ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਧੜਾ ਧੜ ਵਿਛਾਈਆਂ ਜਾ ਰਹੀਆਂ ਬੇਲੋੜੀਆਂ ਸੜ੍ਹਕਾਂ: ਹਨੀ ਫੱਤਣਵਾਲਾ

Spread the love

ਸ਼੍ਰੀ ਮੁਕਤਸਰ ਸਾਹਿਬ, 28 ਜੁਲਾਈ ()- ਦੇਸ਼ ਅੰਦਰ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਧੜਾ-ਧੜ ਕਥਿਤ ਤੌਰ ’ਤੇ ਬੇਲੋੜੀਆਂ ਸੜ੍ਹਕਾਂ ਦਾ ਜਾਲ ਵਿਛਾਇਆ ਜਾ ਰਿਹਾ, ਜਿਸ ਤਹਿਤ ਪੰਜਾਬ ਦੇ ਕਿਸਾਨਾਂ ਦੀਆਂ ਮਾਂ ਸਮਾਨ ਜਮੀਨਾਂ ਨੂੰ ਥੋਕ ਦੇ ਭਾਅ ਅਕਵਾਇਰ ਕਰਕੇ ਕਰੋੜਾਂ ਹਰੇ ਭਰੇ ਦਰਖ਼ਤ ਵੀ ਕੱਟੇ ਜਾ ਰਹੇ ਹਨ। ਉਪਰੋਕਤ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਫਿਰੋਜ਼ਪਰ ਤੋਂ ਸ਼੍ਰੀ ਮੁਕਤਸਰ ਸਾਹਿਬ ਤੱਕ 354 ਐਨ. ਐਚ. ਹਾਈਵੇ ਰੋਡ ਬਣਨ ਜਾ ਰਿਹਾ, ਜਿਸ ਲਈ ਸ਼੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਦੀਆਂ ਜਮੀਨਾਂ ਅਕਵਾਈਰ ਕਰਨ ਲਈ (ਐਸਡੀਐਮ ) ਉਪ ਮੰਡਮ ਮੈਜੀਸਟੇ੍ਰਟ ਨੂੰ ਹੁਕਮ ਦਿੱਤੇ ਗਏ ਹਨ, ਪਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਮੀਨਾਂ ਦੇ ਯੋਗ ਮੁੱਲ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਸਬੰਧਿਤ ਕਿਸਾਨਾਂ ’ਚ ਰੋਸ ਪਾਇਆ ਜਾ ਰਿਹਾ। ਇਸ ਮੌਕੇ ਹਨੀ ਫੱਤਣਵਾਲਾ ਨੇ ਦੱਸਿਆ ਕਿ ਐਕਟ 2013 ਦੇ ਤਹਿਤ ਰਾਈਟ ਟੂ ਫੇਅਰ ਕੰਪੋਜੇਸ਼ਨ ਅਧੀਨ ਜੇਕਰ ਕਿਸੇ ਦੀ ਜਮੀਨ ਅਕਵਾਈਰ ਤਹਿਤ ਦੋ ਫਾੜ ਹੁੰਦੀ ਹੈ ਤਾਂ ਸਰਕਾਰੀ ਰੇਟ ਤੋਂ ਇਲਾਵਾ 30 ਪ੍ਰਤਿਸ਼ਤ ਜ਼ਿਆਦਾ ਭਾਅ ਦੇਣਾ ਹੁੰਦਾ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਆਪਣੀ ਜਮੀਨ ਕਿਸੇ ਵੀ ਭਾਅ ਵੇਚਣ ਲਈ ਤਿਆਰ ਨਹੀਂ ਹੁੰਦਾ, ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਲਈ ਅਸੀਂ ਧਰਨੇ ਪ੍ਰਦਰਸ਼ਨ ਕਰਨ ਦੀ ਬਜਾਏ ਸਿੱਧਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਜੀ ਦੇ ਸਿਧਾਤਾਂ ਅਨੁਸਾਰ ਮਾਨਯੋਗ ਕੋਰਟ ਦਾ ਸਹਾਰਾ ਲੈ ਕੇ ਅਪੀਲ ਕਰਾਂਗੇ ਕਿ ਸਾਨੂੰ ਸਾਡੀਆਂ ਜਮੀਨਾਂ ਦੇ ਯੋਗ ਮੁੱਲ ਮਿਲਣੇ ਚਾਹੀਦੇ ਹਨ। ਇਸ ਮੌਕੇ ਹਨੀ ਫੱਤਣਵਾਲਾ ਨੇ ਦੱਸਿਆ ਕਿ ਇਸ ਹਾਈਵੇ ਅਧੀਨ ਉਨ੍ਹਾਂ ਦਾ 2 ਏਕੜ ਕਿਨੂੰਆਂ ਦਾ ਬਾਗ ਵਿੱਚ ਆਉਂਦਾ ਹੈ, ਤੇ 6 ਸਾਲ ਬਾਅਦ ਇਸ ਬਾਗ ਨੇ ਫਲ ਦੇਣਾ ਸ਼ੁਰੂ ਕਰਨਾ ਸੀ ਤੇ ਆਉਣ ਵਾਲੇ 30 ਸਾਲਾਂ ਤੱਕ ਇਸ ਬਾਗ ਨੇ ਸਾਨੂੰ ਕਮਾਈ ਦੇਣੀ ਸੀ, ਇਸ ਨੁਕਸਾਨ ਦੀ ਭਰਪਾਈ ਕੋਣ ਕਰੇਗਾ।
ਹਨੀ ਫੱਤਣ ਵਾਲਾ ਨੇ ਕਿਹਾ ਕਿ ਸੈਕਸ਼ਨ 28/7 ਦੇ ਤਹਿਤ ਜੇਕਰ ਤੁਹਾਡੀ ਜਮੀਨ ਸੜ੍ਹਕ ਦੇ ਕਿਨਾਰੇ ’ਤੇ ਆਉਂਦੀ ਹੈ ਤਾਂ ਉਸ ਐਕਟ ਦੇ ਤਹਿਤ ਵੀ ਤੁਹਾਨੂੰ ਉਸ ਜਮੀਨ ਦਾ ਵਾਧੂ ਮੁੱਲ ਦੇਣਾ ਹੁੰਦਾ ਹੈ, ਉਨ੍ਹਾਂ ਕਿਹਾ ਕਿ ਇਸ ਬਾਈਪਾਸ ਤੇ ਫਲਾਈਓਵਰ ਬਣਨ ਨਾਲ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਵੇਗਾ ਤੇ ਨਾਲ ਹੀ ਕਾਨੂੰਨ ਦੇ ਮੁਤਾਬਿਕ ਤੁਹਾਨੂੰ ਫਲਾਈ ਓਵਰ ਦੇ 100 ਫੁੱਟ ਤੱਕ ਦੋਵੇ ਪਾਸੇ ਸੀਐਲਯੂ ਨਹੀਂ ਮਿਲੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਪਹਿਲਾਂ ਹੀ ਜਾਗਰੂਕ ਕਰਕੇ ਜਮੀਨਾਂ ਦੇ ਭਾਅ ਯੋਗ ਦਿੱਤੇ ਜਾਣ ਤਾਂ ਕਿਸੇ ਨੂੰ ਵੀ ਕਾਨੂੰਨ ਦਾ ਸਹਾਰਾ ਨਾ ਲੈਣਾ ਪਵੇ। ਹਨੀ ਫੱਤਣਵਾਲਾ ਨੇ ਕਿਹਾ ਕਿ ਜਮੀਨ ਕਿਸਾਨ ਦੀ ਮਾਂ ਹੁੰਦੀ ਹੈ ਜਿਸ ਨਾਲ ਸਾਡੀਆਂ ਅੰਦਰੂਨੀ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਪਰ ਕੇਂਦਰ ਸਰਕਾਰ ਸਾਡੇ ਕੋਲੋ ਕਾਲੇ ਕਾਨੂੰਨਾਂ ਨੂੰ ਵਾਪਿਸ ਕਰਾਉਣ ਲਈ ਕੀਤੇ ਗਏ ਸੰਘਰਸ਼ ’ਚ ਹੋਈ ਕਿਸਾਨਾਂ ਦੀ ਜਿੱਤ ਦਾ ਬਦਲਾ ਲੈਣਾ ਚਾਹੁੰਦੀ ਹੈ, ਤਾਂ ਹੀ ਆਏ ਦਿਨ ਕੇਂਦਰ ਸਰਕਾਰ ਪੰਜਾਬ ਵਿੱਚ ਨਵੇਂ ਨਵੇਂ ਕਾਨੂੰਨ ਪਾਸ ਕਰਕੇ ਦੇਸ਼ ਦੇ ਅੰਨਦਾਤਾਂ ਦੀਆਂ ਜਮੀਨਾਂ ਖੋਣ ਲਈ ਨਵੇਂ ਨਵੇਂ ਢੰਗ ਤਰੀਕੇ ਅਪਣਾ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਇਨ੍ਹਾਂ ਹੱਥਕੰਡਿਆਂ ਦੀ ਨਿੰਦਾ ਕੀਤੀ ਹੈ।
ਇਸ ਮੌਕੇ ਜਗਮੀਤ ਸਿੰਘ , ਹਰਮੀਤ ਸਿੰਘ, ਰਾਹੁਲ ਚੁੱਘ ਠੇਕੇਦਾਰ, ਗੁਰਜੰਟ ਸਿੰਘ ਕੋਟਲੀ ਦੇਵਨ, ਹਰਨੇਕ ਸਿੰਘ, ਯਾਦਵਿੰਦਰ ਸਿੰਘ, ਕਰਮਜੀਤ ਸਿੰਘ, ਬਲਰਾਜ ਸਿੰਘ, ਜਸਕਰਨ ਸਿੰਘ, ਕਰਮਜੀਤ ਸਿੰਘ, ਤਰਸੇਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

  • Related Posts

    ਸਿੱਖਿਆ ਹੀ ਤਰੱਕੀ ਦਾ ਅਸਲੀ ਰਾਹ ਹੈ, ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਬੱਚੇ ਦੁਨੀਆਂ ਭਰ ‘ਚ ਰੌਸ਼ਨ ਕਰਨਗੇ ਪੰਜਾਬ ਦਾ ਨਾਮ: ਬ੍ਰਿਗੇਡੀਅਰ ਰਾਜ ਕੁਮਾਰ

    Spread the love

    Spread the love ਨਵਾਂਸ਼ਹਿਰ , 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਮਾਨ ਸਰਕਾਰ ਦੀਆਂ…

    ਭਾਜਪਾ ਨੇ ਬੱਸੀਆਂ ਸਰਕਲ ਦੀ ਕਮਾਨ ਅਮਨਦੀਪ ਕੌਰ ਨੂੰ ਸੌਂਪੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ’ਤੇ ਦਿੱਤਾ ਜ਼ੋਰ

    Spread the love

    Spread the love ਜਗਰਾਓਂ 16 ਸਤੰਬਰ ( ਜਸਵਿੰਦਰ ਸਿੰਘ ਡਾਂਗੀਆ) ਭਾਰਤੀ ਜਨਤਾ ਪਾਰਟੀ ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨਵੇਂ ਵਿਅਕਤੀਆਂ ਨੂੰ ਪਾਰਟੀ ਨਾਲ ਜੋੜਨ ਲਈ ਚਲਾਈ ਜਾ ਰਹੀ ਮੁਹਿੰਮ…

    Leave a Reply

    Your email address will not be published. Required fields are marked *