*ਜਿੱਥੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਅੱਜ ਪੀਜੀਆਈ ਵਰਗੇ ਹਸਪਤਾਲਾਂ ਦੀ ਲੋੜ ਹੈ ਉੱਥੇ ਮਹੱਲਾ ਕਲੀਨਿਕਾਂ ਨਾਲ ਸਿਹਤ ਕ੍ਰਾਂਤੀ ਕਿਵੇਂ ਆ ਸਕਦੀ ਹੈ? : ਭਾਰਤੀ* 

Spread the love
ਖੰਨਾ, 09 ਜੁਲਾਈ (ਕੁਲਵਿੰਦਰ ਕੌਰ) ਪੰਜਾਬ ਦੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਦੋ ਸਾਲ ਪਹਿਲਾਂ ਕਹਿ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਰੋਜ਼ਾਨਾ 105 ਮੌਤਾਂ ਕੈਂਸਰ ਕਰਕੇ ਹੁੰਦੀਆਂ ਹਨ ਅਤੇ ਪੰਜਾਬ ਦਾ ਖਾਸ ਤੌਰ ਤੇ ਮਾਲਵਾ ਬੈਲਟ ਦੇ ਕਾਫੀ ਸਾਰੇ ਜ਼ਿਲ੍ਹੇ ਬੜੀ ਤੇਜ਼ੀ ਨਾਲ ਕੈਂਸਰ ਦੀ ਚਪੇਟ ਵਿੱਚ ਆ ਰਹੇ ਹਨ ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ ਅੱਜ ਜਰੂਰਤ ਪੰਜਾਬ ਦੇ ਹਰ ਜਿਲੇ ਵਿੱਚ ਕੈਂਸਰ ਦਾ ਇਲਾਜ ਕਰਨ ਯੋਗ ਅਤੇ ਪੀਜੀਆਈ ਵਰਗੇ ਹਸਪਤਾਲਾਂ ਦੀ ਲੋੜ ਹੈ ਫਿਰ ਮਹੱਲਾ ਕਲੀਨਿਕ ਬਣਾ ਕੇ ਸਿਹਤ ਕ੍ਰਾਂਤੀ ਕਿਵੇਂ ਆ ਸਕਦੀ ਹੈ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤ ਸਿੰਘ ਭਾਰਤੀ ਆਗੂ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਕੀਤਾ। ਪੰਜਾਬ ਦੇ 10 ਹਜਾਰ ਤੋਂ ਵੱਧ ਪਿੰਡ ਕੈਂਸਰ ਫੈਲਾਉਣ ਵਾਲੇ ਦੂਸ਼ਿਤ ਪਾਣੀ ਦੀ ਚਪੇਟ ਵਿੱਚ ਹਨ ਇਹ ਖਬਰਾਂ ਮੀਡੀਆ ਵਿੱਚ ਪਹਿਲਾਂ ਵੀ ਆ ਚੁੱਕੀਆਂ ਹਨ। ਪੰਜਾਬ ਦੇ ਵਿੱਚ ਫੈਲ ਰਹੀਆਂ ਬਿਮਾਰੀਆਂ ਲਈ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਯੋਗ ਬਰਾਬਰ ਅਤਿ ਆਧੁਨਿਕ ਇਲਾਜ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ ਉਪਲਬਧ ਨਹੀਂ ਹਨ ਉੱਪਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਡਗਮਜੇ ਮਾਰ ਰਹੀ ਹੈ ਕਿ ਪੰਜਾਬ ਵਿੱਚ ਸਿਹਤ ਕ੍ਰਾਂਤੀ ਆ ਗਈ ਹੈ। ਹਸਪਤਾਲਾਂ ਵਿੱਚ ਸਫਾਈ ਕਰਮਚਾਰੀ ਆਊਟਸੋਰਸਿੰਗ ਹਨ ਜਿਨਾਂ ਨੂੰ ਹਲੇ ਤੱਕ ਪੱਕੀ ਨੌਕਰੀ ਨਹੀਂ ਦਿੱਤੀ ਗਈ ਡਾਕਟਰ ਅਤੇ ਬਾਕੀ ਦਾ ਸਟਾਫ ਵੀ ਹਸਪਤਾਲਾਂ ਵਿੱਚ ਪੂਰੀ ਤਰ੍ਹਾਂ ਉਪਲਬਧ ਨਹੀਂ ਹੈ। ਪੰਜਾਬ ਸਰਕਾਰ ਜਿਸ ਹਿਸਾਬ ਨਾਲ ਕਰਜ਼ਾ ਚੱਕ ਰਹੀ ਹੈ ਉਸ ਕਰਜੇ ਦਾ ਵਧੇਰੇ ਹਿੱਸਾ ਸਿਹਤ ਅਤੇ ਸਿੱਖਿਆ ਕ੍ਰਾਂਤੀ ਉੱਪਰ ਨਹੀਂ ਲਗਾਇਆ ਜਾ ਰਿਹਾ ਬਲਕਿ ਗਰੀਬ ਲੋਕਾਂ ਨੂੰ ਛੋਟੇ ਛੋਟੇ ਲਾਲਚ ਦੇ ਕੇ ਵੋਟਾਂ ਬਟੋਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਜਦੋਂ ਰਜਿੰਦਰਾ ਅਤੇ ਪੀਜੀਆਈ ਵਰਗੇ ਹਸਪਤਾਲਾਂ ਵਿੱਚ ਦੂਜੇ ਹਸਪਤਾਲਾਂ ਤੋਂ ਰੈਫਰ ਹੋਇਆ ਨਾਜ਼ੁਕ ਹਾਲਤ ਵਿੱਚ ਮਰੀਜ਼ ਪੁੱਜਦਾ ਹੈ ਤਾਂ ਕਾਫੀ ਖੱਜਲ ਖਵਾਰੀ ਹੁੰਦੀ ਹੈ ਕਿਉਂਕਿ ਉੱਥੇ ਪਹਿਲਾਂ ਹੀ ਗੰਭੀਰ ਹਾਲਾਤ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਭੀੜ ਲੱਗੀ ਹੋਈ ਹੈ ਪੰਜਾਬ ਸਰਕਾਰ ਨੂੰ ਫੋਕੇ ਦਾਅਵੇ ਛੱਡ ਕੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਤੇ ਆਪਣੇ ਹੀ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਦੇ ਦਾਅਵੇ ਤੇ ਪੰਜਾਬ ਭਰ ਵਿੱਚ ਸਰਵੇ ਕਰਵਾ ਲੈਣਾ ਚਾਹੀਦਾ ਹੈ ਜਿਸ ਨਾਲ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ ਅਤੇ ਸਰਕਾਰਾਂ ਦੇ ਆਪਣੇ ਹੀ ਦਾਅਵਿਆਂ ਦੀ ਫੂਕ ਆਪਣੇ ਆਪ ਨਿਕਲ ਜਾਏਗੀ। ਭਾਰਤੀ ਨੇ ਆਖਿਆ ਕਿ ਸਾਡੇ ਨੇਤਾ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੇ ਸਾਫ ਕਹਿ ਦਿੱਤਾ ਹੈ ਕਿ ਜਿੱਥੇ ਵੀ ਸਾਡੀ ਸਰਕਾਰ ਆਏਗੀ ਤਾਂ ਅਸੀਂ ਸਭ ਤੋਂ ਵੱਧ ਸਿੱਖਿਆ ਅਤੇ ਸਿਹਤ ਤੇ ਕੰਮ ਕਰਾਂਗੇ ਇਸ ਲਈ ਇਹੋ ਜਿਹੀ ਨੀਅਤ ਅਤੇ ਨੀਤੀ ਅਮਲ ਵਿੱਚ ਲਿਆਉਣ ਲਈ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੂੰ ਲੋਕਾਂ ਨੂੰ ਮਜਬੂਤ ਕਰਨ ਲਈ ਲੱਗ ਜਾਣਾ ਚਾਹੀਦਾ ਹੈ। ਭਾਰਤੀ ਨੇ ਆਖਿਆ ਕਿ ਪੰਜਾਬ ਦੇ ਵਿੱਚ ਪ੍ਰਾਈਵੇਟ ਲਿਮਿਟਡ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਕਾਮਿਆਂ ਨੂੰ ਦਿੱਤੀ ਜਾਂਦੀ ਈਐਸਆਈ ਬੀਮੇ ਦੀ ਸਹੂਲਤ ਵਰਗੀ ਯੋਜਨਾ ਪੰਜਾਬ ਦੇ ਜਿਸ ਵਿੱਚ ਗਰੀਬ ਮਜ਼ਦੂਰ ਦਿਹਾੜੀਦਾਰ ਕਾਮੇ ਜੋ ਲੋਕਾਂ ਦੇ ਘਰਾਂ ਚ ਜਾਂ ਠੇਕਾ ਲੈ ਕੇ ਕਰਦੇ ਹਨ,ਫੱਕ ਦੀਆਂ ਗੱਡੀਆਂ ਭਰਦੇ ਹਨ,ਆਟੋ ਚਲਾਉਣ ਵਾਲੇ, ਰੇੜੀ ਫੜੀ ਵਾਲੇ ਆਦਿ ਨੂੰ ਰਜਿਸਟਰਡ ਕਰਕੇ ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਅਨਲਿਮਿਟਡ ਮੁਫ਼ਤ ਇਲਾਜ ਕਰਾਉਣ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਨਾਲ ਹੀ ਇਹਨਾਂ ਮਜ਼ਦੂਰਾਂ-ਕਾਮਿਆਂ ਨੂੰ ਬਿਮਾਰੀਆਂ ਕਾਰਨ ਖੱਜ਼ਲ ਹੋਣ ਕਾਰਨ ਮਜ਼ਦੂਰੀ ਅਤੇ ਮਿਹਨਤ ਦਾ ਖਰਚਾ ਵੀ ਜਰੂਰਤਮੰਦ ਮਜ਼ਦੂਰਾਂ ਕਾਮਿਆਂ ਨੂੰ ਸਰਕਾਰ ਵੱਲੋ ਦੇਣਾ ਚਾਹੀਦਾ ਹੈ ਤਦ ਹੀ ਸਿਹਤ ਕ੍ਰਾਂਤੀ ਨੂੰ ਜਾਇਜ਼ ਮੰਨਿਆ ਜਾਏਗਾ ਵਰਨਾ ਫੋਕੀ ਇਸ਼ਤਿਆਰਬਾਜ਼ੀ ਦਾ ਜਾਂ ਝੂਠ ਦਾ ਰੌਲਾ ਪਾਉਣਾ ਗਲਤ ਹੀ ਸਮਝਿਆ ਜਾਏਗਾ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਇਸ ਝੂਠ ਦਾ ਪਰਦਾ ਫਾਸ਼ ਕਰੇਗੀ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *