ਨਿਊ ਚੰਡੀਗੜ੍ਹ, 26 ਜੁਲਾਈ (ਬਜੀਦਪੁਰ) – ਮਾਜਰੀ ਬਲਾਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀ ਪਾਰਟੀ ਦੇ ਹੋਏ ਵੱਡੇ ਇਕੱਠ ‘ਚ ਗੁਰਮੀਤ ਸਿੰਘ ਸਾਂਟੂ ਤੇ ਭਗਤ ਸਿੰਘ ਭਗਤ ਮਾਜਰਾ ਸੈਂਕੜੇ ਵਰਕਰਾਂ ਨੇ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਸਬੰਧੀ ਬਲਾਕ ਮਾਜਰੀ ਵਿਖੇ ਪਾਰਟੀ ਦੇ ਹੋਏ ਇਕੱਠ ਦੌਰਾਨ ਬੋਲਦਿਆਂ ਬਾਪੂ ਤਰਸੇਮ ਸਿੰਘ ਜੱਲੂਆਣਾ ਤੇ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਥ ਦੇ ਪੰਜਾਬ ਦੇ ਬੁਨਿਆਦੀ ਹੱਕਾਂ ਲਈ ਆਪਣੀ ਖੇਤਰੀ ਪਾਰਟੀ ਦੀ ਹੋਂਦ ਬਹੁਤ ਜ਼ਰੂਰੀ ਐ। ਇਨ੍ਹਾਂ ਕਾਰਜਾਂ ਦੀ ਪੂਰਤੀ ਲਈ ਅਕਾਲੀ ਦਲ ਮੋਹਰੀ ਰਹਿੰਦਾ ਸੀ ਪਰ ਪਿਛਲੇ ਸਮੇਂ ਸਿਧਾਂਤਹੀਣ ਹੋਣ ਕਾਰਨ ਪੰਜਾਬੀਆਂ ‘ਚ ਇਸ ਪੱਖੋਂ ਵੱਡੀ ਨਿਰਾਸ਼ਤਾਂ ਸੀ, ਜੋ ਹੁਣ ਵਾਰਿਸ ਪੰਜਾਬ ਦੇ ਆਉਣ ਨਾਲ ਲੋਕਾਂ ਦੀ ਮੁੜ ਆਸ ਜਾਗੀ ਹੈ। ਇਸ ਦੌਰਾਨ ਗੁਰਮੀਤ ਸਿੰਘ ਸਾਂਟੂ ਤੇ ਭਗਤ ਸਿੰਘ ਭਗਤ ਮਾਜਰਾ ਦੀ ਅਗਵਾਈ ‘ਚ ਇਲਾਕੇ ‘ਚ ਵੱਖ ਵੱਖ ਪਾਰਟੀਆਂ ਦੇ ਸੈਂਕੜੇ ਵਰਕਰਾਂ ਅਕਾਲੀ ਦਲ ਵਾਰਿਸ ਪੰਜਾਬ ਵਿਚ ਸ਼ਾਮਿਲ ਹੋਏ। ਇਸ ਮੌਕੇ ਕਾਬਲ ਸਿੰਘ ਮੋਹਾਲੀ, ਸਾਹਿਬ ਸਿੰਘ ਬਡਾਲੀ, ਰਮਨਜੀਤ ਸਿੰਘ ਖਰੜ, ਮੇਜਰ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਰੰਗੂਆਣਾ, ਰਣਜੀਤ ਸਿੰਘ ਮਾਣਕਪੁਰ, ਬਾਬਾ ਮਸਤਾਨ ਸਿੰਘ ਫਤੇਗੜ੍ਹ, ਕੁਲਵੰਤ ਸਿੰਘ ਸੰਗਤਪੁਰਾ, ਸਾਧੂ ਸਿੰਘ ਸੰਗਤਪੁਰਾ, ਹਰਵਿੰਦਰ ਸਿੰਘ ਦੇਸੂਮਾਜਰਾ, ਰਜਿੰਦਰ ਸਿੰਘ ਪੜੋਲ, ਦਿਲਬਾਗ ਸਿੰਘ ਨੱਗਲ, ਜਸਬੀਰ ਸਿੰਘ ਲਾਲਾ ਸਲੇਮਪੁਰ ਤੇ ਜਸਪਾਲ ਸਿੰਘ ਖਿਜਰਾਬਾਦ ਆਦਿ ਵੀ ਸ਼ਾਮਿਲ ਸਨ।





