ਮੱਖੂ ਅਤੇ ਫਿਰੋਜ਼ਪੁਰ ਵਿਖੇ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ 600 ਕਿਲੋ ਖਰਾਬ ਖੋਆ ਤੇ ਮਿਠਾਈਆਂ ਨਸ਼ਟ, 120 ਕਿਲੋ ਪਤੀਸਾ ਸੀਲ।

Spread the love
ਫਿਰੋਜ਼ਪੁਰ, 18 ਅਗਸਤ (ਅਸ਼ੋਕ ਭਾਰਦਵਾਜ)ਸਿਹਤ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਫਿਰੋਜ਼ਪੁਰ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੇ ਹੁਕਮਾਂ ਅਨੁਸਾਰ ਫੂਡ ਸੇਫਟੀ ਵਿਭਾਗ ਵੱਲੋਂ ਅੱਜ ਮੱਖੂ ਅਤੇ ਫਿਰੋਜ਼ਪੁਰ ਵਿਖੇ ਵੱਖ-ਵੱਖ ਖਾਣ-ਪੀਣ ਦੀਆਂ ਦੁਕਾਨਾਂ (ਫੂਡ ਬਿਜ਼ਨਸ ਪ੍ਰੀਮਿਸਿਜ਼) ‘ਤੇ ਵੱਡੀ ਇਨਫੋਰਸਮੈਂਟ ਕਾਰਵਾਈ ਕੀਤੀ ਗਈ। ਕਾਰਵਾਈ ਦੌਰਾਨ ਮੱਖੂ ਵਿਖੇ ਇੱਕ ਬੀਕਾਨੇਰ ਸ਼ਾਪ/ਵਰਕਸ਼ਾਪ ਦੀ ਚੈਕਿੰਗ ਕੀਤੀ ਗਈ, ਜਿੱਥੇ ਰਾਜਸਥਾਨ ਤੋਂ ਲਿਆਂਦਾ ਗਿਆ ਸ਼ੱਕੀ ਖੋਆ ਪਾਇਆ ਗਿਆ। ਮੌਕੇ ‘ਤੇ ਲਗਭਗ 300 ਕਿਲੋਗ੍ਰਾਮ ਖੋਆ ਬਹਤ ਹੀ ਗੰਦੀ ਸਥਿਤੀ ਵਿੱਚ ਰੱਖਿਆ ਹੋਇਆ ਸੀ ਅਤੇ ਉਸ ਵਿੱਚੋਂ ਬਦਬੂ ਆ ਰਹੀ ਸੀ। ਖੋਏ ਦੇ ਅਸੁਰੱਖਿਅਤ ਹੋਣ ਕਾਰਨ ਇਸ ਦੇ ਸੈਂਪਲ ਲਏ ਗਏ ਅਤੇ ਬਾਕੀ ਸਾਰਾ ਮਾਲ ਮਨੁੱਖੀ ਖਪਤ ਲਈ ਅਣਉਚਿਤ ਸਮਝਦਿਆਂ ਨਿਯਮਾਂ ਅਨੁਸਾਰ ਮੌਕੇ ‘ਤੇ ਹੀ ਨਸ਼ਟ ਕਰਵਾਇਆ ਗਿਆ। ਇਸੇ ਦੁਕਾਨ ਤੋਂ ਕੀੜਿਆਂ ਤੋਂ ਪ੍ਰਭਾਵਿਤ ਲਗਭਗ 300 ਕਿਲੋਗ੍ਰਾਮ ਹੋਰ ਮਿਠਾਈਆਂ (ਜਿਨ੍ਹਾਂ ਵਿੱਚ ਰਸਗੁੱਲੇ ਵੀ ਸ਼ਾਮਲ ਸਨ) ਨੂੰ ਵੀ ਨਸ਼ਟ ਕਰਵਾਇਆ ਗਿਆ। ਸਬੰਧਤ ਦੁਕਾਨਦਾਰ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿਖੇ ‘ਬਾਲਾ ਜੀ ਸਵੀਟਸ’ ਦੀ ਚੈਕਿੰਗ ਦੌਰਾਨ ਮੋਗਾ ਤੋਂ ਆ ਰਹੇ ਲਗਭਗ 120 ਕਿਲੋਗ੍ਰਾਮ ਪਤੀਸੇ ਨੂੰ ਸ਼ੱਕ ਦੇ ਆਧਾਰ ‘ਤੇ ਸੀਲ ਕਰਕੇ ਇਸ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਦੁਕਾਨ ਵਿੱਚ ਸਫਾਈ ਦੀਆਂ ਕਮੀਆਂ ਪਾਏ ਜਾਣ ‘ਤੇ ਮਾਲਕ ਨੂੰ ਤੁਰੰਤ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਕਰਨ ਅਤੇ ਸਟਾਫ ਨੂੰ ‘Food Safety Training’ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ।ਫੂਡ ਸੇਫਟੀ ਅਫਸਰ ਅਭਿਨਵ ਕੁਮਾਰ ਨੇ ਸਪਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ “ਸਾਫ਼ ਖਾਓ, ਸਿਹਤਮੰਦ ਰਹੋ” ਦਾ ਨਾਅਰਾ ਅਪਣਾਉਣ ਅਤੇ ਕੇਵਲ FSSAI ਲਾਇਸੈਂਸ/ਰਜਿਸਟ੍ਰੇਸ਼ਨ ਵਾਲੀਆਂ ਦੁਕਾਨਾਂ ਤੋਂ ਹੀ ਸਾਮਾਨ ਖਰੀਦਣ। ਕਿਸੇ ਵੀ ਸ਼ੱਕੀ ਖਾਧ ਪਦਾਰਥ ਦੀ ਜਾਣਕਾਰੀ ਤੁਰੰਤ ਫੂਡ ਸੇਫਟੀ ਵਿਭਾਗ ਨੂੰ ਦਿੱਤੀ ਜਾਵੇ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *