ਕਸਬਾ ਸਾਦਿਕ ਨੇੜਲੇ ਪਿੰਡੀ ਬਲੋਚਾਂ ਦੇ ਸੇਮ ਨਾਲੇ ਦਾ ਪੁਲ ਬੰਦ, ਪਿੰਡਾਂ ਦਾ ਸੰਪਰਕ ਟੁੱਟਿਆ

Spread the love
ਕੋਟਕਪੂਰਾ, 16 ਜੁਲਾਈ (ਟਿੰਕੁ ਕੁਮਾਰ) :- ਫਰੀਦਕੋਟ ਨੇੜਲੇ ਕਸਬਾ ਸਾਦਿਕ ਤੋਂ ਗੁਰੂਹਰਸਹਾਏ ਵਾਇਆ ਜੰਡ ਸਾਹਿਬ ਸੜਕ ’ਤੇ ਪਿੰਡ ਪਿੰਡੀ ਬਲੋਚਾਂ ਕੋਲ ਸੇਮ ਨਾਲੇ ਦਾ ਪੁਲ ਬੰਦ ਹੋਣ ਕਾਰਨ ਲੋਕ ਲੰਮੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਸੰਧੂ ਤੇ ਵੱਖ-ਵੱਖ ਸਕੂਲਾਂ ਦੇ ਵੈਨ ਡਰਾਈਵਰਾਂ ਨੇ ਦੱਸਿਆ ਕਿ ਇਹ ਡਰੇਨ ਦਾ ਪੁਲ ਬਹੁਤ ਪੁਰਾਣਾ ਤੇ ਨੀਵਾਂ ਸੀ ਅਤੇ ਮੀਂਹ ਦੇ ਦਿਨਾਂ ਵਿੱਚ ਅਕਸਰ ਇਸ ਦਾ ਪਾਣੀ ਸੜਕ ਉੱਪਰ ਦੀ ਚੱਲਦਾ ਹੁੰਦਾ ਸੀ, ਹੁਣ ਵਿਭਾਗ ਨੇ ਕਰੀਬ 20 ਦਿਨ ਪਹਿਲਾਂ ਇਸ ਪੁਲ ਨੂੰ ਤੋੜ ਕੇ ਨਵਾਂ ਪੁਲ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਪੁਲ ਬਣਾਉਣ ਲਈ ਪਿੱਲਰ ਵੀ ਭਰੇ ਗਏ ਪਰ ਇਸ ਸੜਕ ਨੂੰ ਦੋਹਾਂ ਪਾਸਿਓਂ ਜੋੜਨ ਲਈ ਪਾਈਪਾਂ ਨੀਵੀਆਂ ਦੱਬੀਆਂ ਗਈਆਂ ਹਨ ਤੇ ਹੁਣ ਮੀਂਹ ਦਾ ਪਾਣੀ ਪਾਈਪਾਂ ਦੇ ਉੱਪਰ ਦੀ ਵਗ ਰਿਹਾ ਹੈ ਜਿਸ ਕਾਰਨ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ, ਕਿਉਂਕਿ ਇਸ ਪੁਲ ਨੂੰ ਤੋੜਨ ਕਾਰਨ ਅਗਲੇ ਪਿੰਡਾਂ ਦਾ ਸੰਪਰਕ ਟੁੱਟ ਗਿਆ। ਨੇੜਲੇ ਪਿੰਡਾਂ ਦਾ ਆਉਣ ਜਾਣ ਜਾਂ ਜ਼ਿਲ੍ਹੇ ਦੇ ਦਫਤਰੀ ਕੰਮ ਸਾਦਿਕ ਜਾਂ ਫਰੀਦਕੋਟ ਜਾ ਕੇ ਕਰਨੇ ਹੁੰਦੇ ਹਨ ਜਿਸ ਕਾਰਨ ਲੋਕਾਂ ਨੂੰ ਲੰਮਾਂ ਸਫਰ ਤੈਅ ਕਰਕੇ ਆਉਣਾ ਜਾਣਾ ਪੈਂਦਾ ਹੈ। ਹੁਣ ਮੀਂਹ ਸ਼ੁਰੂ ਹੋ ਗਏ ਹਨ ਤੇ ਪਾਣੀ ਤੇਜ਼ੀ ਨਾਲ ਵਗ ਰਿਹਾ ਹੈ। ਅਜਿਹੇ ਵਿੱਚ ਪੁਲ ਦੇ ਨਿਰਮਾਣ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ। ਇਸ ਪੁਲ ਨੂੰ ਬਣਾਉਣ ਸਬੰਧੀ ਸਾਇਨ ਬੋਰਡ ਵੀ ਨਹੀਂ ਲਾਇਆ ਗਿਆ ਤੇ ਲੋਕਾਂ ਨੂੰ ਪੁਲ ਕੋਲ ਪੁੱਜ ਕੇ ਤਿੰਨ ਚਾਰ ਕਿਲੋਮੀਟਰ ਵਾਪਸ ਮੁੜਨਾ ਪੈਂਦਾ ਹੈ। ਇਥੇ ਨੇੜੇ ਹੀ ਨਾਮਵਰ ਸਕੂਲ ਵੀ ਹੈ ਜਿਸ ਵਿਚ ਬੱਚਿਆਂ ਨੂੰ ਆਉਣ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ ਤੇ ਸਕੂਲ ਵੈਨਾਂ ਵਾਲੇ ਵੀ ਤੰਗ ਹਨ। ਇਸ ਤਰਫ ਸਫਰ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਬਰਸਾਤਾਂ ਦੇ ਦਿਨਾਂ ਵਿੱਚ ਇਹ ਪੁਲ ਨਹੀਂ ਤੋੜਨਾ ਚਾਹੀਦਾ ਸੀ, ਜਾਂ ਵਧੀਆ ਤਰੀਕੇ ਨਾਲ ਬਦਲਵੇਂ ਪ੍ਰਬੰਧ ਕੀਤੇ ਹੁੰਦੇ। ਸੇਮ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਖੇਤਾਂ ਵਿੱਚ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਨੇੜਲੇ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਕਿ ਜਦ ਤੱਕ ਇਹ ਪੁਲ ਵਧੀਆ ਢੰਗ ਨਾਲ ਨਹੀਂ ਬਣਦਾ ਪਾਈਪਾਂ ਠੀਕ ਕਰ ਕੇ ਨੱਪੀਆਂ ਜਾਣ ਤਾਂ ਜੋ ਆਵਾਜਾਈ ਚਾਲੂ ਰਹਿ ਸਕੇ।

  • Related Posts

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 17 ਜੁਲਾਈ ਨੂੰ ਜਲੰਧਰ ਫੇਰੀ ਇਤਿਹਾਸਕ ਹੋਵੇਗੀ: ਭਾਜਪਾ ਆਗੂ ਸੰਦੀਪ ਭਾਟੀਆ (ਸੋਨੂੰ) ਆਦੋਆਨਾ

    Spread the love

    Spread the loveਨਵਾਂਸ਼ਹਿਰ , 12 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 17 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਫੇਰੀ ਨੂੰ ਲੈ ਕੇ ਪੰਜਾਬ ਭਰ ਦੇ…

    ਸਪੀਕਰ ਸੰਧਵਾਂ ਨੇ ਦਫਤਰ ਮਾਰਕਿਟ ਕਮੇਟੀ ਵਿਖੇ ਹਲਕੇ ਦੇ ਬਲਾਕ ਪ੍ਰਧਾਨਾਂ ਨਾਲ ਕੀਤੀ ਮੀਟਿੰਗ

    Spread the love

    Spread the loveਕੋਟਕਪੂਰਾ, 12 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਦਫਤਰ ਮਾਰਕਿਟ ਕਮੇਟੀ ਵਿਖੇ ਹਲਕੇ ਦੇ ਬਲਾਕ ਪ੍ਰਧਾਨਾਂ ਨਾਲ  ਮੀਟਿੰਗ ਕੀਤੀ।…

    Leave a Reply

    Your email address will not be published. Required fields are marked *