ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਛੀਨਾ ਵੱਲੋਂ ਉਸਾਰੀ ਅਧੀਨ ਹੈਲਥ ਸੈਂਟਰਾਂ ਦੀ ਕੀਤੀ ਜਾਂਚ 

Spread the love
ਅੰਮ੍ਰਿਤਸਰ13  ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )   ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰ ਗੁਰਸ਼ਰਨ ਸਿੰਘ ਛੀਨਾ ਵੱਲੋਂ ਜਿਲਾ ਅੰਮ੍ਰਿਤਸਰ ਵਿਖੇ, ਉਸਾਰੀ ਅਧੀਨ ਹੈਲਥ ਸੈਂਟਰਾਂ ਦੀਆ ਬਿਲਡਿੰਗਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ, ਪੀ.ਡਬਲਯੂ.ਡੀ., ਪੰਚਾਇਤੀ ਰਾਜ ਅਤੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਸ਼ਾਮਿਲ ਸਨ। ਇਸ ਮੌਕੇ ਤੇ ਉਹਨਾਂ ਨੇ ਆਖਿਆ ਕਿ ਜਿਲਾ ਅੰਮ੍ਰਿਤਸਰ ਵਿਖੇ ਬਹੁਤ ਸਾਰੇ ਹੈਲਥ ਐਂਡ ਵੈਲਨੈਸ ਸੈਂਟਰ ਅਤੇ ਆਮ ਆਦਮੀ ਕਲੀਨਿਕ ਉਸਾਰੀ ਅਧੀਨ ਹਨ, ਜਿਨਾਂ ਨੂੰ ਜਲਦ ਹੀ ਮੁਕੰਮਲ ਕਰਕੇ ਆਮ ਲੋਕਾਂ ਦੇ ਆਮ ਲੋਕਾਂ ਦੇ ਸਬੂਰਦ ਕੀਤਾ ਜਾਵੇਗਾ ਤਾਂ ਜੋ ਸਿਹਤ ਸਹੂਲਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਸਕੇ। ਉਹਨਾਂ ਆਖਿਆ ਕਿ ਆਮ ਆਦਮੀ ਸਰਕਾਰ ਲੋਕਾਂ ਦੀ ਨਿਰੋਈ ਸਿਹਤ ਲਈ ਵਚਨਬੱਧ ਹੈ ਇਸ ਲਈ ਇਹਨਾਂ ਸੈਂਟਰਾਂ ਨੂੰ ਜਲਦ ਹੀ ਮੁਕੰਮਲ ਕਰਕੇ ਚਾਲੂ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਹਰਸ਼ਾ ਛੀਨਾ, ਕੁਹਾਲੀ, ਝੰਝੋਟੀ, ਅਦਲੀਵਾਲ ਅਤੇ ਜਗਦੇਵ ਕਲਾ ਵਿਖੇ ਤਿਆਰ ਕੀਤੇ ਜਾ ਰਹੇ ਹੈ ਹੈਲਥ ਸੈਂਟਰਾਂ ਦੀ ਜਾਂਚ ਕਰਦੇ ਹੋਏ ਉਹਨਾਂ ਵਿੱਚ ਕਮੀਆਂ ਪੇਸ਼ੀਆਂ ਨੂੰ ਤੁਰੰਤ ਠੀਕ ਕਰਨ ਲਈ ਕਿਹਾ ਗਿਆ ਅਤੇ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਦਿਸ਼ਾਨਿਰਦੇਸ਼ ਦਿੱਤੇ ਗਏ। ਇਸ ਅਵਸਰ ਤੇ ਸਿਵਲ ਸਰਜਨ ਡਾ ਰਸ਼ਮੀ ਵਿੱਜ,  ਜਿਲਾ ਐਮ.ਈ.ਆਈ.ਓ ਅਮਰਦੀਪ ਸਿੰਘ, ਡਾ ਵਨੀਤ ਕੌਰ, ਪੀਏ ਅਮਿਤ ਸਹਿਗਲ, ਐੱਸਡੀਓ ਪੀਐੱਚਐੱਸਸੀ ਹਰਪ੍ਰੀਤ ਸਿੰਘ, ਐੱਸਡੀਓ ਪੰਚਾਇਤੀ ਰਾਜ ਪਰਮਜੀਤ ਸਿੰਘ, ਐੱਸਐੱਮਓ ਰਮਦਾਸ ਨੋਬਲ ਭਾਟੀਆ, ਬਲਾਕ ਐਜ਼ੂਕੇਟਰ ਰੁਪਿੰਦਰ ਸਿੰਘ ਗੋਲਡੀ ਅਤੇ ਜਗਦੀਪ ਸਿਘ ਸਮੇਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
  • Related Posts

    ਅਮਨਦੀਪ ਹਸਪਤਾਲ ਵਿੱਚ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਿਰ ਡਾ. ਪੌਰੁਸ਼ ਪਸਰੀਚਾ ਦੇਣਗੇ ਸੇਵਾਵਾਂ.

    Spread the love

    Spread the love ਫਿਰੋਜ਼ਪੁਰ 13 ਜੁਲਾਈ, (ਅਸ਼ੋਕ ਭਾਰਦਵਾਜ): ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਦਿਮਾਗ ਅਤੇ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਦੀਆਂ ਸਹੂਲਤਾਂ ਦਾ ਵਿਸਥਾਰ…

    ਸੇਵਾ ਦੀ ਰਾਹ, ਉਮੀਦਾਂ ਦੇ ਚਿਰਾਗ 55 ਲੋੜਵੰਦਾਂ ਨੂੰ ਮੁਫ਼ਤ ਸਹਾਇਕ ਉਪਕਰਣ, ਮਿਸ਼ਨ 2027 ਤਹਿਤ ਤੀਜਾ ਕੈਂਪ ਸਫ਼ਲ

    Spread the love

    Spread the love ਫ਼ਰੀਦਕੋਟ, 13 ਜੁਲਾਈ (ਮਨਜੀਤ ਸਿੰਘ ਢੱਲਾ)- ਮਿਸ਼ਨ 2027 ਤਹਿਤ ਲੋਕ ਸੇਵਾ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਸਾਦਿਕ ਚੌਂਕ, ਫ਼ਰੀਦਕੋਟ ਵਿਖੇ ਭਾਰਤੀ ਕ੍ਰਿਤ੍ਰਿਮ ਅੰਗ ਨਿਰਮਾਣ ਨਿਗਮ ਦੇ ਸਹਿਯੋਗ…

    Leave a Reply

    Your email address will not be published. Required fields are marked *