ਕਮਲ ਕਨੋਜੀਆ ਬਣੇ ਕਨੋਜੀਆ ਭਲਾਈ ਬੋਰਡ ਪੰਜਾਬ ਦੇ ਫਗਵਾੜਾ ਚੇਅਰਮੈਨ ਕਿਹਾ- ਭਾਈਚਾਰੇ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕਰਾਂਗਾ ਕੰਮ * ਕਨੋਜੀਆ ਮਹਾਸਭਾ ਨੇ ਕੀਤਾ ਨਿਯੁਕਤੀ ਦਾ ਸਵਾਗਤ

Spread the love
ਫਗਵਾੜਾ 24 ਜੁਲਾਈ ( ਪ੍ਰੀਤ ਕੌਰ ਪ੍ਰੀਤੀ      ) ਪੰਜਾਬ ਸਰਕਾਰ ਵਲੋਂ ਕਮਲ ਕਨੋਜੀਆ ਨੂੰ ਕਨੋਜੀਆ ਭਲਾਈ ਬੋਰਡ ਪੰਜਾਬ ਦਾ ਫਗਵਾੜਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਨੋਜੀਆ ਮਹਾਸਭਾ ਅਤੇ ਭਾਈਚਾਰੇ ਵਲੋਂ ਕਮਲ ਕਨੋਜੀਆ ਨੂੰ ਫੁੱਲ ਮਾਲਾਵਾਂ ਪਾ ਕੇ ਸਨਮਾਨਤ ਕੀਤਾ ਗਿਆ। ਭਾਈਚਾਰੇ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਦੇ ਨਾਲ ਨਿਭਾਉਣਗੇ। ਇਸ ਮੌਕੇ ਕਮਲ ਕਨੋਜੀਆ ਨੇ ਆਪਣੀ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬੋਰਡ ਦੇ ਪੰਜਾਬ ਚੇਅਰਮੈਨ ਰਾਜੂ ਕਨੋਜੀਆ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਹਲਕਾ ਇੰਚਾਰਜ ਫਗਵਾੜਾ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ’ਤੇ ਜਤਾਇਆ ਗਿਆ ਭਰੋਸਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਉਹ ਇਸ ’ਤੇ ਪੂਰੀ ਤਰ੍ਹਾਂ ਖਰਾ ਉਤਰਣ ਦਾ ਯਤਨ ਕਰਨਗੇ। ਕਮਲ ਕਨੋਜੀਆ ਨੇ ਕਿਹਾ ਕਿ ਉਹ ਫਗਵਾੜਾ ਦੇ ਕਨੋਜੀਆ ਭਾਈਚਾਰੇ ਦੀ ਭਲਾਈ, ਸਮਾਜ ਸੇਵਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਨੀਤੀਆਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਵੀ ਉਹ ਸਰਗਰਮ ਭੂਮਿਕਾ ਨਿਭਾਉਣਗੇ। ਇਸ ਮੌਕੇ ਕਨੋਜੀਆ ਮਹਾਸਭਾ ਦੇ ਮੈਂਬਰਾਂ ਨੇ ਕਿਹਾ ਕਿ ਕਮਲ ਕੁਮਾਰ ਕਨੋਜੀਆ ਦੀ ਨਿਯੁਕਤੀ ਨਾਲ ਫਗਵਾੜਾ ਦੇ ਕਨੋਜੀਆ ਸਮਾਜ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਭਾਈਚਾਰੇ ਦੇ ਹਿੱਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ ਜਾ ਸਕੇਗਾ। ਇਸ ਮੌਕੇ ਜਿਲ੍ਹਾ ਚੇਅਰਮੈਨ ਰੋਬਿਨ ਕਨੋਜੀਆ, ਅਨਿਲ ਕਨੋਜੀਆ ਚੇਅਰਮੈਨ ਜਲੰਧਰ ਕੈਂਟ, ਵਿਨੋਦ ਕਨੋਜੀਆ ਮੈਂਬਰ ਪੰਜਾਬ, ਵਿਜੇ ਕਨੋਜੀਆ, ਰਾਜਕੁਮਾਰ ਕਨੋਜੀਆ, ਸਨੀ ਕਨੋਜੀਆ ਚੇਅਰਮੈਨ, ਸੁਭਾਸ਼ ਕਨੋਜੀਆ, ਕ੍ਰਿਸ਼ਨ ਲਾਲ ਕਨੋਜੀਆ, ਰਾਕੇਸ਼ ਕਨੋਜੀਆ, ਰਾਮ ਕਨੋਜੀਆ, ਸ਼ਾਮ ਕਨੋਜੀਆ, ਰਿਤਿਕ ਕਨੋਜੀਆ, ਨਿਖਿਲ ਕਨੋਜੀਆ, ਕਾਮਰਾਜ ਕਨੋਜੀਆ, ਸੋਮਨਾਥ ਕਨੋਜੀਆ, ਰਾਜੂ ਕਨੋਜੀਆ, ਜਿੰਦਰ ਕਨੋਜੀਆ ਆਦਿ ਹਾਜਰ ਸਨ।
ਤਸਵੀਰ: ਕਨੋਜੀਆ ਵੈੱਲਫੇਅਰ ਬੋਰਡ ਦੇ ਫਗਵਾੜਾ ਚੇਅਰਮੈਨ ਨਿਯੁਕਤ ਹੋਣ ’ਤੇ ਕਮਲ ਕੁਮਾਰ ਕਨੋਜੀਆ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਨੋਜੀਆ ਵੈਲਫੇਅਰ ਬੋਰਡ ਦੇ ਅਹੁਦੇਦਾਰ, ਕਨੋਜੀਆ ਮਹਾਸਭਾ ਦੇ ਮੈਂਬਰ ਅਤੇ ਹੋਰ ਪਤਵੰਤੇ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *