ਭੁੱਚੋ ਮੰਡੀ ਨਥਾਣਾ 24ਅਗਸਤ (ਹਰਬੰਸ ਸਿੰਘ ਭੋਲਾ) ਸਮਰਾਲਾ ਵਿਖੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਜੇਤੂ ਰੈਲੀ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ ਤੇ ਜਸਵੰਤ ਸਿੰਘ ਜੈਲਦਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਬਠਿੰਡਾ ਤੋਂ ਵਰਕਰਾਂ ਤੇ ਆਗੂਆਂ ਵੱਲੋਂ ਗਰਮਜੋਸ਼ੀ ਨਾਲ ਰੈਲੀ ਵਿੱਚ ਸ਼ਾਮਲ ਹੋਣ ਲਈ ਭਾਰੀ ਗਿਣਤੀ ਵਿੱਚ ਰਵਾਨਾ ਹੋਏ ਦੀ ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੀ ਜਿੱਤ ਨੂੰ ਲੈਂ ਕੇ ਇਕ ਜੇਤੂ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਮੀਨ ਬਚਾਓ ,ਪਾਣੀ ਬਚਾਓ, ਪੰਜਾਬ ਬਚਾਓ ਰੈਲੀ ਵਿੱਚ ਸਰਕਾਰ ਨੂੰ ਦੱਸਿਆ ਜਾਵੇਗਾ ਕਿ ਕਿਸਾਨ ਇਕ ਹਨ ਤੇ ਆਪਣੀਆਂ ਮੰਗਾਂ ਮਨਵਾਉਣ ਲਈ ਉਹ ਪਿੱਛੇ ਨਹੀਂ ਹੱਟਣਗੇ,ਤੇ ਆਪਣੇ ਹੱਕਾਂ ਖਾਤਰ ਲੜਦੇ ਰਹਿਣਗੇ ਤੇ ਇਸ ਜੇਤੂ ਰੈਲੀ ਦੇ ਇਕੱਠ ਤੋਂ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਕਿਸਾਨ ਇਕ ਹਨ ਇਕਠੇ ਰਹਿਣ ਗੇ ਇਸ ਮੌਕੇ ਬਲਤੇਜ ਸਿੰਘ ਤੋਂ ਇਲਾਵਾ ਸਾਰੇ ਜ਼ਿ੍ਲੇ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ।






