ਦਸ਼ਮੇਸ਼ ਸਕੂਲ ਮਹਿਤਾ ਦੇ  ਅੱਠਵੀਂ, ਦਸਵੀਂ, ਬਾਰਵੀਂ ਕਲਾਸ ਦੇ 90% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਕੈਬਨਿਟ ਮੰਤਰੀ  ਵੱਲੋਂ ਸਨਮਾਨ।

Spread the love
ਚੌਂਕ ਮਹਿਤਾ 08 ਜੁਲਾਈ ਰਾਜਵਿੰਦਰ ਸਿੰਘ ਰੰਧਾਵਾ ਇਲਾਕੇ ਦੀ ਨਾਮਵਰ ਸੰਸਥਾ *ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ  ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਕਲਾਸ ਵਿੱਚੋਂ 90% ਤੋਂ ਉੱਪਰ ਅੰਕ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕੈਬਨਿਟ ਮੰਤਰੀ *ਸ਼੍ਰੀ ਹਰਭਜਨ ਸਿੰਘ ਈ.ਟੀ.ਓ.* ਵੱਲੋਂ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ।ਇਸ ਸ਼ਾਨਦਾਰ ਸਨਮਾਨ ਸਮਾਰੋਹ ਵਿੱਚ ਸਨਮਾਨ ਪ੍ਰਾਪਤ ਕਰਨ ਵਾਲੇ ਅੱਠਵੀਂ ਕਲਾਸ ਦੇ ਕੁੱਲ 16 ਵਿਦਿਆਰਥੀ ਹਨ। ਦਸਵੀਂ ਕਲਾਸ ਦੇ ਕੁੱਲ 12 ਵਿਦਿਆਰਥੀ ਅਤੇ ਬਾਰਵੀਂ ਕਲਾਸ: ਸਾਇੰਸ, ਕਾਮਰਸ ਅਤੇ ਆਰਟਸ ਗਰੁੱਪ ਦੇ ਕੁੱਲ 15 ਵਿਦਿਆਰਥੀ ਹਨ।ਸ.ਹਰਭਜਨ ਸਿੰਘ  ਨੇ ਬੱਚਿਆਂ ਨੂੰ ਜੀਵਨ ਵਿੱਚ ਕਾਮਯਾਬ ਹੋਣ ਲਈ ਮਿਹਨਤ ਕਰਨ ਅਤੇ ਬੁਰੀ ਸੰਗਤ ਤੋਂ ਹਮੇਸ਼ਾ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਵੀ ਸੂਬਿਆਂ  ਵਿੱਚ ਬੱਚਿਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ, ਉਹ ਸੂਬੇ ਬਹੁਤ ਤਰੱਕੀ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਸਿੱਖਿਆ ਇੱਕ ਅਜਿਹਾ ਹਥਿਆਰ ਹੈ, ਜਿਸ ਦੀ ਬਦੌਲਤ ਸਮਾਜ ਵਿੱਚ ਬਹੁਤ ਜਲਦੀ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ।”ਸ. ਹਰਭਜਨ ਸਿੰਘ ਨੇ ਇਨ੍ਹਾਂ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਉਨ੍ਹਾਂ ਦਾ ਮਾਨ-ਸਨਮਾਨ ਕਰਦਿਆਂ, ਬੱਚਿਆਂ ਨੂੰ, ਉਨ੍ਹਾਂ ਦੇ ਮਾਪਿਆਂ ਨੂੰ ਅਤੇ ਅਧਿਆਪਕਾਂ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੱਤੀ। ਸੰਸਥਾ ਦੇ ਚੇਅਰਮੈਨ ਸ. ਗੁਰਦੀਪ ਸਿੰਘ ਰੰਧਾਵਾ  ਨੇ ਵਿਦਿਆਰਥੀਆਂ ਨੂੰ ਸਨਮਾਨ ਮਿਲਣ ਤੋਂ ਬਾਅਦ, ਸਨਮਾਨਿਤ ਹੋਏ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਓਟ ਆਸਰੇ ਅਤੇ ਬੱਚਿਆਂ ਦੀ ਦਿਨ-ਰਾਤ ਦੀ ਲਗਨ ਸਦਕਾ ਹੀ ਇਹ ਪ੍ਰਾਪਤੀ ਸੰਭਵ ਹੋ ਸਕੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਹੋਰ ਜ਼ਿਆਦਾ ਮਿਹਨਤ ਕਰਨ ਅਤੇ ਇਸੇ ਤਰ੍ਹਾਂ ਨਿਰੰਤਰ ਅੱਗੇ ਵੱਧ ਕੇ ਹੋਰ ਸਨਮਾਨ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
  • Related Posts

    ਨਕਸ਼ਿਆਂ ਦੀਆਂ ਫਾਈਲਾਂ ‘ਚ ਕਥਿਤ ਕਾਲਾ ਖੇਡ ! ਸਰਕਾਰੀ ਖ਼ਜ਼ਾਨਾ ਖਾਲੀ, ਭ੍ਰਿਸ਼ਟਾਚਾਰ ਦੀਆਂ ਜੇਬਾਂ ਭਾਰੀ ? ਜੇਈ, ਲੋਕਲ ਨਕਸ਼ਾ ਨਵੀਸ ‘ਤੇ ਕਥਿਤ ਸਾਂਠ-ਗਾਂਠ ਦੇ ਦੋਸ਼; ਮੁੱਖ ਮੰਤਰੀ ਤੇ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਦੀ ਮੰਗ : ਮਨਜੀਤ ਸਿੰਘ ਬੈਂਸ

    Spread the love

    Spread the loveਜੈਤੋ, 8 ਜੁਲਾਈ (ਮਨਜੀਤ ਸਿੰਘ ਢੱਲਾ): ਨਗਰ ਕੌਂਸਲ ਜੈਤੋ ਅਧੀਨ ਆਉਂਦੀਆਂ ਕਥਿਤ ਗ਼ੈਰ-ਕਾਨੂੰਨੀ ਕਲੋਨੀਆਂ ਵਿੱਚ ਇਮਾਰਤੀ ਨਕਸ਼ੇ ਪਾਸ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ…

    “ਇੱਕ ਮਹੀਨੇ ਦਾ ਭਰੋਸਾ ਨਿਕਲਿਆ ਖੋਖਲਾ, ਪੰਜਾਬ ਭਰ ਦੇ ਸਫ਼ਾਈ ਅਤੇ ਮਿਊਂਸੀਪਲ ਕਾਮੇ ਮੁੜ ਆਰ-ਪਾਰ ਦੀ ਲੜਾਈ ਦੇ ਮੈਦਾਨ ਵਿੱਚ” ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕਰਨ ‘ਤੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ; ਹੱਕੀ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ: ਅਰੁਣ ਗਿੱਲ

    Spread the love

    Spread the love ਜਗਰਾਉਂ, 8 ਜੁਲਾਈ  (ਜਸਵਿੰਦਰ ਸਿੰਘ ਡਾਂਗੀਆ ): ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਅੰਦਰ ਮੰਗਾਂ ਦਾ ਹੱਲ ਕਰਨ ਲਈ ਦਿੱਤਾ ਗਿਆ ਭਰੋਸਾ ਪੂਰਾ ਨਾ ਹੋਣ ਕਾਰਨ ਸੂਬੇ ਦੇ…

    Leave a Reply

    Your email address will not be published. Required fields are marked *