ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਸਰਾਂਏ ਅਤੇ ਚੋਤਾ ਵਿਖੇ ਕੀਤਾ ਸਿੰਚਾਈ ਵਾਲੇ ਟਿਊਬਵੈਲ ਦਾ ਉਦਘਾਟਨ

Spread the love
  ਹਲਕੇ ਦਾ ਕੋਈ ਵੀ ਪਿੰਡ ਮੁਢਲੀਆਂ ਸਹੂਲਤਾਂ ਤੋਂ ਵਿਹੂਣਾ ਨਹੀਂ ਰਹੇਗਾ ਚੱਢਾ
ਨੂਰਪੁਰਬੇਦੀ, 28 ਜੂਨ (ਦਲਜੀਤ ਚਨੌਲੀ)- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਤਤਪਰ ਹਨ। ਜਿਸ ਦੇ ਤਹਿਤ ਉਹਨਾਂ ਵੱਲੋਂ ਜਿੱਥੇ ਵੱਖ-ਵੱਖ ਪਿੰਡਾਂ ਚ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਕਰਵਾਏ ਜਾ ਰਹੇ ਹਨ।  ਉਥੇ ਹੀ ਵਿਧਾਇਕ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵੀ ਧਿਆਨ ਚ ਰੱਖਦੇ ਹੋਏ ਸਿੰਚਾਈ ਵਾਲੇ ਟਿਊਬਵੈਲ ਲਗਾਉਣ ਦੀ ਕੜੀ ਆਰੰਭ ਕੀਤੀ ਗਈ ਹੈ । ਇਸ ਤਹਿਤ ਉਹਨਾਂ ਵੱਲੋਂ ਬਲਾਕ ਨੂਰਪੁਰਬੇਦੀ ਦੇ ਪਿੰਡ ਸਰਾਏਂ ਵਿਖੇ ਕਿਸਾਨਾਂ ਦੀਆਂ ਫਸਲਾਂ ਦੀ ਸਿੰਚਾਈ ਲਈ ਲਗਾਏ ਗਏ ਸ਼ੈਲੋ ਟਿਊਬਵੈੱਲ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨੇ ਗੱਲ ਕਰਦਿਆਂ ਦੱਸਿਆ ਕਿ ਇਹ ਟਿਊਬਵੈੱਲ ਲਗਾਉਣ ਲਈ ਲਗਭਗ 30 ਲੱਖ ਰੁਪਏ ਦੀ ਲਾਗਤ ਆਈ ਹੈ। ਜਿਸ ਨਾਲ ਪਿੰਡ ਦੇ ਕਿਸਾਨਾਂ ਦੀ ਲਗਭਗ 70 ਤੋਂ 80 ਏਕੜ ਜਮੀਨ ਦੀ ਸਿੰਚਾਈ ਕੀਤੀ ਜਾ ਸਕੇਗੀ। ਵਿਧਾਇਕ ਨੇ ਕਿਹਾ ਕਿ ਉਹਨਾਂ ਦਾ ਇੱਕੋ ਇੱਕ ਮੁੱਖ ਮਕਸਦ ਹਲਕਾ ਰੂਪਨਗਰ ਨੂੰ ਵਿਕਾਸ ਤੇ ਸਹੂਲਤਾਂ ਪੱਖੋਂ ਸਭ ਤੋਂ ਮੋਹਰੀ ਹਲਕਾ ਬਣਾਉਣਾ ਹੈ। ਇਸ ਲਈ ਹਲਕੇ ਦਾ ਕੋਈ ਵੀ ਪਿੰਡ ਮੁਢਲੀਆਂ ਸਹੂਲਤਾਂ ਤੋਂ ਵਿਹੂਣਾ ਨਹੀਂ ਰਹੇਗਾ। ਇਸ ਮਕਸਦ ਨਾਲ ਹਲਕੇ ਦੇ ਤਮਾਮ ਪਿੰਡਾਂ ਚ ਕਈ ਤਰ੍ਹਾਂ ਦੇ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਬਹੁਤ ਸਾਰੇ ਪਿੰਡਾਂ ਚ ਕਈ ਕੰਮਾਂ ਨੂੰ ਮੁਕਮਲ ਵੀ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਪਿੰਡ ਤਾਂ ਅਜਿਹੇ ਹਨ। ਜਿੱਥੇ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਰਸਤੇ ਕੱਚੇ ਸਨ। ਉਹਨਾਂ ਰਸਤਿਆਂ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੱਕਾ ਹੋਣਾ ਨਸੀਬ ਹੋਇਆ ਹੈ। ਚੱਢਾ ਨੇ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ ਵੱਡੀ ਗਿਣਤੀ ਪਿੰਡਾਂ ਚ ਕਮਿਊਨਿਟੀ ਸੈਂਟਰ ਦਾ ਨਿਰਮਾਣ ਕੀਤਾ ਗਿਆ, ਸੋਲਡ ਵੇਸਟ ਮੈਨੇਜਮੈਂਟ ਪਲਾਂਟ ਸਥਾਪਿਤ ਕੀਤੇ ਗਏ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਕੰਮਾਂ ਨੂੰ ਪੂਰਾ ਕੀਤਾ ਗਿਆ ।ਹੈ ਜਿਨਾਂ ਨੂੰ ਕਰਨਾ ਪਹਿਲਾ ਦੀਆਂ ਸਰਕਾਰਾਂ ਨੇ ਕਦੀ ਆਪਣੇ ਏਜੰਡੇ ਹੇਠ ਨਹੀਂ ਰੱਖਿਆ ਸੀ। ਇਸ ਤੋਂ ਬਾਅਦ ਉਨਾਂ ਨੇ ਖੇਤਰ ਦੇ ਪਿੰਡ ਚੋਂਤਾ ਵਿਖੇ ਵੀ ਲਗਭਗ 30 ਲੱਖ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਸ਼ੈਲੋ
ਟਿਊਬਵੈੱਲ ਦਾ ਉਦਘਾਟਨ ਕੀਤਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਇਸਦੇ ਲੱਗਣ ਦੇ ਨਾਲ ਵੀ ਪਿੰਡ ਦੀ ਲਗਭਗ 100 ਏਕੜ ਜਮੀਨ ਦੀ ਸਿੰਚਾਈ ਆਸਾਨੀ ਨਾਲ ਕੀਤੀ ਜਾ ਸਕੇਗੀ। ਇਸ ਦੌਰਾਨ ਦੋਵੇਂ ਪਿੰਡਾਂ ਦੇ ਵਸਨੀਕਾਂ ਵੱਲੋਂ ਹਲਕਾ ਵਿਧਾਇਕ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਤੇ ਉਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ ਢੀਂਡਸਾ, ਤਲਵਿੰਦਰ ਸਿੰਘ, ਇੰਦਰਜੀਤ ਸਿੰਘ ਢੀਂਡਸਾ, ਜਰਨੈਲ ਸਿੰਘ ਪੰਚ , ਜਗਦੇਵ ਸਿੰਘ, ਧਿਆਨ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਦਿਨੇਸ਼ ਸਿੰਘ, ਸਰਪੰਚ ਸ਼ਿੰਦੀ, ਮਲਕੀਤ ਸਿੰਘ, ਬਿੱਕਰ ਸਿੰਘ, ਬਿੱਟੂ ਪੰਚ, ਮਨੂ ਰਾਜਾ,  ਮਕੁਲ ਬੇਦੀ, ਸੰਦੀਪ ਸਿੰਘ, ਮਨੀ, ਤੋਚੀ ਹਲਵਾਨ,  ਕਿਰਪਾਲ ਸਿੰਘ,  ਪੰਚ ਕਮਲ, ਸਰਪੰਚ ਸਾਹਿਬ ਸਿੰਘ, ਕਮਲ ਚੁਚੋਂਤਾ, ਗਿਆਨ ਸਿੰਘ, ਜਰਨੈਲ ਸਿੰਘ, ਰਾਮ ਦਿਆਲ, ਜਸਵੀਰ ਸਿੰਘ , ਮਨੋਹਰ ਲਾਲ, ਬਲਵੀਰ ਸਿੰਘ, ਗੁਰਨਾਮ ਸਿੰਘ , ਸੋਢੀ,  ਕਾਲਾ, ਅਜੈਬ ਸਰਪੰਚ, ਸੁਮਨ ਕੁਮਾਰੀ, ਅਰਸ਼ਦੀਪ ਕੌਰ, ਜਸਵੀਰ ਸਿੰਘ, ਸੁੱਖਾ, ਸ਼ੈਂਟੀ, ਮਨੀ ਕੁਮਾਰ, ਚੇਤਨ ਦਾਸ ,ਜਸਵੰਤ ਸਿੰਘ, ਸੀਬਾ ਸਰਪੰਚ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *