*ਧਰਨਿਆਂ ਚੋਂ ਨਿਕਲੀ ਪਾਰਟੀ ਦੀ ਸਰਕਾਰ ਧਰਨਿਆਂ ਤੋਂ ਹੀ ਘਬਰਾਈ: ਭਾਰਤੀ*  *ਪੰਜਾਬੀ ਸਰਕਾਰੀ ਤਸੱਦਦ ਦਾ ਜਵਾਬ 2027 ਦੀਆਂ ਇਲੈਕਸ਼ਨਾਂ ਵਿੱਚ ਦੇਣਗੇ* 

Spread the love
ਖੰਨਾ, 19 ਜੁਲਾਈ (ਕੁਲਵਿੰਦਰ ਕੌਰ)=ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਆਗੂ ਅੰਮ੍ਰਿਤ ਸਿੰਘ ਭਾਰਤੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਆਖਿਆ ਕੇ ਅੰਨਾ ਹਜ਼ਾਰੇ ਦੇ ਲੋਕਪਾਲ ਬਿੱਲ ਬਣਾਉਣ ਦੇ ਕੇਂਦਰੀ ਅੰਦੋਲਨ ਵਿੱਚੋਂ ਰਾਜਨੀਤਿਕ ਫਾਇਦਾ ਲੈ ਕੇ ਨਿਕਲੇ ਅਰਵਿੰਦ ਕੇਜਰੀਵਾਲ ਖੁਦ ਅੰਦੋਲਨ ਅਤੇ ਧਰਨੇ ਚੋਂ ਪ੍ਰਗਟ ਹੋਏ ਅਤੇ ਸਮਾਜਿਕ ਅੰਦੋਲਨਾਂ ਦਾ ਰਾਜਨੀਤਿਕ ਲਾਭ ਲੈਣ ਦੇ ਮਕਸਦ ਨਾਲ ਪਹਿਲਾਂ ਦਿੱਲੀ ਵਿੱਚ ਲਗਾਤਾਰ ਤਿੰਨ ਵਾਰ ਸਰਕਾਰ ਬਣਾਈ ਉਸ ਤੋਂ ਮਗਰੋਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਦੇ ਵਾਰ-ਵਾਰ ਅਦਲਾ ਬਦਲੀ ਸਰਕਾਰਾਂ ਤੋਂ ਦੁਖੀ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਲੈ ਕੇ 2022 ਵਿੱਚ ਪੰਜਾਬ ਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ। ਲੇਕਿਨ ਸਰਕਾਰ ਬਣਾਉਣ ਤੋਂ ਪਹਿਲਾਂ ਜਨਤਾ ਨੂੰ ਕੀਤੇ ਵਾਅਦਿਆਂ ਨੂੰ ਸਹੀ ਤਰੀਕੇ ਨਾਲ ਪੂਰਾ ਨਾ ਕਰਨ ਕਰਕੇ ਹੁਣ ਪੰਜਾਬ ਵਿੱਚ ਗਰੀਬਾਂ,ਮੁਲਾਜ਼ਮਾਂ ਦੀਆਂ ਮੰਗਾਂ,ਠੇਕਾ ਆਧਾਰਤ ਕੱਚੇ ਮੁਲਾਜ਼ਮਾਂ, ਪੁਰਾਣੀ ਪੈਨਸ਼ਨ ਬਹਾਲੀ, ਮਨਰੇਗਾ ਸਕੀਮ ਦੀ ਮੁੜ ਬਹਾਲੀ ਆਦਿ ਅਤੇ ਹੋਰ ਕਾਫੀ ਮਸਲਿਆਂ ਕਰਕੇ ਪੰਜਾਬ ਸਰਕਾਰ ਘਿਰੀ ਹੋਈ ਦਿਖ ਰਹੀ ਹੈ। ਜਿਸ ਕਾਰਨ ਪੰਜਾਬ ਦੇ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਨੂੰ ਰੋਜ਼ ਪੰਜਾਬੀਆਂ ਦੇ ਧਰਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲ ਹੀ ਵਿੱਚ ਖੰਨਾ ਦੇ ਵਿਧਾਇਕ ਤੇ ਕੈਬਨਟ ਮੰਤਰੀ ਤਰੁਨਪ੍ਰੀਤ ਸੌਂਦ ਦੀ ਕੋਠੀ ਦੇ ਘਿਰਾਓ ਮੌਕੇ ਮਨਰੇਗਾ ਵਰਕਰਾਂ ਅਤੇ ਮੁਲਾਜ਼ਮਾਂ ਤੇ ਅੰਨ੍ਹੇਵਾਹ ਕੀਤੇ ਲਾਠੀਚਾਰਜ ਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਖੁਦ ਧਰਨਿਆਂ ਦੇ ਅੰਦੋਲਨ ਚੋਂ ਨਿਕਲੀ ਪਰ ਹੁਣ ਧਰਨਿਆਂ ਤੋਂ ਹੀ ਖੌਫ ਖਾਣ ਲੱਗ ਪਈ ਹੈ। ਭਾਰਤੀ ਨੇ ਆਖਿਆ ਕਿ ਹਾਲ ਹੀ ਵਿੱਚ ਮਿਲੀਆਂ ਸੋਸ਼ਲ ਮੀਡੀਆ ਤੋਂ ਅੰਦੋਲਨ ਹੈੰਡਲਾ ਤੋਂ ਜਾਣਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਭਲਕੇ 20 ਜੁਲਾਈ ਨੂੰ ਦੁਬਾਰਾ ਫੇਰ ਮੰਤਰੀ ਦੀ ਕੋਠੀ ਦਾ ਘਿਰਾਓ ਜਥੇਬੰਦੀਆਂ ਨੇ ਦਵਾਰਾ ਕਰਨ ਦੀ ਯੋਜਨਾ ਬਣਾਈ ਹੈ। ਜਿਸ ਤਹਿਤ ਧਰਨਾਕਾਰੀਆਂ ਅਤੇ ਉਨਾਂ ਦੇ ਆਗੂਆਂ ਦੀ ਫੜੋ ਫੜੀ ਬੜੀ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੂੰ ਘਰਾਂ ਵਿੱਚ ਹੀ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਲੋਕਤੰਤਰ ਦੀ ਸਰੇਆਮ ਹੱਤਿਆ ਹੈ ਪੰਜਾਬੀ 2027 ਦੇ ਚੋਣਾਂ ਵਿੱਚ ਪੰਜਾਬ ਦੀ ਜਨਤਾ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ। ਭਾਰਤੀ ਨੇ ਆਖਿਆ ਕਿ ਸਾਡੀ ਪਾਰਟੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਪੰਜਾਬ ਵਿੱਚ ਬਣਦੇ ਇਨਸਾਫ ਉੱਤੇ ਅਧਿਕਾਰਾਂ ਲਈ ਚੱਲ ਰਹੇ ਸਾਰੇ ਸੰਘਰਸ਼ਾਂ ਦੀ ਹਮਾਇਤ ਕਰਦੀ ਹੈ। ਭਾਰਤੀ ਨੇ ਆਖਿਆ ਕਿ ਸਾਡੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਅੰਦੋਲਨ ਵਿੱਚੋਂ ਨਿਕਲੇ ਤੇ ਐਨਐਸਏ ਝੱਲੀ ਜੇਲਾਂ ਚ ਡੱਕਿਆ ਗਿਆ, ਪੁਲਿਸ ਦਾ ਤੇ ਮਨੂਵਾਦੀ ਸਰਕਾਰਾਂ ਦਾ ਅੰਨਾ ਤਸੱਦਦ ਦੇਖਿਆ ਲੋਕਾਂ ਨੇ ਖਾਸ ਤੌਰ ਤੇ ਬਹੁਜਨ ਸਮਾਜ ਨੇ ਬਾਈ ਚੰਦਰਸ਼ੇਖਰ ਆਜ਼ਾਦ ਨੂੰ ਆਪਣਾ ਆਗੂ ਚੁਣ ਕੇ ਭਾਰਤ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦਾ ਫੂਲੇ-ਸ਼ਾਹੂ-ਅੰਬੇਡਕਰ ਮਿਸ਼ਨ ਦਾ ਝੰਡਾ ਸਾਹਿਬ ਕਾਂਸ਼ੀ ਰਾਮ ਦੀ  ਤਰਜ ਤੇ ਮੁੜ ਤੋਂ ਮਜਬੂਤੀ ਵੱਲ ਝੁੱਲਣ ਲਗਾ ਦਿੱਤਾ ਹੈ। ਭਾਰਤੀ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਪੰਜਾਬੀ ਅੰਦੋਲਨਾ ਦੇ ਆਦੀ ਹਨ ਹਕੂਮਤ ਦਾ ਤਾਨਾਸ਼ਾਹੀ ਰਵਈਆ ਇਹਨਾਂ ਨੂੰ ਝੁਕਾ ਨਹੀਂ ਸਕਦਾ।
  • Related Posts

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    ਸਿੱਖਿਆਂ, ਅਨੁਭਵ ਅਤੇ ਪ੍ਰੇਰਨਾ ਦਾ ਇੱਕ ਸ਼ਾਨਦਾਰ ਸੰਗਮ: ਸਿੱਖਿਅਕ ਦੀਪਿਕਾ ਚੋਪੜਾ ਦਾ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਪ੍ਰੇਰਨਾਦਾਇਕ ਦੌਰਾ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਨੇ ਉਤਸ਼ਾਹ ਅਤੇ ਪ੍ਰੇਰਨਾ ਦੇ ਇੱਕ ਵਿਸ਼ੇਸ਼ ਮਾਹੌਲ ਦਾ ਅਨੁਭਵ ਕੀਤਾ ਜਦੋਂ ਸ਼੍ਰੀਮਤੀ ਦੀਪਿਕਾ…

    Leave a Reply

    Your email address will not be published. Required fields are marked *