ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਵਾਤਾਵਰਨ ਨੂੰ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ

Spread the love

ਸ੍ਰੀ ਮੁਕਤਸਰ ਸਾਹਿਬ, 11 ਜੂਨ ()- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੀਆਂ ਹਦਾਇਤਾਂ ਅਨੁਸਾਰ ਅੱਜ ਮਿਤੀ 11.06.2025 ਨੂੰ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ, ਸ੍ਰੀ ਹਿਮਾਂਸ਼ੂ ਅਰੋੜਾ, ਸਿਵਲ ਜੱਜ (ਸੀਨੀਅਰ ਡਿਵੀਜਨ)/ਚੀਫ ਜੂਡੀਸ਼ੀਅਲ ਮੈਜਿਸਟਰੇਟ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ‘ਇੱਕ ਜੱਜ ਇੱਕ ਰੁੱਖ’ ਦੀ ਲਗਾਤਾਰਤਾ ਵਿੱਚ ਪੌਦੇ ਲਗਾਏ ਗਏ। ਮਾਨਯੋਗ ਸਕੱਤਰ ਸਾਹਿਬ ਜੀਆਂ ਨੇ ਆਪਣੇ ਹੱਥਾਂ ਨਾਲ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਰੁੱਖ ਲਗਾਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਜੇਲ੍ਹ ਸੁਪਰਡੈਂਟ, ਡਾ. ਹਰਮਨਪ੍ਰੀਤ ਸਿੰਘ, ਸਮੇਤ ਸਟਾਫ ਅਤੇ ਕੈਦੀਆਂ/ਹਵਾਲਾਤੀਆਂ ਵੱਲੋਂ ਵੀ ਪੌਦੇ ਲਗਾਏ ਗਏ ਅਤੇ ਜੇਲ੍ਹ ਸੁਪਰਡੈਂਟ ਜੀ ਵੱਲੋ ਮਾਨਯੋਗ ਸਕੱਤਰ ਸਾਹਿਬ ਜੀਆਂ ਨੂੰ ਵਿਸਵਾਸ ਦਵਾਇਆ ਗਿਆ ਕਿ ਉਹ ਜਿਲ੍ਹਾ ਜੇਲ੍ਹ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣਗੇ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨਗੇ। ਇਸ ਮੌਕੇ ਮਾਨਯੋਗ ਸਕੱਤਰ ਸਾਹਿਬ ਜੀਆਂ ਨੇ ਦੱਸਿਆ ਕਿ ਦਰੱਖਤਾਂ ਦੀ ਕਟਾਈ ਕਾਰਨ ਸਾਨੂੰ ਮੀਹ ਦੀ ਘਾਟ ਅਤੇ ਤਾਪਮਾਨ ਵਿੱਚ ਵਾਧੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਮੱਦੇਨਜ਼ਰ ਸਾਡਾ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਫਰਜ਼ ਬਣਦਾ ਹੈ ਮਾਨਯੋਗ ਸਕੱਤਰ ਸਾਹਿਬ ਜੀਆਂ ਵੱਲੋਂ ਦੱਸਿਆ ਗਿਆ ਕਿ ਵਾਤਾਵਰਣ, ਜਿਸ ਦਾ ਜੰਗਲਾਂ, ਪਹਾੜਾਂ ਅਤੇ ਸਮੁੰਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਕਾਰਨ ਨੁਕਸਾਨ ਹੋ ਰਿਹਾ ਹੈ, ਨੂੰ ਪੁਨਰਜੀਵਿਤ ਕਰਨ ਦਾ ਫਰਜ਼ ਵੀ ਮਨੁੱਖ ਦਾ ਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਨੂੰ ਘਟਾ ਕੇ ਤੇ ਨਵੇਂ ਉਪਾਵਾਂ ਨੂੰ ਅਪਣਾ ਕੇ ਅਸੀਂ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਅਸੀ ਸਾਰੇ ਹੀ ਘੱਟੋ-ਘੱਟ ਆਪਣੇ-ਆਪਣੇ ਜਨਮ ਦਿਹਾੜੇ ਤੇ ਇੱਕ ਰੁੱਖ ਲਾਈਏ ਤਾਂ ਜੋ ਖੁਸੀ ਦੇ ਮੌਕੇ ਨੂੰ ਸੁਚੱਜੇ ਅਤੇ ਸੁਚਾਰੂ ਰੂਪ ਵਿੱਚ ਮਨਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਕੇਵਲ ਰੁੱਖ ਲਗਾਉਣ ਤੇ ਹੀ ਸਾਡੀ ਜਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ ਸਗੋਂ ਕਿ ਉਹਨਾਂ ਦੀ ਸਹਿਜ ਸੰਭਾਲ ਅਤੇ ਪਰਵਰਿਸ਼ ਵੀ ਉਸ ਜਿੰਮੇਵਾਰੀ ਦਾ ਇੱਕ ਅਹਿਮ ਅੰਗ ਹੈ ਜਿਸ ਨੂੰ ਸੁਚਾਰੂ ਤਰੀਕੇ ਨਾਲ ਨਿਭਾਉਣਾ ਸਾਡਾ ਫਰਜ਼ ਹੈ। ਇਸ ਉਪਰੰਤ ਹਿਮਾਂਸ਼ੂ ਅਰੋੜਾ, ਸਿਵਲ ਜੱਜ (ਸੀਨੀਅਰ ਡਿਵੀਜਨ)/ਚੀਫ ਜੂਡੀਸ਼ੀਅਲ ਮੈਜਿਸਟਰੇਟ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਵੱਲੋਂ ਜ਼ਿਲਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਂਪ ਕੋਰਟ ਲਗਾਈ ਗਈ ਅਤੇ ਦੋ ਕੇਸਾਂ ਦਾ ਨਿਪਟਾਰਾ ਕਰਕੇ ਹਵਾਲਾਤੀ ਰਿਹਾਅ ਕੀਤੇ ਗਏ।
ਕੈਪਸ਼ਨ: ਮੁਹਿੰਮ ਤਹਿਤ ਜ਼ਿਲ੍ਹਾ ਜੇਲ੍ਹ ਅੰਦਰ ਪੌਂਦੇ ਲਗਾਉਣ ਸਮੇੀ ਜੱਜ ਸਹਿਬਾਨ ਤੇ ਹੋਰ।
ਫੋਟੋ ਫਾਇਲ: ਐਮਕੇਐਸ 11-11

  • Related Posts

    ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ 

    Spread the love

    Spread the loveਘਨੌਰ 9 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਪਟਿਆਲਾ ਰੁਰਲ ਦੇ ਪਿੰਡ ਸਿਉਣਾਂ ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ…

    ਨਹਿਰ ਵਿੱਚ ਡੁੱਬੇ ਪਿੰਡ ਚਾਹਲਾਂ ਦੇ ਨੌਜਵਾਨ ਨਿਖਿਲ ਦੀ ਲਾਸ਼ 9 ਦਿਨਾਂ ਬਾਅਦ ਬਰਾਮਦ, ਗ਼ਮਗੀਨ ਮਾਹੌਲ ‘ਚ ਹੋਇਆ ਸੰਸਕਾਰ

    Spread the love

    Spread the loveਨਵਾਂਸ਼ਹਿਰ /ਕਾਠਗੜ੍ਹ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) :ਹਲਕਾ ਬਲਾਚੌਰ ਦੇ ਪਿੰਡ ਚਾਹਲਾਂ ਦਾ ਨੌਜਵਾਨ ਨਿਖਿਲ, ਜੋ ਕਿ ਬੀਤੀ 30 ਜੂਨ ਨੂੰ ਇੱਕ ਹਾਦਸੇ ਦੌਰਾਨ ਬਿਸਤ-ਦੁਆਬ ਨਹਿਰ…

    Leave a Reply

    Your email address will not be published. Required fields are marked *