ਅਕਾਲੀ ਆਗੂ ਸਰਪੰਚ ਚੌਧਰੀ ਲੇਖਰਾਮ ਬਜਾੜ ਨੇ ਸਾਥੀਆਂ ਸਮੇਤ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

Spread the love

ਨੂਰਪੁਰਬੇਦੀ 6 ਅਪ੍ਰੈਲ –  ਦਲਜੀਤ ਚਨੌਲੀ ਖੇਤਰ ਦੇ ਪਿੰਡ ਆਬਾਦੀ ਘਰਾਠੀਆ ਦੇ ਸਰਪੰਚ ਚੌਧਰੀ ਲੇਖਰਾਮ ਬਜਾੜ ਸੀਨੀਅਰ ਅਕਾਲੀ ਆਗੂ  ਨੇ ਅੱਜ ਸਾਥੀਆਂ ਸਮੇਤ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਚ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਹਲਕਾ ਵਿਧਾਇਕ ਨੇ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾ ਪਹਿਨਾ ਕੇ ਆਮ ਆਦਮੀ ਪਾਰਟੀ ਜੁਆਇਨ ਕਰਵਾਈ। ਇਸ ਮੌਕੇ ਸਰਪੰਚ ਲੇਖਰਾਮ ਬਜਾੜ, ਓੰਕਾਰ ਸਿੰਘ ਉਮਾ , ਬਲਵੀਰ ਕੁਮਾਰ ਪੰਚਾਇਤ ਮੈਂਬਰ, ਰਾਮਦਾਸ ਪੰਚ, ਰਾਮ ਸ਼ਾਹ ਬਾਲੀ, ਰਾਮਨਾਥ ਪੰਚ, ਹਰਬੰਸ ਲਾਲ, ਗੁਰਦਿਆਲ ਸਿੰਘ ਕਾਕੂ, ਮੇਲਾ ਰਾਮ ਬਜਾੜ, ਪ੍ਰੀਤਮ ਚੰਦ, ਜੋਗਿੰਦਰ ਪਾਲ ਬੱਬੂ, ਮੱਖਣ ਫੌਜੀ , ਹਰਮੇਸ਼ ਚੰਦ ਚੌਹਾਨ, ਹਰਮੇਸ਼ ਚੰਦ ਬਜਾੜ, ਹਰਮੇਸ਼ ਚੰਦ ਮੀਲੂ,  ਸ਼ਮੀ ਕਿਸਾਨਾ,  ਸੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਪੱਲਾ ਫੜਿਆ ਹੈ। ਇਸ ਮੌਕੇ ਗੱਲ ਕਰਦਿਆਂ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਆਪਣੀ ਸਰਕਾਰ ਦੇ ਸਮੇਂ ਬਿਨਾਂ ਕਿਸੀ ਪੱਖਪਾਤ ਤੋਂ ਵਿਕਾਸ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਜੋ ਕਦਮ ਹੈ। ਇਸ ਲਈ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਪਾਰਟੀ ਦੇ ਨਾਲ ਜੁੜੇ ਹਨ। ਇਸ ਮੌਕੇ ਹਲਕਾ ਵਿਧਾਇਕ ਨੇ ਜਿੱਥੇ ਇਹਨਾਂ ਨੂੰ ਪਾਰਟੀ ਚ ਆਉਣ ਲਈ ਜੀ ਆਇਆ ਕਿਹਾ, ਉੱਥੇ ਹੀ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜਿੱਥੇ  ਹਰੇਕ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ । ਇਸ ਲਈ ਹੀ ਇਹਨਾਂ ਪਤਵੰਤਿਆਂ ਨੇ ਵੀ ਪਾਰਟੀ ਜੁੰਆਇਨ ਕੀਤੀ ਹੈ।  ਇਨ੍ਹਾਂ ਨੂੰ ਵੀ ਭਵਿੱਖ ਚ ਪਾਰਟੀ ਵੱਲੋਂ ਵੱਖ-ਵੱਖ ਅਹੁਦਿਆਂ ਤੇ ਜਿੰਮੇਦਾਰੀਆਂ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਹੁਸਨ ਲਾਲ ਚੌਹਾਨ,  ਨਰਿੰਦਰ ਝਾਂਡੀਆਂ ਬਲਾਕ ਪ੍ਰਧਾਨ , ਭਜਨ ਲਾਲ ਸੋਢੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ , ਕਾਕਾ ਤਖਤਗੜ੍ਹ ਬਲਾਕ ਪ੍ਰਧਾਨ,  ਤਿਲਕ ਰਾਜ ਪੰਮਾ,  ਰਾਕੇਸ਼ ਕੁਮਾਰ ਚੌਧਰੀ,  ਰਵਿੰਦਰ ਚੌਹਾਨ ਰਵੀ, ਕਸ਼ਮੀਰ ਰਾਮ ਚੌਹਾਨ, ਧਰਮਪਾਲ ਚੌਹਾਨ, ਹਰਮੇਸ਼ ਚੰਦ ਚੌਹਾਨ , ਭੂਸ਼ਣ ਚੌਹਾਨ,  ਨਰਿੰਦਰ ਮੁੰਡਰਾ,  ਬਨਾਰਸੀ ਦਾਸ ਚੌਹਾਨ, ਨੰਦ ਲਾਲ, ਪ੍ਰੇਮ ਚੰਦ ਬਜਾੜ, ਗੁਰਨੈਬ ਸਿੰਘ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਚ ਹਾਜ਼ਰ ਸਨ।

  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *