ ਵਿਕਾਸ ਗੁਰੂ ਤੇ ਸੇਵਾ ਦਲ ਆ ਹਾਜ਼ਰ ਸਨ। ਇਸ ਯਾਤਰਾ ਨੂੰ ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਪ੍ਰਬੰਧ ਬਾਖੂਬੀ ਨਿਭਾਏ।






