ਸ੍ਰੀ ਮੁਕਤਸਰ ਸਾਹਿਬ, 09 ਜੁਲਾਈ ()- ਪੰਜਾਬ ਵਿਚ ਸਰਕਾਰੀ ਮਨਜ਼ੂਰਸ਼ੁਦਾ ਲਾਟਰੀ ਤੋਂ ਬਿਨ੍ਹਾਂ ਹੋਰ ਲਾਟਰੀ ਸਿਸਟਮ, ਡਰਾਅ ਅਤੇ ਚਿੱਟਫੰਡ ਤੇ ਪੂਰੀ ਤਰ੍ਹਾਂ ਰੋਕ ਲਾਈ ਗਈ ਹੈ। ਇਸ ਸਬੰਧੀ ਜਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਵੀ ਸਮੇਂ ਸਮੇਂ ਤੇ ਹੁਕਮ ਜਾਰੀ ਹੁੰਦੇ ਰਹਿੰਦੇ ਹਨ।ਪਰ ਇਸ ਦੇ ਬਾਵਜੂਦ ਵੀ ਕਈ ਲੋਕ ਇਸ ਤਰ੍ਹਾਂ ਦਾ ਧੰਦਾ ਕਰਨ ਤੋਂ ਬਾਜ ਨਹੀਂ ਆ ਰਹੇ।ਆਮ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਅਕਸਰ ਹੀ ਅਜਿਹੇ ਲੋਕਾਂ ਦੇ ਭੱਜਣ ਦੀਆਂ ਖ਼ਬਰਾਂ ਵੀ ਪ੍ਰਕਾਸਿ਼ਤ ਹੁੰਦੀਆਂ ਰਹਿੰੰਦੀਆਂ ਹਨ। ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਗੈਰ ਮਨਜ਼ੂਰਸੁਦਾ ਚਿੱਟਫੰਡ ਡਰਾਅ ਕੱਢਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਵੀਡੀਓਜ਼ ਵਿਚ ਚਿੱਟਫੰਡ ਅਧਾਰਿਤ ਡਰਾਅ ਕੱਢਿਆ ਜਾ ਰਿਹਾ ਹੈ। ਉਧਰ ਇਹ ਵੀਡੀਓਜ ਵਾਇਰਲ ਹੋਣ ਉਪਰੰਤ ਜਿਲ੍ਹਾ ਪ੍ਰਸਾਸ਼ਨ ਵਿਚ ਹਰਕਤ ਵਿਚ ਆ ਗਿਆ ਹੈ। ਇਹ ਵੀਡੀਓਜ ਵਾਇਰਲ ਹੋਣ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਅਜਿਹੇ ਗੈਰ ਮਨਜ਼ੂਰਸ਼ੁਦਾ ਚਿੱਟਫੰਡ ਡਰਾਅ, ਲਾਟਰੀ ਆਦਿ ਤੇ ਸਰਕਾਰ ਵੱਲੋਂ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਬਣਦੀ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਅਜਿਹੇ ਡਰਾਅ ਆਦਿ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ ਅਤੇ ਆਪਣੀ ਮਿਹਨਤ ਦੀ ਕਮਾਈ ਨੂੰ ਅਜਿਹੇ ਡਰਾਅ ਆਦਿ ਵਿਚ ਨਹੀਂ ਗਵਾਉਣਾ ਚਾਹੀਦਾ।





