ਮਜ਼ਦੂਰ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਫੈਸਲਿਆਂ ਦੇ ਵਿਰੋਧ ਰੈਲੀ ’ਤੇ ਕੀਤਾ ਗਿਆ ਮੁਜਾਹਰਾ

Spread the love

ਸ਼੍ਰੀ ਮੁਕਤਸਰ ਸਾਹਿਬ, 11 ਜੂਨ ()- ਪਿੰਡ ਭਾਗਸਰ ਵਿੱਚ ਭਗਵੰਤ ਸਰਕਾਰ ਵੱਲੋਂ ਕਾਰਪੋਰੇਟਾਂ ਦੇ ਮੁਨਾਫਿਆਂ ਵਾਸਤੇ ਭਾਜਪਾ ਦੇ 12 ਘੰਟੇ ਕੰਮ ਲੈਣ ਦੇ ਫੈਸਲੇ ਨੂੰ ਕਾਨੂੰਨੀ ਮਾਨਤਾ ਦੇਣ ਅਤੇ ਮਜ਼ਦੂਰਾਂ ਦੇ ਕਰਜੇ ਮਾਫ ਕਰਨ ਦੇ ਐਲਾਨ ਰਾਹੀਂ ਮਜ਼ਦੂਰਾਂ ਨਾਲ ਮਜਾਕ ਕਰਨ ਵਾਲੇ ਮਜਦੂਰ ਵਿਰੋਧੀ ਫੈਸਲਿਆਂ ਦੇ ਵਿਰੋਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਭਾਗਸਰ ਵਿਖੇ ਰੈਲੀ ਤੇ ਮੁਜਾਹਰਾ ਕੀਤਾ ਗਿਆ। ਯੂਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਆਖਿਆ ਕਿ ਦੁਨੀਆ ਭਰ ਵਿੱਚ ਮੁਨਾਫੇ ਖੋਰਾਂ ਵੱਲੋਂ ਕਿਰਤੀਆਂ ਨੂੰ 24 ਘੰਟੇ ਕੰਮ ਲੈ ਕੇ ਆਪਣੇ ਮੁਨਾਫੇ ਵਧਾਏ ਜਾਂਦੇ ਸਨ, ਜਿਸ ਦੇ ਖਿਲਾਫ ਦੁਨੀਆਂ ਭਰ ਵਿੱਚ ਕਿਰਤੀਆਂ ਨੇ ਜਾਨ ਹੂਲਵੇਂ ਸੰਘਰਸ਼ ਲੜੇ ਅਤੇ ਉਹਨਾਂ ਸੰਘਰਸ਼ਾਂ ਵਿੱਚ ਸ਼ਹਾਦਤਾਂ ਦੇ ਕੇ ਅੱਠ ਘੰਟੇ ਕੰਮ ਲੈਣ ਦੇ ਹੱਕ ਨੂੰ ਬਹਾਲ ਕਰਵਾਇਆ ਪਰ ਭਾਜਪਾ ਹਕੂਮਤ ਵੱਲੋਂ ਕਾਰਪੋਰੇਟਾਂ ਦੇ ਮੁਨਾਫਿਆਂ ਲਈ ਅੱਠ ਦੀ ਥਾਂ 12 ਘੰਟੇ ਕੰਮ ਕਰਨ ਦੀ ਕਿਰਤ ਕਾਨੂੰਗ ਖਤਮ ਕਰਕੇ ਕਿਰਤ ਕੋਡ ਲਾਗੂ ਕੀਤਾ ਗਿਆ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਭਾਜਪਾ ਹਕੂਮਤ ਦੀਆਂ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬ ਵਿੱਚ ਅੱਠ ਦੀ ਥਾਂ 12 ਘੰਟੇ ਕੰਮ ਲੈਣ ਕਿਰਤ ਕੋੜ ਨੂੰ ਕਨੂੰਨੀ ਮਾਨਤਾ ਦੇ ਦਿੱਤੀ ਹੈ ਅਤੇ ਪੰਜਾਬ ਦੇ 4727 ਪਰਿਵਾਰਾਂ ਦੇ 68 ਕਰੋੜ ਦੇ ਕਰਜ਼ੇ ਮਾਫ ਕਰਕੇ ਮਜ਼ਦੂਰਾਂ ਨਾਲ ਮਜਾਕ ਕੀਤਾ ਹੈ। ੳਨਾਂ ਕਿਹਾ ਕਿ 13000 ਤੋਂ ਵੱਧ ਪਿੰਡਾਂ ਦੇ ਹਿਸਾਬ ਨਾਲ ਪੌਣੇ ਤਿੰਨ ਪਿੰਡਾਂ ਮਗਰ ਇੱਕ ਬੰਦੇ ਦੀ ਕਰਜ਼ਾ ਮੁਆਫ਼ੀ ਬਣਦੀ ਹੈ ਜ਼ੋ ਊਠ ਦੇ ਮੂੰਹ ’ਚ ਜ਼ੀਰੇ ਸਮਾਨ ਹੈ। ਖੇਤ ਮਜ਼ਦੂਰ ਆਗੂ ਨੇ ਆਖਿਆ ਕਿ ਪੰਜਾਬ ਦੇ ਲੱਗਭਗ ਛੇ ਲੱਖ ਪਰਿਵਾਰਾਂ ਚੋਂ 84 ਫ਼ੀਸਦੀ ਪਰਿਵਾਰਾਂ ਸਿਰ ਛੇ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਉਹਨਾਂ ਦੱਸਿਆ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਲ 2017 ਚ ਖੇਤ ਮਜ਼ਦੂਰਾਂ ਦੇ ਕਰਜ਼ੇ ਸਬੰਧੀ ਕੀਤੇ ਸਰਵੇਖਣ ਦੌਰਾਨ ਇਹ ਤੱਥ ਉਭਰ ਕੇ ਸਾਹਮਣੇ ਆ ਚੁੱਕੇ ਹਨ ਕਿ 84 ਫ਼ੀਸਦੀ ਮਜ਼ਦੂਰ ਪਰਿਵਾਰ ਕਰਜ਼ੇ ਦੇ ਭਾਰੀ ਬੋਝ ਹੇਠ ਦਬੇ ਹੋਏ ਹਨ। ਉਹਨਾਂ ਦੱਸਿਆ ਕਿ ਸਰਵੇ ਦੌਰਾਨ ਪ੍ਰਤੀ ਪਰਿਵਾਰ 91447 ਰੁਪਏ ਦਾ ਕਰਜ਼ਾ ਪਾਇਆ ਗਿਆ ਸੀ । ਉਹਨਾਂ ਦੱਸਿਆ ਕਿ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਚੋਂ ਸਭ ਤੋਂ ਵੱਧ ਕਰਜ਼ਾ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਹੈ ਜਿਹੜਾ ਕਿ ਆਏ ਦਿਨ ਵਧਦਾ ਜਾ ਰਿਹਾ ਹੈ। ਇਸ ਲਈ ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਨੂੰ ਸਰਕਾਰ ਵੱਲੋਂ ਮੁਆਫ਼ ਕੀਤਾ ਜਾਣਾ ਚਾਹੀਦਾ ਹੈ ਅਤੇ 12 ਘੰਟੇ ਕੰਮ ਲੈਣ ਦੇ ਮਜ਼ਦੂਰ ਵਿਰੋਧੀ ਫੈਸਲੇ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਅਮਰੀਕ ਭਾਗਸਰ, ਬੋਹੜ ਸਿੰਘ, ਰਵੀ ਸਿੰਘ, ਚੰਦ ਸਿੰਘ, ਜਸਪਾਲ ਸਿੰਘ, ਕਾਲਾ ਸਿੰਘ, ਜਰਨੈਲ ਕੌਰ, ਹਰਜਿੰਦਰ ਕੌਰ, ਦਵਿੰਦਰ ਕੌਰ ਆਦਿ ਹਾਜ਼ਰ ਸਨ।

  • Related Posts

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਨਮਦਿਨ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ; ਕੇਕ ਕੱਟ ਕੇ ਮਨਾਈਆਂ ਖੁਸ਼ੀਆਂ

    Spread the love

    Spread the loveਨਵਾਂਸ਼ਹਿਰ , 9 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਨਮਦਿਨ ਦੇ ਸ਼ੁਭ ਅਵਸਰ ‘ਤੇ ਅੱਜ ਮਲੇਰਕੋਟਲਾ ਵਿਖੇ ਇੱਕ ਵਿਸ਼ਾਲ ਖੂਨਦਾਨ…

    ਚਰਨ ਸਿੰਘ ਬਣੇ ਸਰਬਸੰਮਤੀ ਨਾਲ ਆਲ ਇੰਡੀਆ ਕੰਬਾਇਨ ਐਸੋਸ਼ੀਏਸ਼ਨ ਦੇ ਪ੍ਰਧਾਨ 

    Spread the love

    Spread the love ਨਾਭਾ,9, ਜੁਲਾਈ,(ਰਮਨ ਭਾਟੀਆ) ਆਲ ਇੰਡੀਆ ਕੰਬਾਇਨ ਐਸੋਸ਼ੀਏਸ਼ਨ ਦੀ ਅਹਿਮ ਮੀਟਿੰਗ ਵਿਸ਼ਵਕਰਮਾ ਮੰਦਿਰ ਨਾਭਾ ਵਿਖੇ ਪ੍ਰਧਾਨ ਅਵਤਾਰ ਸਿੰਘ ਨਨੜੇ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਲੰਮਾ ਸਮਾਂ ਐਸੋਸੀਏਸ਼ਨ…

    Leave a Reply

    Your email address will not be published. Required fields are marked *