ਅੰਮ੍ਰਿਤਸਰ,ਤਰਨਤਾਰਨ,ਗੁਰਦਾਸਪੁਰ ਅਤੇ ਹੋਸ਼ਿਆਰਪੁਰ ਦੇ ਰਾਈਸ ਮਿੱਲਰਜ਼ ਦੀ ਬੈਠਕ

Spread the love

ਅੰਮ੍ਰਿਤਸਰ, 19 ਅਪ੍ਰੈਲ (ਦਿਨੇਸ਼ ਸੋਨੀ) – ਜ਼ਿਲ੍ਹਾਂ ਅੰਮ੍ਰਿਤਸਰ, ਤਰਨਤਾਰਨ,ਗੁਰਦਾਸਪੁਰ ਅਤੇ ਹੋਸ਼ਿਆਰਪੁਰ ਦੇ ਸਮੂੰਹ ਰਾਈਸ ਮਿੱਲਰਜ ਦੀ ਇੱਕ ਸਾਂਝੀ ਮੀਟਿੰਗ ਰਜਿੰਦਰ ਸਲਵਾਨ ਪ੍ਰਧਾਨ ਅੰਮ੍ਰਿਤਸਰ ਰਾਈਸ ਮਿੱਲਰਜ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਵਸੰਮਤੀ ਨਾਲ ਕਈ ਮਤੇ ਪਾਸ ਕੀਤੇ ਗਏ।ਮੀਟਿੰਗ ਵਿੱਚ ਜਿਮੀਂਦਾਰ ਭਰਾਵਾਂ ਨੂੰ ਅਪੀਲ ਕੀਤੀ ਕਿ ਪੈਡੀ ਸੀਜ਼ਨ 2025-2026 ਦੌਰਾਨ ਹਾਈ-ਬਰਿਡ ਝੋਣੇ ਦੀ ਬਿਜਾਈ ਬਿਲਕੁੱਲ੍ਹ ਨਾਂ ਕੀਤੀ ਜਾਵੇ ਕਿਉਂਕਿ ਹਾਈ-ਬਰਿਡ ਝੋਣਾ ਕੋਈ ਵੀ ਰਾਈਸ ਮਿੱਲਰਜ਼ ਅਪਣੀ ਰਾਈਸ ਮਿਲ ਵਿੱਚ ਸਟੋਰ ਨਹੀਂ ਕਰੇਗਾ ਇਸ ਲਈ ਸਰਕਾਰ ਦੁਆਰਾ ਮਨਜ਼ੂਰ-ਸ਼ੁਦਾ ਝੋਣੇ ਦੀ ਹੀ ਬਿਜਾਈ ਕੀਤੀ ਜਾਵੇ ਤਾਂ ਜੋ ਕਿਸਾਨ ਭਰਾਵਾਂ ਦਾ ਕੋਈ ਨੁਕਸਾਨ ਨਾਂ ਹੋਵੇ।ਮੀਟਿੰਗ ਵਿੱਚ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਪੈਡੀ ਸੀਜ਼ਨ 2025-26 ਦੌਰਾਨ ਰਾਈਸ ਮਿੱਲਰਜ਼ ਦੀ ਕਪੈਸਿਟੀ ਮੁਤਾਬਿਕ ਪੈਡੀ ਸਟੋਰ ਕਰਨ ਉਪਰੰਤ ਹੀ ਵਾਧੂ ਪੈਡੀ ਦੇ ਆਰ.ੳ ਕਟੇ ਜਾਣ ਕਿਉਂਕਿ ਆਰ.ੳ ਦੀ ਪੈਡੀ ਤੋਂ ਬਣਾਏ ਚਾਵਲ ਫਿਰ ਵਾਪਸ ਆਕੇ ਉਥੇ ਹੀ ਸਟੋਰ ਹੁੰਦੇ ਹਨ ਇਸ ਤਰ੍ਹਾਂ ਕਰਕੇ ਸਰਕਾਰ ਨੂੰ ਆਰ.ੳ ਦੀ ਪੈਡੀ ਭੇਜਣ ਤੇ ਅਤੇ ਚਾਵਲ ਵਾਪਸ ਲਿਆਉਣ ਤੇ ਟਰਾਂਸਪੋਰਟੇਸ਼ਨ ਦਾ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਹੈ।ਇਸ ਮੌਕੇ ਰਜਿੰਦਰ ਸਲਵਾਨ ਜਿਲ੍ਹਾਂ ਪ੍ਰਧਾਨ ਅੰਮ੍ਰਿਤਸਰ,ਵਿਨੋਦ ਚੱਢਾ,ਸੁਰਜੀਤ ਸਿੰਘ ਕੰਗ,ਸੰਜੀਵ ਕੁਮਾਰ ਭੰਡਾਰੀ,ਵਿਨੋਦ ਕੁਮਾਰ ਗੁਜਰਾਲ,ਸੁਰਿੰਦਰ ਸ਼ਾਹ, ਅਵਤਾਰ ਸਿੰਘ ਤਨੇਜਾ ਜ਼ਿਲ੍ਹਾਂ ਪ੍ਰਧਾਨ ਤਰਨਤਾਰਨ, ਨਵੀਨ ਗੁਪਤਾ,ਰਜੀਵ ਗੁਪਤਾ,ਬਲਵਿੰਦਰ ਸਿੰਘ ਤਰਨਤਾਰਨ,ਅਨਿਲ ਧਵਨ ਪ੍ਰਧਾਨ ਪੱਟੀ,ਕਪਿਲ ਪੱਟੀ,ਬਲਵਿੰਦਰ ਸਿੰਘ ਹਰੋਵਾਲ ਜਿਲ੍ਹਾਂ ਪ੍ਰਧਾਨ ਗੁਰਦਾਸਪੁਰ,ਪ੍ਰਮਿੰਦਰ ਸਿੰਘ ਪ੍ਰਧਾਨ ਆੜ੍ਹਤੀਆਂ ਗੁਰਦਾਸਪੁਰ,ਅਜੀਤ ਨਾਰੰਗ ਜ਼ਿਲ੍ਹਾਂ ਪ੍ਰਧਾਨ ਹੋਸ਼ਿਆਰਪੁਰ,ਸੰਜੀਵ ਕੁਮਾਰ ਮੁਕੇਰੀਆਂ,ਜਗਜੀਤ ਸਿੰਘ,ਅਮਨਦੀਪ ਸਿੰਘ,ਗੋਲਡੀ ਹੋਸ਼ਿਆਰਪੁਰ,ਜਗਜੀਤ ਸਿੰਘ ਪ੍ਰਧਾਨ ਮੁਕੇਰੀਆਂ,ਅਮਨਦੀਪ ਸਿੰਘ ਮੁਕੇਰੀਆਂ ਆਦਿ ਹਾਜ਼ਰ ਸਨ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *