20 ਤੋਂ 25 ਜੁਲਾਈ ਤੱਕ ਚੱਲ ਰਹੀ ਹੈ ਖਸਰਾ-ਰੁਬੈਲਾ ਟੀਕਾਕਰਨ ਦੀ ਵਿਸ਼ੇਸ਼ ਮੁਹਿੰਮ: ਡਾ. ਲਖਬੀਰ ਕੌਰ-

Spread the love
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (ਮਨਜੀਤ ਸਿੱਧੂ)- ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 20 ਤੋਂ 25 ਜੁਲਾਈ 2026 ਤੱਕ ਖਸਰਾ-ਰੁਬੈਲਾ (ਐਮ.ਆਰ.) ਟੀਕਾਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਕਾਰਜਕਾਰੀ ਸਿਵਲ ਸਰਜਨ ਡਾ. ਲਖਬੀਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ 9 ਮਹੀਨੇ ਤੋਂ 5 ਸਾਲ ਤੱਕ ਦੇ ਉਹਨਾਂ ਬੱਚਿਆਂ ਨੂੰ ਐਮ.ਆਰ. ਦਾ ਟੀਕਾ ਲਗਾਉਣਾ ਹੈ, ਜੋ ਕਿਸੇ ਕਾਰਨ ਨਿਯਮਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਖਸਰਾ ਅਤੇ ਰੁਬੈਲਾ ਬਹੁਤ ਛੂਤ ਦੀਆਂ ਬਿਮਾਰੀਆਂ ਹਨ ਅਤੇ ਇਨ੍ਹਾਂ ਤੋਂ ਬਚਾਅ ਲਈ ਸਮੇਂ ਸਿਰ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਤਰੀਕਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ, ਸ਼ਹਿਰੀ ਖੇਤਰਾਂ, ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਸਰਵੇ ਕਰਕੇ ਰਹਿ ਗਏ ਬੱਚਿਆਂ ਦੀ ਪਛਾਣ ਕਰ ਰਹੀਆਂ ਹਨ ਅਤੇ ਘਰ-ਘਰ ਜਾ ਕੇ ਜਾਂ ਵਿਸ਼ੇਸ਼ ਕੈਂਪਾਂ ਰਾਹੀਂ ਟੀਕਾਕਰਨ ਕਰ ਰਹੀਆਂ ਹਨ। ਡਾ. ਲਖਬੀਰ ਕੌਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ, ਕਿਉਂਕਿ ਐਮ.ਆਰ. ਦਾ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਮਾਣਿਤ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨ ਅਤੇ ਯੋਗ ਬੱਚਿਆਂ ਦਾ ਟੀਕਾਕਰਨ ਲਾਜ਼ਮੀ ਕਰਵਾਉਣ ਦੀ ਅਪੀਲ ਕੀਤੀ, ਤਾਂ ਜੋ ਖਸਰਾ ਅਤੇ ਰੁਬੈਲਾ ਦੇ ਖਾਤਮੇ ਦੇ ਟੀਚੇ ਨੂੰ ਸਫਲ ਬਣਾਇਆ ਜਾ ਸਕੇ।
  • Related Posts

    ਸਮੂਹ ਨਗਰ ਕੌਂਸਲਾਂ ਵਿੱਚ ਤੁਰੰਤ ਸਫ਼ਾਈ ਯਕੀਨੀ ਬਣਾਈ ਜਾਵੇ-ਡਿਪਟੀ ਕਮਿਸ਼ਨਰ ਫਿਰੋਜਪੁਰ

    Spread the love

    Spread the love ਫਿਰੋਜ਼ਪੁਰ, 23 ਜੁਲਾਈ (ਅਸ਼ੋਕ ਭਾਰਦਵਾਜ)-ਨਗਰ ਕੌਂਸਲਾਂ ਫਿਰੋਜ਼ਪੁਰ/ਜ਼ੀਰਾ/ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ/ਮੱਖੂ/ਮੱਲਾਂਵਾਲਾ/ਤਲਵੰਡੀ ਭਾਈ/ਮੁੱਦਕੀ ਦੇ ਅਧਿਕਾਰ ਖੇਤਰ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਨਿਯਮਤ ਸਫਾਈ ਅਤੇ ਠੋਸ…

    ਝਾੜੂ ਰੁਕੀ ਤਾਂ ਸ਼ਹਿਰ ਰੋਇਆ; ਹੱਕਾਂ ਦੀ ਜੰਗ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਬਰਨਾਲਾ ‘ਚ ਸਫ਼ਾਈ ਕਾਮਿਆਂ ‘ਤੇ ਪੁਲਿਸ ਵੱਲੋਂ ਬਲ ਪ੍ਰਯੋਗ ਦੇ ਦੋਸ਼; ਜ਼ਖ਼ਮੀ ਮਜ਼ਦੂਰਾਂ ਦੇ ਹੱਕ ‘ਚ ਜੈਤੋ ਦੀਆਂ ਸੜਕਾਂ ‘ਤੇ ਫੁੱਟਿਆ ਰੋਸ

    Spread the love

    Spread the love ਜੈਤੋ, 23 ਜੁਲਾਈ (ਮਨਜੀਤ ਸਿੰਘ ਢੱਲਾ):=ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਹੜਤਾਲ ਬੁੱਧਵਾਰ ਨੂੰ ਜੈਤੋ ਵਿੱਚ…

    Leave a Reply

    Your email address will not be published. Required fields are marked *