ਜਥੇਬੰਦੀ ਦੇ ਇੱਕ ਦੋਸਤ ਵੱਲੋਂ ਬਲੱਡ ਦਾਨ ਕੀਤਾ ਅਤੇ ਜਨਰਲ ਬਾਡੀ ਮੀਟਿੰਗ ਆਯੋਜਿਤ : ਚੇਅਰਮੈਨ

Spread the love
ਸ਼੍ਰੀ ਮੁਕਤਸਰ ਸਾਹਿਬ, 10 ਅਗਸਤ (ਪੱਤਰ ਪ੍ਰੇਰਕ)ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਜੋ ਕਿ ਆਪਣੇ ਕਾਰਜ ਦੇ ਨਾਲ ਨਾਲ ਲੋਕ ਭਲਾਈ ਦੇ ਕਾਰਜਾਂ ਨੂੰ ਵੀ ਸਦਾ ਸਮਰਪਿਤ ਰਹਿੰਦੀ ਹੈ, ਉਸ ਕਾਰਜ ਨੂੰ ਅੱਗੇ ਤੋਰਦਿਆਂ ਅੱਜ ਸੀਨੀਅਰ ਮੈਂਬਰ ਰਜਿੰਦਰ ਸਿੰਘ ਵੱਲੋਂ ਇੱਕ ਯੂਨਿਟ ਬਲੱਡ ਦਾਨ ਕਰਕੇ ਮਾਨਵਤਾ ਦੀ ਭਲਾਈ ਲਈ ਅਹਿਮ ਯੋਗਦਾਨ ਪਾਇਆ ਹੈ ਜੋ ਕਿ ਕਿਸੇ ਜਰੂਰਤ ਮੰਦ ਨੂੰ ਉਸ ਦੀ ਕੀਮਤੀ ਜਾਨ ਬਚਾਉਣ ਚ ਸਹਾਈ ਹੋਵੇਗਾ।ਇਸ ਤੋਂ ਕੁੱਝ ਦਿਨ ਪਹਿਲਾਂ ਵੀ ਜਥੇਬੰਦੀ ਦੇ ਦੋਸਤਾਂ ਵੱਲੋ ਸਾਵਣ ਮਹੀਨੇ ਦੇ ਮੱਦੇਨਜ਼ਰ ਪੁੱਡਾ ਕਲੋਨੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੌਦੇ ਵੀ ਲਗਾਏ ਗਏ ਹਨ ਤੇ ਓਨਾਂ ਦੀ ਸਾਂਭ ਸੰਭਾਲ ਲਈ ਵੀ ਹਮੇਸ਼ਾ ਦੋਸਤ ਦੇਖ ਭਾਲ ਕਰਦੇ ਹਨ।ਅੱਜ ਹੀ ਮਹੀਨਾ ਵਾਰ ਜਨਰਲ ਬਾਡੀ ਦੀ ਮੀਟਿੰਗ ਵਿੱਚ ਇੱਕ ਸਮਾਜ ਸੇਵਕ ਨੂੰ ਸਨਮਾਨਿਤ ਵੀ ਕੀਤਾ ਜਾਣਾ ਸੀ ਪਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਪਏ ਭਾਰੀ ਮੀਂਹ ਕਾਰਨ ਸਾਰੇ ਸ਼ਹਿਰ ਵਿਚ ਪਾਣੀ ਖੜਾ ਹੋਣ ਕਾਰਨ ਇਹ ਕਾਰਜ ਅਧੂਰਾ ਰਹਿ ਗਿਆ ਪਰ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਪ੍ਰਕਾਸ਼ ਸਿੰਘ ਚੜੇਵਾਣ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪ੍ਰਧਾਨ ਪ੍ਰਕਾਸ਼ ਸਿੰਘ ਚੜੇਵਾਣ, ਵਾਈਸ ਪ੍ਰਧਾਨ ਹਰਬੰਸ ਸਿੰਘ, ਔਰਗੇਨਾਈਜਰ ਜਸਵਿੰਦਰ ਸਿੰਘ ਰਾਜੂ ਸੀ ਆਈ ਡੀ, ਰਜਿੰਦਰ ਸਿੰਘ, ਕਾਲਾ ਸਿੰਘ ਦੋਵੇਂ ਸੀਨੀਅਰ ਸਲਾਹਕਾਰ, ਨਿਰਮਲ ਸਿੰਘ, ਪ੍ਰੇਮ ਪਾਲ, ਪਾਲਾ, ਜਗਦੇਵ ਸਿੰਘ, ਭਿੰਦਾ ਤੇ ਜੱਸੀ ਐਂਬੂਲੈਂਸ ਵਾਲਾ ਹਾਜਰ ਸਨ। ਬਲੱਡ ਦੇਣ ਸਮੇਂ ਵੀ ਪ੍ਰਧਾਨ ਪ੍ਰਕਾਸ਼ ਸਿੰਘ ਚੜੇਵਾਣ, ਵਾਈਸ ਪ੍ਰਧਾਨ ਹਰਬੰਸ ਸਿੰਘ, ਕੁਆਰਡੀਨੇਟਰ ਜਸਵਿੰਦਰ ਸਿੰਘ ਰਾਜੂ ਸੀ ਆਈ ਡੀ, ਕਾਲਾ ਸਿੰਘ ਅਤੇ ਰਮੇਸ਼ ਕੁਮਾਰ ਹਾਜਰ ਸਨ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *