ਜੈਤੋ, 20 ਜੁਲਾਈ (ਮਨਜੀਤ ਢੱਲਾ) :=ਸਮਾਜ ਸੇਵਾ ਨੂੰ ਸਮਰਪਿਤ ਲਾਇਨਜ਼ ਕਲੱਬ ਜੈਤੋ ਰਾਇਲ ਅਤੇ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਸਾਂਝੇ ਉਪਰਾਲੇ ਨਾਲ ਲਾਇਨ ਆਈ ਕੇਅਰ ਸੈਂਟਰ, ਜੈਤੋ ਵਿਖੇ ਮੁਫ਼ਤ ਅੱਖਾਂ ਅਤੇ ਆਮ ਸਿਹਤ ਜਾਂਚ ਕੈਂਪ ਦਾ ਸਫ਼ਲ ਆਯੋਜਨ ਕੀਤਾ ਗਿਆ। ਰੀਜਨ ਚੇਅਰਪਰਸਨ ਲਾਇਨ ਵਿਕੇਸ਼ ਕਾਂਸਲ ਅਤੇ ਉਨ੍ਹਾਂ ਦੀ ਧਰਮਪਤਨੀ ਮਮਤਾ ਕਾਂਸਲ ਦੇ ਵਿਆਹ ਦੀ ਵਰ੍ਹੇਗੰਢ ਨੂੰ ਸਮਾਜ ਸੇਵਾ ਨਾਲ ਜੋੜਦਿਆਂ ਲਗਾਏ ਗਏ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਾਭ ਉਠਾਇਆ। ਕੈਂਪ ਦੌਰਾਨ 118 ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਗਈ, ਜਦਕਿ 23 ਲੋੜਵੰਦ ਮਰੀਜ਼ਾਂ ਦੇ ਮੋਤੀਆਬਿੰਦ ਦੇ ਆਪਰੇਸ਼ਨ ਵੀ ਪੂਰੀ ਤਰ੍ਹਾਂ ਮੁਫ਼ਤ ਕਰਵਾਏ ਜਾਣਗੇ।ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਮਲਟੀਪਲ ਕੌਂਸਲ ਚੇਅਰਮੈਨ ਲਾਇਨ ਰਵਿੰਦਰ ਸੱਗਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਲਾਇਨ ਆਈ ਕੇਅਰ ਸੈਂਟਰ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਅਤੇ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਇਸ ਉਪਰੰਤ ਲਾਇਨਜ਼ ਕਲੱਬ ਜੈਤੋ ਰਾਇਲ ਦੇ ਪ੍ਰਧਾਨ ਲਾਇਨ ਮਨੀਸ਼ ਰੋਮਾਣਾ, ਜ਼ੋਨ ਚੇਅਰਮੈਨ ਲਾਇਨ ਸੰਦੀਪ ਜਿੰਦਲ ਅਤੇ ਹੋਰ ਮੈਂਬਰਾਂ ਨੇ ਕੇਕ ਕੱਟ ਕੇ ਰੀਜਨ ਚੇਅਰਪਰਸਨ ਲਾਇਨ ਵਿਕੇਸ਼ ਕਾਂਸਲ ਅਤੇ ਮਮਤਾ ਕਾਂਸਲ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਦਿਲੋਂ ਵਧਾਈਆਂ ਦਿੱਤੀਆਂ।ਪ੍ਰੋਜੈਕਟ ਚੇਅਰਮੈਨ ਲਾਇਨ ਨਰੇਸ਼ ਮਿੱਤਲ, ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪੀ.ਆਰ.ਓ. ਸੰਜੀਵ ਸ਼ਰਮਾ ‘ਟੀਨੂ’ ਅਤੇ ਲਾਇਨਜ਼ ਕਲੱਬ ਜੈਤੋ ਰਾਇਲ ਦੇ ਪੀ.ਆਰ.ਓ. ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਅੱਖਾਂ ਦੇ ਰੋਗਾਂ ਦੀ ਮਾਹਿਰ ਡਾ. ਆਕ੍ਰਿਤੀ ਸਿੰਗਲਾ, ਦੰਦਾਂ ਦੇ ਰੋਗ ਵਿਸ਼ੇਸ਼ਗਿਆ ਡਾ. ਅਮਨਦੀਪ, ਹੋਮਿਓਪੈਥੀ ਵਿਸ਼ੇਸ਼ਗਿਆ ਡਾ. ਆਰਜ਼ੂ ਜਿੰਦਲ ਅਤੇ ਫਿਜ਼ਿਓਥੈਰੇਪਿਸਟ ਡਾ. ਖੁਸ਼ੀ ਮਿੱਤਲ ਨੇ ਆਪਣੀਆਂ ਮਾਹਿਰ ਸੇਵਾਵਾਂ ਪ੍ਰਦਾਨ ਕੀਤੀਆਂ। ਡਾਕਟਰਾਂ ਨੇ ਮਰੀਜ਼ਾਂ ਦੀ ਸਿਹਤ ਜਾਂਚ ਕਰਕੇ ਲੋੜ ਅਨੁਸਾਰ ਇਲਾਜ ਅਤੇ ਸਿਹਤ ਸੰਬੰਧੀ ਸਲਾਹ ਵੀ ਦਿੱਤੀ।ਆਯੋਜਕਾਂ ਨੇ ਦੱਸਿਆ ਕਿ ਕੈਂਪ ਵਿੱਚ ਜਾਂਚ ਦੌਰਾਨ 23 ਅਜਿਹੇ ਮਰੀਜ਼ਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਨੂੰ ਮੋਤੀਆਬਿੰਦ ਦੀ ਸਰਜਰੀ ਦੀ ਲੋੜ ਹੈ। ਇਨ੍ਹਾਂ ਸਾਰੇ ਮਰੀਜ਼ਾਂ ਦੇ ਆਪਰੇਸ਼ਨ ਲਾਇਨ ਆਈ ਕੇਅਰ ਸੈਂਟਰ ਵੱਲੋਂ ਪੂਰੀ ਤਰ੍ਹਾਂ ਮੁਫ਼ਤ ਕਰਵਾਏ ਜਾਣਗੇ, ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਨੂੰ ਬਿਹਤਰ ਇਲਾਜ ਦੀ ਸਹੂਲਤ ਮਿਲ ਸਕੇ।ਇਸ ਮੌਕੇ ਰੀਜਨ ਚੇਅਰਪਰਸਨ ਲਾਇਨ ਵਿਕੇਸ਼ ਕਾਂਸਲ, ਜ਼ੋਨ ਚੇਅਰਮੈਨ ਲਾਇਨ ਸੰਦੀਪ ਜਿੰਦਲ, ਲਾਇਨਜ਼ ਕਲੱਬ ਜੈਤੋ ਰਾਇਲ ਦੇ ਪ੍ਰਧਾਨ ਮਨੀਸ਼ ਰੋਮਾਣਾ, ਸਕੱਤਰ ਪੰਕਜ ਸਿੰਗਲਾ, ਖ਼ਜ਼ਾਨਚੀ ਰਾਜੀਵ ਕਟਾਰੀਆ, ਪੀ.ਆਰ.ਓ. ਪ੍ਰੀਤਪਾਲ ਸਿੰਘ, ਰੀਜਨ ਸਕੱਤਰ ਧਰਮਿੰਦਰ ਗਰਗ, ਰੀਜਨ ਕੋਆਰਡੀਨੇਟਰ ਜਗਦੀਸ਼ ਢਿੱਲੋਂ, ਮੰਨੂੰ ਜਿੰਦਲ, ਸੁਖਵਿੰਦਰ ਗਰਗ, ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਸਕੱਤਰ ਮਨੂ ਵਰਮਾ, ਖ਼ਜ਼ਾਨਚੀ ਜੀਵਨ ਗਰਗ ‘ਰਿੰਕੂ’, ਉਪ ਪ੍ਰਧਾਨ ਸ਼ਿਵ ਬਾਂਸਲ, ਪੀ.ਆਰ.ਓ. ਸੰਜੀਵ ਸ਼ਰਮਾ ‘ਟੀਨੂ’, ਸਾਬਕਾ ਪ੍ਰਧਾਨ ਕੁਲਭੂਸ਼ਣ ਮਹੇਸ਼ਵਰੀ, ਭੂਸ਼ਣ ਰੋਮਾਣਾ, ਪਰਵੀਨ ਜੈਨ, ਨਰੇਸ਼ ਗਰਗ, ਪੁਰਸ਼ੋਤਮ ਸਿੰਗਲਾ, ਮਨੇਸ਼ ਗੋਇਲ ‘ਮੰਨੂ’, ਮਨੀਸ਼ ਗਰਗ, ਪ੍ਰਦੀਪ ਗਰਗ, ਨੀਰਜ ਮਹੇਸ਼ਵਰੀ, ਰਮੇਸ਼ ਵਰਮਾ, ਭੁਵੇਸ਼ ਜਿੰਦਲ, ਨਿਤੇਸ਼ ਮਹੇਸ਼ਵਰੀ, ਰਮਨ ਸਿੰਗਲਾ ਸਮੇਤ ਲਾਇਨਜ਼ ਕਲੱਬ ਜੈਤੋ ਰਾਇਲ, ਲਾਇਨਜ਼ ਕਲੱਬ ਜੈਤੋ ਗੰਗਸਰ ਅਤੇ ਲਾਇਨਜ਼ ਕਲੱਬ ਜੈਤੋ ਗੁੱਡਵਿਲ ਦੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ। ਇਸ ਮੌਕੇ ਕਲੱਬ ਆਗੂਆਂ ਅਤੇ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਲੋਕ-ਭਲਾਈ ਦੇ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ।