ਡਿਪਟੀ ਕਮਿਸ਼ਨਰ ਵੱਲੋਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ

Spread the love

ਫਰੀਦਕੋਟ, 27 ਅਗਸਤ 2025(ਗੁਰਦੀਪ ਸਿੰਘ ਢਿੱਲੋਂ)ਝੋਨੇ ਅਤੇ ਬਾਸਮਤੀ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਜੀਰੋ ਪੱਧਰ ‘ਤੇ ਲਿਆਉਣ ਦੇ ਟੀਚੇ ਹੇਠ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਤੈਨਾਤ ਅਧਿਕਾਰੀ/ਕਰਮਚਾਰੀ, ਪਿੰਡ ਪੱਧਰ ‘ਤੇ ਬਣਾਈਆਂ ਗਈਆਂ ਕਮੇਟੀਆਂ ਦੇ ਮੈਂਬਰ, ਸਰਪੰਚ, ਨੰਬਰਦਾਰ, ਚੌਂਕੀਦਾਰ, ਆਸ਼ਾ ਵਰਕਰ ਅਤੇ ਆਂਗਨਵਾੜੀ ਵਰਕਰ ਸ਼ਾਮਲ ਹੋਏ। ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਹਾਜ਼ਰ ਸਭ ਦਾ ਸਵਾਗਤ ਕੀਤਾ ਅਤੇ ਅਜੰਡਾ ਪੇਸ਼ ਕੀਤਾ।ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਟੱਬਲ ਬਰਨਿੰਗ ਨੂੰ ਰੋਕਨਾ ਸਿਰਫ ਇੱਕ ਵਿਅਕਤੀ ਜਾਂ ਵਿਭਾਗ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ‘ਤੇ ਡੋਰ-ਟੂ-ਡੋਰ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ।ਇਸ ਤੋਂ ਇਲਾਵਾ, ਕਲੱਸਟਰ ਅਧਿਕਾਰੀਆਂ ਨੂੰ ਕੰਬਾਇਨ ਅਤੇ ਬੇਲਰ ਮਾਲਕਾਂ ਦੀਆਂ ਲਿਸਟਾਂ ਸੌਂਪੀਆਂ ਗਈਆਂ ਹਨ ਤਾਂ ਜੋ ਉਹਨਾਂ ਨਾਲ ਮਿਲ ਕੇ ਕਾਰਵਾਈ ਕੀਤੀ ਜਾ ਸਕੇ ਅਤੇ ਪ੍ਰਸ਼ਾਸਨਿਕ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਅਤੇ ਕਮੇਟੀ ਮੈਂਬਰ ਵੀ ਹਾਜ਼ਰ ਸਨ।

  • Related Posts

    ਨੌਜਵਾਨ ਕਾਂਗਰਸੀ ਆਗੂ ਗੁਰਮੀਤ ਸਿੰਘ ਸੰਧੂ ਨੂੰ ਇੱਕ ਹੋਰ ਮਿਲੀ ਅਹਿਮ ਜ਼ਿੰਮੇਵਾਰੀ 

    Spread the love

    Spread the love ਬਠਿੰਡਾ 17 ਸਤੰਬਰ (ਪੱਤਰ ਪ੍ਰੇਰਕ):ਨੌਜਵਾਨ ਕਾਂਗਰਸੀ ਆਗੂ ਗੁਰਮੀਤ ਸਿੰਘ ਸੰਧੂ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸਸੀ ਵਿਭਾਗ ਦੇ ਜਨਰਲ ਸਕੱਤਰ ਹਨ, ਉਹਨਾਂ ਨੂੰ ਇੱਕ ਹੋਰ ਅਹਿਮ…

    ਭਾਜਪਾ ਦੇ ਲੋਕਪ੍ਰਿਯ ਨੇਤਾ ਅਤੇ ਰਾਸ਼ਟਰੀ ਮੰਤਰੀ ਜੈ ਪ੍ਰਕਾਸ਼ ਨਾਲ ਵਿਜੇ ਭਾਟੀਆ ਸੰਡਰੇਵਾਲ ਬਲਾਚੌਰ ਦੀ ਟੀਮ ਨੇ ਕੀਤੀ ਸ਼ਿਸ਼ਟਾਚਾਰ ਮੁਲਾਕਾਤ

    Spread the love

    Spread the loveਬਲਾਚੌਰ, 17 ਸਤੰਬਰ (ਜਤਿੰਦਰਪਾਲ ਸਿੰਘ ਕਲੇਰ): ਭਾਰਤੀ ਜਨਤਾ ਪਾਰਟੀ ਦੀ ਵਿਜੇ ਭਾਟੀਆ ਸੰਡਰੇਵਾਲ , ਬਲਾਚੌਰ ਟੀਮ ਵੱਲੋਂ ਭਾਜਪਾ ਦੇ ਲੋਕਪ੍ਰਿਯ ਨੇਤਾ ਅਤੇ ਰਾਸ਼ਟਰੀ ਮੰਤਰੀ ਜੈ ਪ੍ਰਕਾਸ਼ ਨਾਲ ਉਨ੍ਹਾਂ…

    Leave a Reply

    Your email address will not be published. Required fields are marked *