ਐਕਸੀਅਨ ਦੇ ਖਿਲਾਫ਼ ਕੀਤੀ ਗੇਟ ਰੈਲੀ, 2 ਨੂੰ ਅਰਥੀ ਫੂਕ ਮੁਜ਼ਾਹਰੇ ਦੀ ਦਿੱਤੀ ਚੇਤਾਵਨੀ

Spread the love

ਸ਼੍ਰੀ ਮੁਕਤਸਰ ਸਾਹਿਬ, 19 ਅਗਸਤ ()- ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ ਸਬ ਡਵੀਜਨ ਲੁਬਾਣਿਆ ਵਾਲੀ ਵਿਖੇ ਐਕਸੀਅਨ ਵੰਡ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਵਿਰੁੱਧ ਰੋਸ ਰੈਲੀ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਰੈਲੀ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਦੱਸਿਆ ਕਿ ਕਰਮਚਾਰੀ ਪ੍ਰਗਟ ਸਿੰਘ ਐਲ.ਡੀ.ਸੀ. ਜਿਸ ਦੀ ਬਦਲੀ ਸ਼੍ਰੀ ਮੁਕਤਸਰ ਸਾਹਿਬ ਡਵੀਜ਼ਨ ਤੋਂ ਮਾਨਸਾ ਡਵੀਜ਼ਨ ਦੀ ਹੋਈ ਹੈ, ਪਰ ਲਗਭਗ ਚਾਰ ਮਹੀਨੇ ਬੀਤਣ ਦੇ ਬਾਅਦ ਵੀ ਐਕਸੀਅਨ ਵਲੋਂ ਪ੍ਰਗਟ ਸਿੰਘ ਐਲ ਡੀ ਸੀ ਨੂੰ ਰੀਲੀਵ ਨਹੀਂ ਕੀਤਾ ਗਿਆ। ਇਸ ਕਰਕੇ ਜਥੇਬੰਦੀ ਪਿਛਲੇਂ ਦੋ ਮਹੀਨੇ ਤੋਂ ਸੰਘਰਸ਼ ਕਰ ਰਹੀ ਹੈ। ਜਿਸ ਕਰਕੇ ਜਥੇਬੰਦੀ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਸਬ ਡਵੀਜਨ ਲੁਬਾਦਿਆਵਾਲੀ ਵਿਖੇ 02/09/2025 ਨੂੰ ਮੰਡਲ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੇ ਜਾ ਰਹੇ ਅਰਥੀ ਫੂਕ ਮੁਜ਼ਾਹਰੇ ਸਬੰਧੀ ਸਾਥੀਆਂ ਨੂੰ ਲਾਂਮਬੰਦ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਐਕਸੀਅਨ ਡੀ.ਐਸ. ਜਥੇਬੰਦੀ ਅਤੇ ਪ੍ਰਸਾਸ਼ਨ ਨੂੰ ਘੱਟ ਸਟਾਫ਼ ਦਾ ਹਵਾਲਾ ਦੇ ਕੇ ਗੁੰਮਰਾਹ ਕਰਨ ਵਾਲੇ ਪੱਤਰ ਲਿਖ ਰਿਹਾ ਹੈ। ਜਦੋਂ ਕਿ ਮੰਡਲ ਸ਼੍ਰੀ ਮੁਕਤਸਰ ਸਾਹਿਬ ਪੂਰਾ ਕਲੈਰੀਕਲ ਸਟਾਫ਼ ਕੰਮ ਕਰ ਰਿਹਾ ਹੈ, ਪਰ ਐਕਸੀਅਨ ਡੀਐਸ ਫਿਰ ਵੀ ਕਰਮਚਾਰੀ ਨੂੰ ਰੀਲੀਵ ਨਹੀਂ ਕਰ ਰਿਹਾ। ਇਸ ਲਈ ਜੇਕਰ ਐਕਸੀਅਨ ਵੱਲੋਂ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਵੇਗੀ। ਜਿਸ ਦੀ ਜੁੰਮੇਵਾਰੀ ਐਕਸੀਅਨ ਦੀ ਨਿੱਜੀ ਹੋਵੇਗੀ। ਇਸ ਗੇਟ ਰੈਲੀ ਨੂੰ ਡਵੀਜਨ ਪ੍ਰਧਾਨ ਬਲਜੀਤ ਸਿੰਘ, ਬਸੰਤ ਸਿੰਘ ਕ੍ਰਿਪਾਲਕੇ, ਮਨਦੀਪ ਸਿੰਘ, ਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਮੇਲ ਸਿੰਘ ਅਤੇ ਪੈਨਸ਼ਨਰ ਵੈਲਫੇਅਰ ਦੇ ਸਤਨਾਮ ਸਿੰਘ, ਕੁਲਵੰਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *