ਕੁੱਲ ਹਿੰਦ ਕਿਸਾਨ ਸਭਾ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਵੱਲੋਂ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਨੂਰਪੁਰ ਬੇਦੀ

Spread the love

ਦਲਜੀਤ ਚਨੋੌਲੀ  =  ਕੁੱਲ ਹਿੰਦ ਕਿਸਾਨ ਸਭਾ ਸੈਂਟਰ ਆਫ ਇੰਡੀਆ ਟਰੈਡ ਯੂਨੀਅਨ ਸੀਟੂ ਅਤੇ ਖੇਤ ਮਜ਼ਦੂਰ ਯੂਨੀਅਨ (ਪੰਜਾਬ )ਵੱਲੋਂ ਨੈਬ ਤਹਿਸੀਲਦਾਰ ਜਸਵਿੰਦਰ ਕੌਰ ਨੂਰਪੁਰ ਬੇਦੀ ਰਾਹੀਂ ਕਿਸਾਨਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਂ ਦਿੱਤਾ ਗਿਆ ਜਿਸ ਵਿੱਚ  ਵੀ ਬੀ ਗ੍ਰਾਮ ਜੀ ਕਾਨੂੰਨ ਨੂੰ  ਵਾਪਸ ਲਿਆ ਜਾਵੇ ਮਨਰੇਗਾ ਕਾਨੂੰਨ ਨੂੰ ਮੁੜ ਬਹਾਲ ਕੀਤਾ ਜਾਵੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸੈਂਟਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਵੀ ਬੀ ਰਾਮ ਜੀ ਸਕੀਮ ਨੂੰ ਲਾਗੂ ਕਰ ਦਿੱਤਾ ਹੈ। ਜੋ ਮਨਰੇਗਾ ਮਜ਼ਦੂਰਾਂ ਨਾਲ ਸਰਾਸਰ ਧੱਕਾ ਹੈ। ਇਸ ਕਾਨੂੰਨ ਨਾਲ ਰੁਜਗਾਰ ਗਰੰਟੀ ਖਤਮ ਹੋ ਜਾਵੇਗੀ ਤੇ ਪੰਚਾਇਤਾਂ ਤੋਂ ਕੰਮ ਕਰਾਉਣ ਦੇ ਹੱਕ ਖੋਹ ਕੇ ਕੇਂਦਰ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਅਤੇ ਹਾੜੀ ਸੋਉਣੀ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾਵੇਗਾ ਮਜ਼ਦੂਰ ਆਪਣਾ ਗੁਜ਼ਾਰਾ ਕਿਵੇਂ ਕਰਨ ਗੇ ਸਾਡੀ ਮੰਗ ਹੈ ਕੀ ਵੀ ਬੀ ਗ੍ਰਾਮ ਜੀ ਸਕੀਮ ਨੂੰ ਵਾਪਸ ਲਿਆ ਜਾਵੇ ਅਤੇ ਮਨਰੇਗਾ ਕਾਨੂੰਨ ਨੂੰ ਮੁੜ ਬਹਾਲ ਕੀਤਾ ਜਾਵੇ ਬੇਜ਼ਮੀਨੇ ਮਜ਼ਦੂਰਾਂ ਨੂੰ ਦੱਸ ਦੱਸ ਮਾਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਜ਼ਦੂਰਾਂ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾਣ ਤੇ ਕੱਚੇ ਮਕਾਨਾ ਵਾਲੇ ਮਜ਼ਦੂਰਾਂ ਨੂੰ ਪੰਜ ਲੱਖ ਰੁਪਏ ਮਕਾਨ ਬਣਾਉਣ ਲਈ ਸਹਾਇਤਾ ਕੀਤੀ ਜਾਵੇ ਅੱਗੇ ਬਿਆਨ ਜਾਰੀ ਰੱਖਦਿਆਂ ਉਹਨਾਂ ਕਿਹਾ ਕਿ ਜਦੋਂ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਕੌਮਾਂਤਰੀ ਪੱਧਰ ਤੇ ਘੱਟ ਚੁੱਕੀਆਂ ਹਨ ਤਾਂ ਕੇਂਦਰ ਸਰਕਾਰ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਪੈਟਰੋਲ ਡੀਜ਼ਲ ਰਸੋਈ ਗੈਸ ਦੇ ਰੇਟਾਂ ਚ ਕੀਤੇ ਵਾਧੇ ਵਾਪਸ ਲਵੇ ਕਿਸਾਨਾਂ ਨੂੰ ਯੂਰੀਆ ਅਤੇ ਡੀ ਏ ਪੀ ਖਾਦ ਨਾਲ ਹੋਰ ਸਮੱਗਰੀ ਦੇਣ ਦੇ ਨਾਂ ਤੇ ਕੀਤੀ ਜਾਂਦੀ ਲੁੱਟ ਬੰਦ ਕਰਨ ਦੀ ਮੰਗ ਕੀਤੀ ਗਈ ਤਜਵੀਜਤ ਬਿਜਲੀ ਸੋਧ ਬਿੱਲ 2025 ਬਿੱਲ ਵਾਪਸ ਲੈਣ ਹੜਾਂ ਤੋਂ ਬਚਾ ਲਈ ਦਰਿਆਵਾਂ ਦੇ ਸਾਰੇ ਧੁੱਸੀਂ ਬੰਨਾ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਮਨਰੇਗਾ ਦਾ ਕੰਮ ਪੂਰਾ ਸਾਲ ਚਲਾਇਆ ਜਾਵੇ ਅਤੇ ਮਨਰੇਗਾ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇ ਬੁਢਾਪਾ ਅਤੇ ਅੰਗਹੀਣ ਪੈਨਸ਼ਨ ਤਿੰਨ ਹਜਾਰ ਰੁਪਏ ਦਿੱਤੀ ਜਾਵੇ ਆਗੂਆਂ ਨੇ ਕਿਹਾ ਕਿ ਬਾਰਡਰ ਪਾਰ ਜਮੀਨਾਂ ਦਾ 30 ਹਜਾਰ ਰੁਪਏ ਕੇਂਦਰ ਸਰਕਾਰ ਮੁਆਵਜਾ ਦੇਵੇ ਅਤੇ ਤਾਰ ਤੋਂ ਪਾਰ ਦੀਆਂ ਜਮੀਨਾਂ ਵਿੱਚ ਕਿਸਾਨਾਂ ਦੇ ਕੰਮ ਦੇ ਘੰਟੇ ਵਧਾਏ ਜਾਣ ਹਾਜ਼ਰ ਜਥੇਬੰਦੀ ਦੇ ਆਗੂ ਬਲਜਿੰਦਰ ਸਿੰਘ ਪੰਡਿਤ ਜਗੀਰ ਸਿੰਘ ਰੌਲੀ, ਦੀਪ ਸਿੰਘ ਸਵੀਰੋਵਾਲ, ਪ੍ਰੇਮ ਚੰਦ ਜੱਟਪੁਰ, ਸੋਮ ਸਿੰਘ ਕਰਤਾਰਪੁਰ, ਰੋਸ਼ਨ ਲਾਲ ਸੈਣੀ ਮਾਜਰਾ, ਬਿਕਰਮਜੀਤ ਸਿੰਘ, ਇਸਤਰੀ ਸਭਾ ਦੀ ਆਗੂ ਪ੍ਰਮੀਲਾ ਦੇਵੀ ਆਦ ਹਾਜਰ ਸਨ

  • Related Posts

    ਪੰਜਾਬ ਕਾਂਗਰਸ ਭਵਨ ਵਿਖੇ ਵਿਸ਼ੇਸ਼ ਮੀਟਿੰਗ; ਰਾਜਾ ਵੜਿੰਗ ਦੇ ਮੁੜ ਪ੍ਰਧਾਨ ਬਣਨ ‘ਤੇ ਦਿੱਤੀ ਗਈ ਵਧਾਈ ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ: ਇੰਚਾਰਜ ਭੁਪੇਸ਼ ਬਘੇਲ ਅਤੇ ਪ੍ਰਧਾਨ ਰਾਜਾ ਵੜਿੰਗ ਦਾ ਕੀਤਾ ਗਿਆ ਭਰਵਾਂ ਸਵਾਗਤ

    Spread the love

    Spread the loveਪੱਟੀ ਸਦੀਕ, 8 ਜੁਲਾਈ (ਬਲਕਰਨ ਸਿੰਘ ਮਸ਼ਾਲ)- ਚੰਡੀਗੜ੍ਹ ਸਥਿਤ ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਉੱਚ-ਪੱਧਰੀ ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ…

    ਕਾਂਗਰਸ ਵਲੋਂ ਸਿੱਖਾਂ ‘ਤੇ ਢਾਹੇ ਜੁਲਮਾਂ ਦੀ ਅਸਲ ਦਾਸਤਾਨ ਹੈ ਫਿਲਮ ‘ਸਤਲੁਜ’ – ਰਣਜੀਤ ਸਿੰਘ ਖੁਰਾਣਾ ਕਿਹਾ- ਸੁਖਬੀਰ ਬਾਦਲ ਦਾ ਫਿਲਮ ਨੂੰ ਘਰ-ਘਰ ਦਿਖਾਉਣ ਦਾ ਫੈਸਲਾ ਸ਼ਲਾਘਾਯੋਗ

    Spread the love

    Spread the loveਫਗਵਾੜਾ 9 ਜਲਾਈ (    ਪ੍ਰੀਤ ਕੌਰ ਪ੍ਰੀਤੀ        ) ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨਸਭਾ ਹਲਕਾ ਫਗਵਾੜਾ ਸ਼ਹਿਰੀ ਦੇ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ (ਕੋਰ ਕਮੇਟੀ ਮੈਂਬਰ…

    Leave a Reply

    Your email address will not be published. Required fields are marked *