ਇਮਾਨਦਾਰ ਪਾਰਟੀ ਦੇ ਕੌਂਸਲਰ ਵੱਲੋਂ ਦੁਕਾਨਾਂ ਦੀ ਨਜਾਇਜ ਉਸਾਰੀ ਕਰਵਾਉਣ ਦਾ ਮੁੱਦਾ ਭਖਿਆ  ਕਾਂਗਰਸ ਦਾ ਕੌਂਸਲਰ ਰਹਿੰਦੀਆਂ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਰੁਕਵਾਈ ਗਈ ਸੀ ਪਹਿਲਾਂ ਉਸਾਰੀ 

Spread the love
ਕੁਰਾਲੀ, 22 ਜੁਲਾਈ (ਜਗਦੇਵ ਸਿੰਘ )  : ਸਥਾਨਕ ਸ਼ਹਿਰ ਦੇ ਵਾਰਡ ਨੰਬਰ 16 ਤੋਂ ਖੁੱਦ ਨੂੰ ਇਮਾਨਦਾਰ ਪਾਰਟੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੇ ਕੌਂਸਲਰ ਜੀਤਾ ਵੱਲੋਂ ਨਗਰ ਕੌਂਸਲ ਐਕਟ ਨੂੰ ਛਿੱਕੇ ਟੰਗਕੇ ਮੋਰਿੰਡਾ ਰੋਡ ਤੇ ਸਥਿਤ ਬਿਜਲੀ ਦਫਤਰ ਦੇ ਨਜਦੀਕ ਗੈਰ ਕਨੂੰਨੀ ਢੰਗ ਨਾਲ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ । ਇਥੇ ਇਹ ਵੀ ਦੱਸਣਾ ਬਣਦਾ ਹੈ ਕੀ ਬੀਤੇ ਦਿਨ ਹੀ ਆਮ ਆਦਮੀ ਪਾਰਟੀ ਦੇ ਕੌਂਸਲਰ ਬਹਾਦਰ ਸਿੰਘ ਓਕੇ ਵੱਲੋਂ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਵੱਜੋਂ ਆਪਣਾ ਅਹੁਦਾ ਸੰਭਾਲਿਆ ਗਿਆ ਸੀ ਤੇ ਉਨ੍ਹਾਂ ਨੂੰ ਪ੍ਰਧਾਨ ਵੱਜੋਂ ਕੁਰਸੀ ਤੇ ਬੈਠਾਉਣ ਲਈ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਦੇ ਹੋਏ ਸਥਾਨਕ ਪੱਤਰਕਾਰਾਂ ਨੂੰ ਸੰਭੋਧਿਤ ਕੀਤਾ ਗਿਆ ਸੀ । ਉਸ ਸਮੇਂ ਵਿਧਾਇਕ ਮਾਨ ਵੱਲੋਂ ਕਿਹਾ ਗਿਆ ਸੀ ਕਿ ਹੁਣ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਗਿਆ ਹੈ ਤੇ ਹੁਣ ਕੁਰਾਲੀ ਵਿੱਚ ਕਿਸੇ ਵੀ ਵਿਅਕਤੀ ਨੂੰ ਨਾ ਤਾਂ ਕੋਈ ਨਜਾਇਜ ਉਸਾਰੀ ਕਰਨ ਦਿੱਤੀ ਜਾਵੇਗੀ ਤੇ ਨਾ ਹੀ ਕੋਈ ਹੋਰ ਗੇਰ ਕਨੂੰਨੀ ਕੰਮ ਕਰਨ ਦਿੱਤਾ ਜਾਵੇਗਾ । ਹੁਣ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਵਿਧਾਇਕਾ ਮਾਨ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਗੈਰ ਕਨੂੰਨੀ ਉਸਾਰੀਆਂ ਨੂੰ ਰੋਕਣ ਦੀ ਗੱਲ ਕਹਿ ਜਾ ਰਹੀ ਸੀ ਤੇ ਦੂਜੇ ਪਾਸੇ ਉਨ੍ਹਾਂ ਦੇ ਆਪਣੇ ਹੀ ਕੌਂਸਲਰ ਜੀਤਾ ਵੱਲੋਂ ਨਜਾਇਜ ਉਸਾਰੀ ਦਾ ਕੰਮ ਧੜੱਲੇ ਨਾਲ ਸ਼ੁਰੂ ਕਰਵਾਇਆ ਜਾ ਰਿਹਾ ਸੀ । ਜ਼ਿਕਰਯੋਗ ਗੱਲ ਹੈ ਕਿ ਕੌਂਸਲਰ ਜੀਤਾ ਪਿਛਲੀ ਟਰਮ ਵਿੱਚ ਵੀ ਵਾਰਡ ਨੰਬਰ 16 ਤੋਂ ਹੀ ਕਾਂਗਰਸ ਦੇ ਕੌਂਸਲਰ ਸਨ ਤੇ ਉਸ ਸਮੇਂ ਵੀ ਉਨ੍ਹਾਂ ਵੱਲੋਂ ਇਸੇ ਥਾਂ ਤੇ ਗੈਰ ਕਨੂੰਨੀ ਢੰਗ ਨਾਲ ਬਿਨਾਂ ਨਕਸ਼ਾ ਪਾਸ ਕਰਵਾਏ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਸੀ । ਉਸ ਸਮੇਂ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਨਗਰ ਕੌਂਸਲ ਦੇ ਐਸ.ਓ ਅਤੇ ਨਗਰ ਕੌਂਸਲ ਦੇ ਹੋਰ ਮੁਲਾਜਮਾਂ ਨਾਲ ਖੁੱਦ ਆਕੇ ਪੀਲਾ ਪੰਜਾ ਚਲਵਾਇਆ ਗਿਆ ਸੀ । ਹੁਣ ਸੋਚਣ ਵਾਲੀ ਗੱਲ ਹੈ ਕਿ ਕੀ ਇੱਕ ਇਮਾਨਦਾਰ ਪਾਰਟੀ ਦੇ ਕਿਸੇ ਨੁਮਾਇੰਦੇ ਅਤੇ ਕੌਂਸਲਰ ਨੂੰ ਹੁਣ ਨਜਾਇਜ ਉਸਾਰੀ ਕਰਨ ਤੋਂ ਰੋਕਿਆ ਜਾਵੇਗਾ ਜਾਂ ਫਿਰ ਇਹ ਦੁਕਾਨਾਂ ਦੀ ਉਸਾਰੀ ਕਰਵਾਕੇ ਕੌਂਸਿਲ ਕਾਨੂੰਨ ਛਿੱਕੇ ਟੰਗ ਦਿੱਤਾ ਜਾਵੇਗਾ । ਕੀ ਕਹਿਣਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦਾ ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਜਨੀਸ਼ ਸੂਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੋਰਿੰਡਾ ਰੋਡ ਤੇ ਚੱਲ ਰਹੀ ਨਜਾਇਜ ਉਸਾਰੀ ਸਬੰਧੀ ਉਨ੍ਹਾਂ ਨੂੰ ਤੁਹਾਡੇ ਤੋਂ ਹੀ ਜਾਣਕਾਰੀ ਮਿਲੀ ਹੈ ਤੇ ਉਹ ਇਸ ਦੀ ਜਾਂਚ ਲਈ ਹੁਣੇ ਨਗਰ ਕੌਸਲ ਦੇ ਅਧਿਕਾਰੀਆਂ ਦੀ ਇੱਕ ਟੀਮ ਨੂੰ ਮੌਕੇ ਤੇ ਭੇਜ ਰਹੇ ਹਨ ਤੇ ਜੇਕਰ ਉਥੇ ਕੋਈ ਵੀ ਨਜਾਇਜ ਉਸਾਰੀ ਚੱਲ ਰਹੀ ਹੋਵੇਗੀ ਉਸ ਨੂੰ ਰੋਕਿਆ ਜਾਵੇਗਾ ਤੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਨਜਾਇਜ ਉਸਾਰੀ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਚਾਹੇ ਉਹ ਵਿਅਕਤੀ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ ਉਸ ਨੂੰ ਕੋਈ ਵੀ ਨਜਾਇਜ ਉਸਾਰੀ ਜਾਂ ਨਜਾਇਜ ਕੰਮ ਨਹੀਂ ਕਰਨ ਦਿੱਤਾ ਜਾਵੇਗਾ ।
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

    Spread the love

    Spread the love ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ…

    ਬਰਸਾਤ ਦਾ ਮੌਸਮ ਸਿਰ ਪਰ ਚੌਏ ਚ ਫਸੀ ਜੰਗਲੀ ਬੂਟੀ ਦੀ ਨਹੀ ਹੋਈ ਸਫਾਈ -ਧਰਮਸੋਤ

    Spread the love

    Spread the love ਭਾਦਸੋਂ, 22 ਜੁਲਾਈ ( ਜਗਜੀਤ ਸਿੰਘ ਕੈਂਥ ) ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨੀ ਭਾਦਸੋਂ ਸਰਹੰਦ ਚੋਅ ਵਿਖੇ ਦੌਰਾ ਕੀਤਾ ਅਤੇ…

    Leave a Reply

    Your email address will not be published. Required fields are marked *